ਜੰਗ ਵਿਚਾਲੇ ਕੁਵੈਤ ਲਈ ਹੋ ਗਿਆ ਵੱਡਾ ਐਲਾਨ ! Elon Musk ਨੇ ਦਿੱਤੀ Good News

ਜੰਗ ਵਿਚਾਲੇ ਕੁਵੈਤ ਲਈ ਹੋ ਗਿਆ ਵੱਡਾ ਐਲਾਨ ! Elon Musk ਨੇ ਦਿੱਤੀ Good News

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਇਰਾਨ ਜੰਗ ਕਾਰਨ ਮਿਡਲ ਈਸਟ ਦੇ ਕਈ ਦੇਸ਼ਾਂ 'ਚ ਤੇਲ-ਗੈਸ ਦੇ ਨਾਲ-ਨਾਲ ਇੰਟਰਨੈੱਟ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸੇ ਦੌਰਾਨ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਆਪਣੀ ਸਪੇਸਐਕਸ ਕੰਪਨੀ ਦੀ ਸੈਟੇਲਾਈਟ ਇੰਟਰਨੈੱਟ ਸੇਵਾ 'ਸਟਾਰਲਿੰਕ' ਨੂੰ ਹੁਣ ਕੁਵੈਤ ਵਿੱਚ ਅਧਿਕਾਰਤ ਤੌਰ 'ਤੇ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਕਦਮ ਨਾਲ ਕੁਵੈਤ ਹੁਣ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਹਾਈ-ਸਪੀਡ ਅਤੇ ਬਿਨਾਂ ਕਿਸੇ ਰੁਕਾਵਟ ਦੇ ਸੈਟੇਲਾਈਟ ਇੰਟਰਨੈੱਟ ਦੀ ਸੁਵਿਧਾ ਉਪਲਬਧ ਹੋਵੇਗੀ।

ਮਸਕ ਦੇ ਇਸ ਐਲਾਨ ਮਗਰੋਂ ਕੁਵੈਤ ਦੇ ਦੂਰ-ਦਰਾਜ਼ ਦੇ ਇਲਾਕਿਆਂ, ਰੇਗਿਸਤਾਨੀ ਖੇਤਰਾਂ ਅਤੇ ਸਮੁੰਦਰੀ ਤੱਟਾਂ 'ਤੇ ਹੁਣ ਸਟਾਰਲਿੰਕ ਰਾਹੀਂ ਹਾਈ-ਸਪੀਡ ਇੰਟਰਨੈੱਟ ਮਿਲੇਗਾ। ਇਹ ਸੇਵਾ ਖਾਸ ਤੌਰ 'ਤੇ ਉਨ੍ਹਾਂ ਥਾਵਾਂ ਲਈ ਵਰਦਾਨ ਸਾਬਤ ਹੋਵੇਗੀ ਜਿੱਥੇ ਫਾਈਬਰ ਆਪਟਿਕ ਕੇਬਲ ਪਹੁੰਚਾਉਣਾ ਮੁਸ਼ਕਿਲ ਸੀ। ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇਕ ਪੋਸਟ ਸਾਂਝੀ ਕਰ ਕੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਸਟਾਰਲਿੰਕ ਹੁਣ ਕੁਵੈਤ ਵਿੱਚ ਪੂਰੀ ਤਰ੍ਹਾਂ ਚਾਲੂ ਹੈ। ਸਟਾਰਲਿੰਕ ਘੱਟ ਉਚਾਈ ਵਾਲੇ ਸੈਟੇਲਾਈਟਾਂ ਦੀ ਵਰਤੋਂ ਕਰਦਾ ਹੈ, ਜਿਸ ਕਾਰਨ ਇੰਟਰਨੈੱਟ ਦੀ ਲੇਟੈਂਸੀ ਬਹੁਤ ਘੱਟ ਹੁੰਦੀ ਹੈ, ਜੋ ਆਨਲਾਈਨ ਗੇਮਿੰਗ, ਵੀਡੀਓ ਕਾਲਿੰਗ ਅਤੇ ਵਪਾਰਕ ਕੰਮਾਂ ਲਈ ਬਿਹਤਰ ਹੈ।

PunjabKesari

ਕੁਵੈਤ ਸਰਕਾਰ ਦੇ ਸੰਚਾਰ ਮੰਤਰਾਲੇ ਨਾਲ ਲੰਬੀ ਗੱਲਬਾਤ ਅਤੇ ਜ਼ਰੂਰੀ ਮਨਜ਼ੂਰੀਆਂ ਤੋਂ ਬਾਅਦ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਨਾ ਸਿਰਫ਼ ਆਮ ਨਾਗਰਿਕਾਂ ਲਈ ਸਗੋਂ ਕੁਵੈਤ ਦੀਆਂ ਤੇਲ ਕੰਪਨੀਆਂ ਅਤੇ ਸਮੁੰਦਰੀ ਜਹਾਜ਼ ਉਦਯੋਗ ਲਈ ਵੀ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ, ਕਿਉਂਕਿ ਉਨ੍ਹਾਂ ਨੂੰ ਹੁਣ ਡੂੰਘੇ ਰੇਗਿਸਤਾਨਾਂ ਅਤੇ ਸਮੁੰਦਰਾਂ ਵਿੱਚ ਵੀ ਮਜ਼ਬੂਤ ਨੈੱਟਵਰਕ ਮਿਲੇਗਾ। ਕੁਵੈਤ ਵਿੱਚ ਗਾਹਕ ਹੁਣ ਸਟਾਰਲਿੰਕ ਦੀ ਵੈੱਬਸਾਈਟ ਤੋਂ ਆਪਣੀ 'ਸਟਾਰਲਿੰਕ ਕਿੱਟ' ਆਰਡਰ ਕਰ ਸਕਦੇ ਹਨ। ਇਸ ਵਿੱਚ ਇੱਕ ਸੈਟੇਲਾਈਟ ਡਿਸ਼ ਅਤੇ ਰਾਊਟਰ ਸ਼ਾਮਲ ਹੁੰਦਾ ਹੈ ਜੋ ਕੁਝ ਹੀ ਮਿੰਟਾਂ ਵਿੱਚ ਇੰਸਟਾਲ ਕੀਤਾ ਜਾ ਸਕਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS