ਸੋਮਵਾਰ ਦਿਨ ਚੜ੍ਹਦੇ ਤੋਂ 9 ਘੰਟੇ ਦਾ Power Cut! Punjab ਦੇ ਇਹ ਇਲਾਕੇ ਹੋਣਗੇ ਪ੍ਰਭਾਵਿਤ

ਸੋਮਵਾਰ ਦਿਨ ਚੜ੍ਹਦੇ ਤੋਂ 9 ਘੰਟੇ ਦਾ Power Cut! Punjab ਦੇ ਇਹ ਇਲਾਕੇ ਹੋਣਗੇ ਪ੍ਰਭਾਵਿਤ

ਨਿਹਾਲ ਸਿੰਘ ਵਾਲਾ (ਗੁਪਤਾ) : 66 ਕੇ. ਵੀ. ਲਾਈਨਾਂ ’ਤੇ ਕੰਮ ਕਰਨ ਲਈ ਸ਼ਟਡਾਊਨ ਹੋਣ ਕਾਰਨ 16 ਮਾਰਚ ਨੂੰ 66 ਕੇ ਵੀ ਗਰਿਡ ਪੱਤੋ ਹੀਰਾ ਸਿੰਘ ਤੋਂ ਚਲਦੇ ਸਾਰੇ ਅਰਬਨ, ਯੂ.ਪੀ. ਐੱਸ. ਅਤੇ ਮੋਟਰਾਂ ਵਾਲੇ ਫੀਡਰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬੰਦ ਰਹਿਣਗੇ, ਜਿਸ ਕਾਰਨ ਇਨ੍ਹਾਂ ਫੀਡਰਾਂ ਤੋਂ ਚੱਲਦੀ ਬਿਜਲੀ ਸਪਲਾੲਈ ਪ੍ਰਭਾਵਿਤ ਹੋਵੇਗੀ, ਇਹ ਜਾਣਕਾਰੀ ਜੇ. ਈ. ਰਜੇਸ਼ ਕੁਮਾਰ ਨੇ ਦਿੱਤੀ।

ਜਾਡਲਾ (ਔਜਲਾ) : 220 ਕੇ. ਵੀ. ਸਬ ਸਟੇਸ਼ਨ ਜਾਡਲਾ ਤੋਂ ਚੱਲ ਰਹੇ 11 ਕੇ. ਵੀ. ਜਾਡਲਾ ਸਿਟੀ ਫੀਡਰ (ਕੈਟਾਗਰੀ ਨੰਬਰ 1) ਤੇ ਜ਼ਰੂਰੀ ਮੁਰੰਮਤ ਕਰਨ ਲਈ 16 ਮਾਰਚ ਨੂੰ ਸਵੇਰ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।ਜਿਸ ਕਾਰਨ ਇਸ ਫੀਡਰ ਤੋਂ ਚਲਦੇ ਪਿੰਡ ਜਾਡਲਾ ਅਤੇ ਲੰਗੜੋਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਦਸੂਹਾ (ਝਾਵਰ) : ਉਪ ਮੰਡਲ ਸ਼ਹਿਰੀ ਦਸੁਹਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 11 ਕੇ. ਵੀ. ਹਮਜ਼ਾ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਅੱਜ ਮਿਤੀ 16 ਮਾਰਚ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ, ਇਸ ਨਾਲ ਖੈਰਾਬਾਦ, ਹਮਜਾ , ਡੁਗਰੀ, ਸਫਦਲਪੁਰ ਕੁੱਲੀਆਂ, ਪੱਸੀ ਬੈਟ, ਖੋਲੇ, ਪੁਰਾਣਾ ਗਾਲੋਵਾਲ, ਪੱਤੀ ਮਹੈਸਰਾ, ਪੰਡੋਰੀ ਅਰਾਈਆਂ, ਖੋਖਰਾਂ, ਆਕੀ ਟੁੰਡਾ, ਭੂਸ਼ਾ, ਕੇਰੇ, ਰਾਜਪੁਰਾ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸੇ ਦੌਰਾਨ ਉਪ ਮੰਡਲ ਅਫਸਰ ਨੇ ਉਪਭੋਗਤਾਵਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS