40 ਸਕਿੰਟਾਂ 'ਚ ਅੰਗੂਠਿਆਂ ਦੇ ਸਹਾਰੇ ਲਾਏ 64 ਪੁਸ਼-ਅੱਪ! ਪੰਜਾਬ ਦੇ ਵਿੱਕੀ ਦਿਓਲ ਨੇ ਬਣਾਇਆ ਵਿਸ਼ਵ ਰਿਕਾਰਡ

40 ਸਕਿੰਟਾਂ 'ਚ ਅੰਗੂਠਿਆਂ ਦੇ ਸਹਾਰੇ ਲਾਏ 64 ਪੁਸ਼-ਅੱਪ! ਪੰਜਾਬ ਦੇ ਵਿੱਕੀ ਦਿਓਲ ਨੇ ਬਣਾਇਆ ਵਿਸ਼ਵ ਰਿਕਾਰਡ

ਕਪੂਰਥਲਾ- ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਫਿਟ ਇੰਡੀਆ ਕਾਰਨੀਵਲ ਦਾ ਦੂਜਾ ਦਿਨ ਖ਼ਾਸ ਰਿਹਾ। ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਉਰਫ਼ ਵਿੱਕੀ ਦਿਓਲ ਨੇ ਵਰਲਡ ਬੁਕਸ ਆਫ਼ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਕੇ ਹਾਸਲ ਕੀਤੀ।  ਉਨ੍ਹਾਂ ਨੇ 40 ਸੈਕਿੰਡ ਵਿਚ 3 ਫੁੱਟ ਹਾਈਟ 'ਤੇ 3 ਲੋਹੇ ਦੀਆਂ ਰਾਡਾਂ 'ਤੇ ਹਨਾਲ ਵਿਚ ਰਹਿੰਦੇ ਹੋਏ ਅੰਗੂਠਿਆਂ ਦੇ ਸਹਾਰੇ 64 ਪੁਸ਼-ਅੱਪਸ ਲਗਾਏ। ਇਸੇ ਦੇ ਨਾਲ ਹੀ ਉਸ ਰਿਕਾਰਡ ਨੂੰ ਬਿਹਤਰ ਕੀਤਾ, ਜੋ ਉਨ੍ਹਾਂ ਨੇ ਸਾਲ 2021 ਵਿਚ ਕਾਇਮ ਕੀਤਾ ਸੀ। 

PunjabKesari

ਵਿੱਕੀ 2015 ਤੋਂ ਇਸ ਤਰੀਕੇ ਨਾਲ ਪੁਸ਼-ਅੱਪ ਦਾ ਅਭਿਆਸ ਕਰ ਰਹੇ ਹਨ ਪਰ ਉਸ ਨੇ ਪਹਿਲੀ ਵਾਰ 2021 ਵਿੱਚ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। 15 ਅਗਸਤ 2021 ਨੂੰ ਉਸ ਨੇ ਇਸ ਤਰੀਕੇ ਨਾਲ 40 ਪੁਸ਼-ਅੱਪ ਕਰਕੇ ਇਕ ਰਿਕਾਰਡ ਬਣਾਇਆ ਅਤੇ ਹੁਣ ਉਸ ਨੇ ਆਪਣੇ ਰਿਕਾਰਡ ਨੂੰ 64 ਤੱਕ ਵਧਾ ਦਿੱਤਾ ਹੈ। ਕਰਾਟਿਆਂ 'ਚ ਤਿੰਨ ਵਾਰ ਬਲੈਕ ਬੈਲਟ ਹੋਲਡਰ ਵਿੱਕੀ ਪੰਜਾਬ 'ਚ ਇਕ ਫਿਟਨੈੱਸ ਆਈਕਨ ਹਨ। ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼ ਦੇ ਅਪੂਰਵ ਮੈਨਨ, ਰਣਦੀਪ ਸਿੰਘ ਕੋਹਲੀ, ਜਸਵੀਰ ਸਿੰਘ ਸ਼ਿੰਦਾ, ਸੰਦੀਪ ਡੋਗਰਾ, ਗੁਰਪ੍ਰੀਤ ਸਿੰਘ ਅਤੇ ਪੰਕਜ ਠਾਕੁਰ ਨੇ ਪ੍ਰਮਾਣਿਤ ਕੀਤਾ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS