ਪੰਜਾਬ 'ਚ ਚੱਲੀਆਂ ਗੋਲ਼ੀਆਂ! ਡਾਕਟਰ ਦੀ ਲਗਜ਼ਰੀ ਕਾਰ ’ਤੇ ਫਾਇਰਿੰਗ

ਪੰਜਾਬ 'ਚ ਚੱਲੀਆਂ ਗੋਲ਼ੀਆਂ! ਡਾਕਟਰ ਦੀ ਲਗਜ਼ਰੀ ਕਾਰ ’ਤੇ ਫਾਇਰਿੰਗ

ਲੁਧਿਆਣਾ-ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ’ਤੇ ਸਥਿਤ ਹਰਚਰਨ ਨਗਰ ’ਚ ਦੇਰ ਰਾਤ ਪਾਰਕਿੰਗ ’ਚ ਖੜ੍ਹੀ ਇਕ ਡਾਕਟਰ ਦੀ ਲਗਜ਼ਰੀ ਕਾਰ ’ਤੇ ਅਣਪਛਾਤੇ ਵਿਅਕਤੀ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਘਟਨਾ ਕਾਰਨ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਵਾਰਦਾਤ ਦਾ ਪਤਾ ਸ਼ਨੀਵਾਰ ਸਵੇਰੇ ਉਸ ਸਮੇਂ ਲੱਗਾ, ਜਦੋਂ ਡਾਕਟਰ ਦਾ ਡਰਾਈਵਰ ਗੱਡੀ ਸਾਫ਼ ਕਰਨ ਲਈ ਪਹੁੰਚਿਆ। ਉਸ ਨੇ ਵੇਖਿਆ ਕਿ ਕਾਰ ਦਾ ਅਗਲਾ ਸ਼ੀਸ਼ਾ ਟੁੱਟਾ ਹੋਇਆ ਸੀ, ਜਿਸ ਦੀ ਸੂਚਨਾ ਉਸ ਨੇ ਤੁਰੰਤ ਡਾਕਟਰ ਨੂੰ ਦਿੱਤੀ।

ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਕਾਰਵਾਈ ਆਰੰਭ ਦਿੱਤੀ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਇਕ ਗੋਲ਼ੀ ਦਾ ਖੋਲ੍ਹ ਵੀ ਬਰਾਮਦ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਲਈ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS