ਜਲੰਧਰ : ਜਲੰਧਰ ਕੋਰਟ ਵਿਚ ਪੇਸ਼ੀ ਭੁਗਤਣ ਆਏ ਲੋਕਾਂ ਨੂੰ ਅੱਜ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮਾਂ 'ਤੇ ਕੋਰਟ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਦਰਅਸਲ ਪੁਲਸ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮਾਂ 'ਤੇ ਜਲੰਧਰ ਅਦਾਲਤ ਦੀ ਸਖ਼ਤ ਘੇਰਾਬੰਦੀ ਕੀਤੀ ਗਈ। ਇਸ ਦੌਰਾਨ ਦੂਰੋਂ-ਦੂਰੋਂ ਆਪਣੀਆਂ ਤਰੀਕਾਂ ਭੁਗਤਣ ਆਏ ਲੋਕਾਂ ਨੂੰ ਅਦਾਲਤ ਦੇ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਗੁੱਸੇ ਵਿਚ ਆਏ ਲੋਕਾਂ ਨੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ। ਅਦਾਲਤ ਵਿਚ ਆਏ ਇਕ ਵਿਅਕਤੀ ਨੇ ਕਿਹਾ ਕਿ ਉਹ ਜਰਮਨ ਤੋਂ ਤਰੀਕ ਭੁਗਤਣ ਆਇਆ ਹੈ ਪਰ ਪੁਲਸ ਵੱਲੋਂ ਉਸ ਨੂੰ ਅਦਾਲਤ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਇਸ ਦੌਰਾਨ ਇਕ ਬਜ਼ੁਰਗ ਨੇ ਕਿਹਾ ਕਿ ਉਸ ਦਾ ਅਪਰਾਧਿਕ ਕੇਸ ਹੈ ਪਰ ਪੁਲਸ ਉਸ ਨੂੰ ਜ਼ਬਰਨ ਅੰਦਰ ਨਹੀਂ ਜਾਣ ਦੇ ਰਹੀ।
ਭੜਕੇ ਲੋਕਾਂ ਨੇ ਕਿਹਾ ਕਿ ਦਮਨਕਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੁਝ ਹੀ ਮਹੀਨੇ ਰਹਿ ਗਏ ਹਨ। ਲੋਕ ਪਹਿਲਾਂ ਹੀ ਇਸ ਘਟੀਆ ਸਰਕਾਰ ਨੂੰ ਸੱਤਾ ਵਿਚ ਲਿਆ ਕੇ ਪਛਤਾ ਰਹੇ। ਹੁਣ ਲੋਕ ਸਿਰਫ ਕੁਝ ਮਹੀਨਿਆਂ ਦੀ ਉਡੀਕ ਵਿਚ ਹਨ ਅਤੇ ਇਸ ਘਟੀਆ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com