ਜਲੰਧਰ: ਪੰਜਾਬ ਵਿਚ ਭਲਕੇ ਵੱਖ-ਵੱਖ ਇਲਾਕਿਆਂ ਵਿਚ ਲੰਮੇ ਪਾਵਰ ਕੱਟ ਲੱਗਣਗੇ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਵਿਭਾਗ ਮੁਤਾਬਕ ਕਈ ਥਾਵਾਂ 'ਤੇ 7-7 ਘੰਟੇ ਦੇ ਪਾਵਰ ਕੱਟ ਵੀ ਲਾਏ ਜਾਣੇ ਹਨ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਟਾਂਡਾ ਉੜਮੁੜ/ਬੁੱਲੋਵਾਲ (ਮੋਮੀ, ਰਣਧੀਰ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਬੁੱਲੋਵਾਲ ਅਧੀਨ ਪੈਂਦੇ 66 ਕੇ. ਵੀ. ਸਬ-ਸਟੇਸ਼ਨ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ 19 ਮਾਰਚ ਨੂੰ ਬੰਦ ਰਹੇਗੀ। ਉਪ ਮੰਡਲ ਅਫਸਰ ਇੰਜੀਨੀਅਰ ਸਤਪਾਲ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰ ਟੀ-ਵਨ ਦੀ ਜ਼ਰੂਰੀ ਮੁਰੰਮਤ ਕਾਰਨ ਏ. ਪੀ. ਫੀਡਰ ਪੰਡੋਰੀ, ਧਾਰੀਵਾਲ ਅਤੇ ਗੀਗਨੋਵਾਲ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਇਸ ਦੌਰਾਨ ਪਿੰਡ ਦੋਸੜਕਾ, ਗੀਗਨੋਵਾਲ, ਜਰਬਦੀਵਾਲ, ਤਾਜੋਵਾਲ, ਡੋਗਰ ਮੁੰਡਿਆਂ, ਪੰਡੋਰੀ ਖਜੂਰ, ਖਡਿਆਲਾ ਸੈਣੀਆਂ, ਬੁਰੇ ਜੱਟਾਂ, ਪੰਡੋਰੀ ਬਾਵਾ ਦਾਸ, ਲੁੱਦਾ, ਭਾਗੋਵਾਲ, ਬੁੱਲੋਵਾਲ, ਦਾਲਮਬਾਲ, ਆਲੋਵਾਲ, ਬਾਕਰਪੁਰ, ਫਤਿਹਪੁਰ, ਲਿਦੜਾ ਧਾਰੀਵਾਲ, ਮਿਰਜਾਪੁਰ, ਹੁਸੈਨਪੁਰ, ਕੋਟਲਾ ਨੌਧ ਸਿੰਘ, ਢਡੇ ਫਤਿਹ, ਭਕਲਾ ਅਤੇ ਪੰਡੋਰੀ ਮਾਇਲ ਆਦਿ ਪਿੰਡਾਂ ’ਚ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਨੂਰਪੁਰਬੇਦੀ (ਸੰਜੀਵ ਭੰਡਾਰੀ)- ਐੱਸ. ਡੀ. ਓ. ਪੰਜਾਬ ਰਾਜ ਪਾਵਰਕਾਮ ਲਿਮ. ਦਫਤਰ ਸਿੰਘਪੁਰ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜੇ. ਈ. ਅਜਮੇਰ ਸਿੰਘ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਕਾਰਨ ਹਾਸਲ ਹੋਏ ਪਰਮਿਟ ਤਹਿਤ 11 ਕੇ. ਵੀ. ਝਾਂਗੜੀਆਂ ਫੀਡਰ ਅਧੀਨ ਪੈਂਦੇ ਝਾਂਗੜੀਆਂ, ਕਰੂਰਾ ਅਤੇ ਸਾਖਪੁਰ ਆਦਿ ਪਿੰਡਾਂ ਦੀ ਬਿਜਲੀ ਸਪਲਾਈ 19 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮੀਂ 4 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ, ਜਿਸ ਕਰ ਕੇ ਖਪਤਕਾਰ ਆਪਣੀ ਜ਼ਰੂਰਤ ਅਨੁਸਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਕੋਟਕਪੂਰਾ (ਨਰਿੰਦਰ)- ਇੰਜੀਨੀਅਰ ਚੁਨੀਸ਼ ਜੈਨ ਐੱਸ.ਡੀ.ਓ. ਸਿਟੀ ਸਬ ਡਵੀਜ਼ਨ ਪੀ.ਐੱਸ.ਪੀ.ਸੀ.ਐੱਲ. ਕੋਟਕਪੂਰਾ ਤੋਂ ਮਿਲੀ ਜਾਣਕਾਰੀ ਅਨੁਸਾਰ 11 ਕੇ.ਵੀ. ਫੈਕਟਰੀ ਰੋਡ ਫੀਡਰ-1 ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਨ 19 ਮਾਰਚ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਫੈਕਟਰੀ ਰੋਡ, ਮੁਕਤਸਰ ਰੋਡ, ਹਰੀ ਨੌ ਰੋਡ, ਬਾਹਮਣ ਵਾਲਾ ਰੋਡ, ਮੁਹੱਲਾ ਨਿਰਮਾਣ ਪੁਰਾ, ਚੋਪੜਾ ਬਾਗ਼, ਗੋਬਿੰਦਪੁਰੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਕੋਟ ਫਤੂਹੀ (ਬਹਾਦਰ ਖਾਨ)- 66 ਕੇ. ਵੀ. ਸਬ-ਸਟੇਸ਼ਨ ਭਾਮ ਤੋਂ ਚੱਲਦੇ 11 ਕੇ. ਵੀ. ਸਰਹਾਲਾ ਕਲਾਂ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਪਿੰਡ ਰਸੂਲਪੁਰ, ਸਰਹਾਲਾ ਕਲਾਂ, ਸਰਹਾਲਾ ਖੁਰਦ, ਮੁੱਗੋਪੱਟੀ, ਮਾਹਲਾਂ ਬਲਟੋਹੀਆਂ, ਗੂੰਦੀਆਂ, ਲਕਸੀਂਹਾ, ਅਲਾਵਲਪੁਰ, ਭਾਣਾ ਅਤੇ ਮਾਹਿਲਪੁਰ ਅਧੀਨ ਚੱਲਦੇ ਪਿੰਡ ਕੁੱਕੜਾਂ, ਗੋਪਾਲੀਆਂ, ਜਾਂਗਣੀਵਾਲ ਬੜਾ, ਜਾਂਗਣੀਵਾਲ ਛੋਟਾ, ਅਟਵਾਲਾਂ, ਬਾਗਾਂ ਅਤੇ ਮੱਖਣਗੜ੍ਹ ਆਦਿ ਪਿੰਡਾਂ ਦੀ ਬਿਜਲੀ 19 ਮਾਰਚ ਨੂੰ ਸਵੇਰੇ 10 ਤੋਂ 3 ਵਜੇ ਤੱਕ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਐੱਸ. ਡੀ. ਓ. ਸੁਖਵਿੰਦਰ ਕੁਮਾਰ ਨੇ ਦਿੱਤੀ।
ਜੈਤੋ (ਜਿੰਦਲ)- ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਉਪ ਮੰਡਲ, ਜੈਤੋ ਨੇ ਪ੍ਰੈੱਸ ਬਿਆਨ ਰਾਹੀ, ਸੂਚਿਤ ਕੀਤਾ ਕਿ 220 ਕੇਵੀਏ ਸਬ ਸਟੇਸ਼ਨ ਬਾਜਾਖਾਨਾ ਵਿਖੇ ਗਰਿੰਡ ਦੀ ਮਨੈਟੇਨਸ ਕਰਨ ਲਈ ਕੱਲ ਮਿਤੀ 19-03-2026 ਦਿਨ ਵੀਰਵਾਰ ਨੂੰ ਸਮਾ ਦੁਪਿਹਰ 11 ਵਜੇ ਤੋਂ ਦੁਪਿਹਰ 2 ਵਜੇ ਤੱਕ ਸਪਲਾਈ ਬੰਦ ਰਹੇਗੀ। ਜਿਸ ਵਿਚ 66 ਕੇਵੀਏ ਸਬ ਸਟੇਸ਼ਨ ਜੈਤੋ ਤੋਂ ਚੱਲਦੇ ਪਿੰਡ ਚੰਦਭਾਨ, ਗੁੰਮਟੀ ਖੁਰਦ,ਕੋਟਕਪੂਰਾ ਰੋਡ,ਮੁਕਤਸਰ ਰੋਡ,ਜੈਤੋ ਸ਼ਹਿਰੀ, ਬਠਿੰਡਾ ਰੋਡ,ਬਾਜਾਖਾਨਾ ਰੋਡ, ਚੰਦਭਾਨ, ਕੋਠੇ ਸੰਪਰੂਨ ਸਿੰਘ ਆਦਿ ਪਿੰਡਾ ਦੀ ਸ਼ਹਿਰੀ ਸਪਲਾਈ ਅਤੇ ਮੋਟਰਾਂ ਦੀ ਸਪਲਾਈ ਵੀ ਬੰਦ ਰਹੇਗੀ। ਇਸੇ ਤਰ੍ਹਾਂ 66 ਕੇ.ਵੀ. ਸਬ ਸਟੇਸ਼ਨ ਚੈਨਾ ਤੋਂ ਚੱਲਦੇ ਪਿੰਡ ਚੈਨਾ,ਰਾਮੇਆਣਾ, ਭਗਤੂਆਣਾ, ਕਰੀਰਵਾਲੀ, ਬਿਸ਼ਨੰਦੀ, ਥਰਕੰਦੀ, ਆਦਿ ਪਿੰਡਾ ਦੀ ਸ਼ਹਿਰੀ ਸਪਲਾਈ ਅਤੇ ਮੋਟਰਾਂ ਦੀ ਸਪਲਾਈ ਵੀ ਬੰਦ ਰਹੇਗੀ।
Credit : www.jagbani.com