ਇਜ਼ਰਾਈਲੀ ਹਮਲੇ 'ਚ ਮਾਰਿਆ ਗਿਆ ਈਰਾਨੀ Intelligence Minister, ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਕੀਤੀ ਪੁਸ਼ਟੀ

ਇਜ਼ਰਾਈਲੀ ਹਮਲੇ 'ਚ ਮਾਰਿਆ ਗਿਆ ਈਰਾਨੀ Intelligence Minister, ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਕੀਤੀ ਪੁਸ਼ਟੀ

ਤੇਹਰਾਨ : ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਨੂੰ ਹੋਏ ਇਜ਼ਰਾਈਲੀ ਹਮਲਿਆਂ ਵਿੱਚ ਦੇਸ਼ ਦੇ ਖੁਫੀਆ ਮੰਤਰੀ ਇਸਮਾਈਲ ਖਤੀਬ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ ਨੇ ਇਸ ਘਟਨਾ ਨੂੰ ਇੱਕ "ਕਾਈਰਾਨਾ ਕਤਲ" ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿੰਦਾ ਕੀਤੀ ਹੈ।

ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਆਪਣਾ ਦੁੱਖ ਸਾਂਝਾ ਕਰਦਿਆਂ ਪੇਜ਼ੇਸ਼ਕੀਅਨ ਨੇ ਲਿਖਿਆ ਕਿ ਇਸ ਹਮਲੇ ਵਿੱਚ ਸਿਰਫ਼ ਖਤੀਬ ਹੀ ਨਹੀਂ, ਸਗੋਂ ਉਨ੍ਹਾਂ ਦੇ ਸਾਥੀ ਅਲੀ ਲਾਰੀਜਾਨੀ ਅਤੇ ਅਜ਼ੀਜ਼ ਨਸੀਰਜ਼ਾਦੇ ਵੀ ਮਾਰੇ ਗਏ ਹਨ। ਰਿਪੋਰਟਾਂ ਮੁਤਾਬਕ, ਹਮਲੇ ਦੇ ਸਮੇਂ ਉਨ੍ਹਾਂ ਦੇ ਨਾਲ ਮੌਜੂਦ ਪਰਿਵਾਰਕ ਮੈਂਬਰ ਅਤੇ ਸਹਿਯੋਗੀ ਟੀਮ ਦੇ ਮੈਂਬਰਾਂ ਦੀ ਵੀ ਜਾਨ ਚਲੀ ਗਈ ਹੈ।

ਰਾਸ਼ਟਰਪਤੀ ਨੇ ਈਰਾਨੀ ਜਨਤਾ ਨਾਲ ਹਮਦਰਦੀ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਹਮਲੇ ਵਿੱਚ ਦੋ ਕੈਬਨਿਟ ਮੈਂਬਰਾਂ, ਸ਼ੂਰਾ ਦੇ ਸਕੱਤਰ, ਅਤੇ ਫੌਜੀ ਤੇ ਬਸੀਜ (Basij) ਕਮਾਂਡਰਾਂ ਦੀ ਸ਼ਹਾਦਤ ਹੋਈ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਨ੍ਹਾਂ ਆਗੂਆਂ ਵੱਲੋਂ ਚੁਣਿਆ ਗਿਆ ਰਸਤਾ ਪਹਿਲਾਂ ਨਾਲੋਂ ਵੀ ਜ਼ਿਆਦਾ ਦ੍ਰਿੜਤਾ ਅਤੇ ਮਜ਼ਬੂਤੀ ਨਾਲ ਜਾਰੀ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS