CM ਨੂੰ ਸਿਰਫ਼ ਅੰਗੂਠਾ ਲਗਾਉਣ ਲਈ ਰੱਖਿਆ, ਸਰਕਾਰ ਤਾਂ ਚਲਾ ਰਹੇ ਦਿੱਲੀ ਵਾਲੇ: ਸੁਖਬੀਰ ਬਾਦਲ

CM ਨੂੰ ਸਿਰਫ਼ ਅੰਗੂਠਾ ਲਗਾਉਣ ਲਈ ਰੱਖਿਆ, ਸਰਕਾਰ ਤਾਂ ਚਲਾ ਰਹੇ ਦਿੱਲੀ ਵਾਲੇ: ਸੁਖਬੀਰ ਬਾਦਲ

ਜਲੰਧਰ- ਜਲੰਧਰ ਵਿਖੇ ਸ਼ਾਹਕੋਟ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਰੈਲੀ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤੰਜ ਕੱਸੇ, ਉਥੇ ਹੀ ਉਨ੍ਹਾਂ ਅਕਾਲੀ ਦਲ ਦੀ ਸਰਕਾਰ ਵੇਲੇ ਕੀਤੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਵੇਂ ਵੱਡੇ ਬਾਦਲ ਸਾਬ੍ਹ ਪੰਜਾਬ 'ਚ ਮੁੱਖ ਮੰਤਰੀ ਰਹੇ ਹਨ, ਉਸ ਤਰ੍ਹਾਂ ਦਾ ਹੀ ਅੱਜ  ਮੁੱਖ ਮੰਤਰੀ ਪੰਜਾਬ ਨੂੰ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਬੋਲਦੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਰਗੇ ਤਾਂ ਪੰਜਾਬ ਨੂੰ ਲੁੱਟਣ ਆਏ ਹਨ। ਦਿੱਲੀ ਵਾਲਿਆਂ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦੇਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਸਿਰਫ਼ ਅੰਗੂਠਾ ਲਗਾਉਣ ਹੀ ਰੱਖਿਆ ਹੈ, ਸਰਕਾਰ ਤਾਂ ਦਿੱਲੀ ਵਾਲੇ ਚਲਾ ਰਹੇ ਹਨ। 

ਅਕਾਲੀ ਦਲ ਵੇਲੇ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਜੋ ਕਿਹਾ ਹੈ, ਉਹ ਕਰਕੇ ਵਿਖਾਇਆ ਹੈ। ਜਿੰਨੇ ਵੀ ਥਰਮਲ ਪਲਾਂਟ ਪੰਜਾਬ 'ਚ ਬਣੇ ਹਨ, ਸਾਰੇ ਅਕਾਲੀ ਦਲ ਨੇ ਬਣਾਏ ਹਨ। ਜਿੰਨੇ ਵੀ ਏਅਰਪੋਰਟ ਪੰਜਾਬ ਵਿਚ ਬਣੇ ਹਨ, ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਬਣੇ ਹਨ। ਅੱਜ ਜੇਕਰ ਪੰਜਾਬ ਨੂੰ ਤਗੜਾ ਕਰਨਾ ਹੈ ਤਾਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨਾ ਪਵੇਗਾ ਤਾਂਹੀ ਪੰਜਾਬ ਬਚ ਸਕਦਾ ਹੈ। 

PunjabKesari

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਔਰਤਾਂ ਦੇ 1000 ਰੁਪਏ ਦੇ ਕੀਤੇ ਐਲਾਨ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਔਰਤਾਂ ਨੂੰ 1000-1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਚਾਰ ਸਾਲ ਹੋ ਗਏ ਹਨ, ਹੁਣ ਕਿੱਧਰ ਗਿਆ, ਇਨ੍ਹਾਂ ਦਾ ਇਕ ਹਜ਼ਾਰ ਰੁਪਇਆ। ਚਾਰ ਸਾਲਾਂ ਤੋਂ ਸਰਕਾਰ ਨੂੰ ਔਰਤਾਂ ਨੂੰ ਪੈਸੇ ਦੇਣ ਦੀ ਯਾਦ ਨਹੀਂ ਆਈ। ਹੁਣ ਚੋਣਾਂ ਨੇੜੇ ਆ ਕੇ 1000 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਅਤੇ ਹੁਣ ਫਿਰ ਤੋਂ ਇਹ ਲੋਕ ਠੱਗੀ ਮਾਰਨਾ ਚਾਹੁੰਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਹੁਣ 5 ਹਜ਼ਾਰ ਰੁਪਏ ਦੇ ਕੇ ਕਹਿ ਦੇਣਗੇ ਕਿ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। 'ਝਾੜੂ' ਵਾਲਿਆਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਭਗਵੰਤ ਮਾਨ ਨੂੰ ਸਿਰਫ਼ ਅੰਗੂਠਾ ਲਗਾਉਣ ਹੀ ਰੱਖਿਆ ਹੈ, ਸਰਕਾਰ ਤਾਂ ਦਿੱਲੀ ਵਾਲੇ ਚਲਾ ਰਹੇ ਹਨ। 

ਉਥੇ ਹੀ ਸੁਖਬੀਰ ਸਿੰਘ ਬਾਦਲ ਨੇ ਵੱਡੇ ਐਲਾਨ ਕਰਦਿਆਂ ਪੰਜਾਬੀ ਸੱਭਿਆਚਾਰ ਅਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਰਲਡ ਕੱਪ ਕਬੱਡੀ, ਪਸ਼ੂ ਮੇਲੇ ਅਤੇ ਪਿੰਡਾਂ ਵਿੱਚ ‘ਸੀਪ’ ਵਰਗੀਆਂ ਖੇਡਾਂ ਦੇ ਮੁਕਾਬਲੇ ਕਰਵਾਉਣ ਦਾ ਵੀ ਭਰੋਸਾ ਦਿੱਤਾ। ਸੁਖਬੀਰ ਬਾਦਲ ਨੇ ਵਾਅਦਾ ਕੀਤਾ ਕਿ ਜੇਕਰ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਵਿੱਚ 75 ਫ਼ੀਸਦੀ ਨੌਕਰੀਆਂ ਪੰਜਾਬੀ ਨੌਜਵਾਨਾਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਲੋਨ ਦੇਣ ਦਾ ਵੀ ਐਲਾਨ ਕੀਤਾ। ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਕਿਹਾ ਕਿ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਗਰੀਬ ਬੱਚਿਆਂ ਲਈ 50 ਫ਼ੀਸਦੀ ਸੀਟਾਂ ਰਾਖਵੀਆਂ ਹੋਣਗੀਆਂ ਅਤੇ ਉਨ੍ਹਾਂ ਦਾ ਖ਼ਰਚਾ ਸਰਕਾਰ ਚੁੱਕੇਗੀ।

ਲੋਕ ਭਲਾਈ ਸਕੀਮਾਂ ਦਾ ਹੋਵੇਗਾ ਮੁੜ ਆਗਾਜ਼ 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS