ਕਟੜਾ: ਚੈਤਰ ਨਵਰਾਤਿਆਂ ਦੇ ਸ਼ੁਭ ਮੌਕੇ 'ਤੇ ਮਾਂ ਵੈਸ਼ਨੋਂ ਦੇਵੀ ਦੇ ਦਰਬਾਰ ਤੋਂ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਂ ਦੀ ਪਵਿੱਤਰ ਗੁਫਾ ਦੇ ਅੰਦਰ 'ਸ਼ੇਰ' ਦੇਖਿਆ ਗਿਆ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਸ਼ਰਧਾਲੂ ਇਸ ਨੂੰ ਮਾਂ ਦਾ ਚਮਤਕਾਰ ਮੰਨ ਕੇ ਸਾਂਝਾ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ 19 ਮਾਰਚ ਦੀ ਦੱਸੀ ਜਾ ਰਹੀ ਹੈ। ਸਵੇਰ ਦੀ ਆਰਤੀ ਵੇਲੇ, ਜਦੋਂ ਗੁਫਾ ਦੇ ਬਾਹਰ ਵੱਡੀ ਗਿਣਤੀ ਵਿੱਚ ਸ਼ਰਧਾਲੂ, ਪੁਜਾਰੀ ਅਤੇ ਸੁਰੱਖਿਆ ਅਮਲਾ ਮੌਜੂਦ ਸੀ, ਤਾਂ ਉੱਥੇ ਇਕ ਜੀਵ ਬੈਠਾ ਦਿਖਾਈ ਦਿੱਤਾ। ਇਹ ਗੁਫਾ ਤੋਂ ਨਿੱਤ ਦਿਨ ਚੱਲਦੇ ਲਾਈਵ ਪ੍ਰਸਾਰਨ ਵਿੱਚ ਵੀ ਰਿਕਾਰਡ ਹੋਇਆ, ਜਿਸ ਕਾਰਨ ਇਸ ਵੀਡੀਓ ਦੇ ਪ੍ਰਸਾਰਨ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੀ ਵੇਖਿਆ। ਇਸੇ ਪ੍ਰਸਾਰਨ ਦੀ ਕੁਝ ਲੋਕਾਂ ਨੇ ਵੀਡੀਓ ਵੀ ਬਣਾ ਲਈ। ਵੀਡੀਓ ਵਿੱਚ ਗੁਫਾ ਅੰਦਰ ਬੈਠੇ ਦਿਖਾਏ ਗਏ ਇਕ ਜੀਵ ਦੀ ਬੈਠਣ ਦੀ ਸ਼ੈਲੀ ਕਾਰਨ ਇਹ ਅਫਵਾਹ ਫੈਲ ਗਈ ਕਿ ਨਵਰਾਤਿਆਂ ਦੇ ਪਹਿਲੇ ਦਿਨ ਖੁਦ ਮਾਂ ਦੀ ਸਵਾਰੀ (ਸ਼ੇਰ) ਗੁਫਾ ਦੇ ਅੰਦਰ ਦਰਸ਼ਨ ਦੇਣ ਪਹੁੰਚੀ ਹੈ।
ਸੱਚਾਈ ਕੀ ਹੈ?
-ll.jpg)
ਹਾਲਾਂਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਜੀਵ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ, ਪਰ ਮਿਲੀ ਜਾਣਕਾਰੀ ਅਨੁਸਾਰ ਇਹ ਸ਼ੇਰ ਨਹੀਂ ਸਗੋਂ ਇਕ ਬਿੱਲੀ ਸੀ। ਵਾਇਰਲ ਵੀਡੀਓ 'ਚ ਦਾਅਵਾ ਕੀਤਾ ਗਿਆ ਸੀ, ਕੀ ਕਿਧਰੇ ਇਹ ਸ਼ੇਰ ਤਾਂ ਨਹੀਂ। ਕਿਉਂਕਿ ਉਸ ਵੀਡੀਓ ਵਿੱਚ ਇਸ ਨੂੰ ਇਕ ਪਾਸੇ ਬੈਠਾ ਦਿਖਾਇਆ ਗਿਆ ਤੇ ਮੂੰਹ ਨਜ਼ਰ ਨਹੀਂ ਆਇਆ। ਜਿਸ ਕਾਰਨ ਲੋਕ ਨੇ ਵਾਇਰਲ ਵੀਡੀਓ ਵਿੱਚਲੇ ਦਾਅਵੇ ਨੂੰ ਸੱਚ ਮੰਨ ਲਿਆ ਤੇ ਵੀਡੀਓ ਜੰਗਲ ਦੀ ਅੱਗ ਵਾਂਗ ਫੈਲ ਗਈ।
Credit : www.jagbani.com