ਪੰਜਾਬ 'ਚ ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਪਿਆ ਵੱਡਾ ਪੰਗਾ, ਲੋਕਾਂ 'ਚ ਮਚੀ ਹਾਹਾਕਾਰ

ਪੰਜਾਬ 'ਚ ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਪਿਆ ਵੱਡਾ ਪੰਗਾ, ਲੋਕਾਂ 'ਚ ਮਚੀ ਹਾਹਾਕਾਰ

ਲੁਧਿਆਣਾ : ਸਰਕਾਰੀ ਕਾਲਜ ਸਥਿਤ ਡ੍ਰਾਈਵਿੰਗ ਟੈਸਟਿੰਗ ਸੈਂਟਰ ਦੀ ਲਾਪ੍ਰਵਾਹੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਤੇਜ਼ ਬਾਰਿਸ਼ ਹੋ ਰਹੀ ਸੀ ਪਰ ਕੋਈ ਠੀਕ ਠਾਕ ਸ਼ੈੱਡ ਨਹੀਂ, ਸਰਵਰ ਹੌਲੀ ਜਾਂ ਠੱਪ, ਪੂਰਾ ਸਿਸਟਮ ਲੜਖੜਾ ਗਿਆ। ਸਵੇਰ ਤੋਂ ਸ਼ਾਮ ਤੱਕ ਲੋਕ ਲਾਈਨਾਂ ਵਿਚ ਲੱਗ ਦੇ ਖੜ੍ਹੇ ਰਹੇ ਪਰ ਟੈਸਟ ਦੇਣ ਦੀ ਨੌਬਤ ਹੀ ਨਹੀਂ ਆਈ। ਕਰੀਬ 130 ਤੋਂ ਵੱਧ ਲੋਕ ਡ੍ਰਾਈਵਿੰਗ ਟੈਸਟ ਦੇਣ ਪੁੱਜੇ ਸਨ ਪਰ ਸਰਵਰ ਦੀ ਸਮੱਸਿਆ ਕਾਰਨ ਦੁਪਹਿਰ ਤੱਕ ਸਿਰਫ 40-50 ਵਿਅਕਤੀਆਂ ਦੇ ਹੀ ਟੈਸਟ ਹੋ ਸਕੇ। ਬਾਕੀ ਲੋਕ ਘੰਟਿਆਂਬੱਧੀ ਇੰਤਜ਼ਾਰ ਕਰਦੇ ਰਹੇ ਜਾਂ ਬਿਨਾਂ ਟੈਸਟ ਦਿੱਤੇ ਮੁੜ ਗਏ। ਬਾਰਿਸ਼ ਵਿਚ ਭਿੱਜਦੇ ਖੁੱਲੇ ਵਿਚ ਖੜ੍ਹੇ ਰਹਿਣਾ ਪਿਆ, ਨਾ ਛਤਰੀ ਦਾ ਪ੍ਰਬੰਧ, ਨਾ ਭੀੜ ਸੰਭਾਲਣ ਦਾ ਕੋਈ ਸਿਸਟਮ। ਲੋਹਾਰਾ ਤੋਂ ਆਏ ਗੁਰਮੀਤ ਸਿੰਘ ਨੇ ਦੱਸਿਆ ਕਿ ਸਵੇਰ 10 ਵਜੇ ਤੋਂ ਪੁੱਜਾ ਹਾਂ, ਦੁਪਹਿਰ 1 ਵਜੇ ਤੱਕ ਲਾਈਨ ਵਿਚ ਖੜ੍ਹਾ ਰਿਹਾ ਪਰ ਨੰਬਰ ਨਹੀਂ ਆਇਆ। ਪਹਿਲਾਂ ਸਰਵਰ ਬੰਦ ਸੀ, ਫਿਰ ਚੱਲਿਆ ਵੀ ਤਾਂ ਇੰਨਾ ਸਲੋ ਕਿ ਕਨੈਕਸ਼ਨ ਵਾਰ ਵਾਰ ਟੁੱਟਦਾ ਰਿਹਾ। 

ਦੂਜੇ ਪਾਸੇ ਸੁਨੀਤਾ ਨੇ ਕਿਹਾ ਕਿ ਮੇਰੀ ਅਪਾਇੰਟਮੈਂਟ 10 ਵਜੇ ਦੀ ਸੀ, 9.40 ਵਜੇ ਪੁੱਜ ਗਈ ਸੀ ਪਰ ਬਾਰਿਸ਼ ਵਿਚ ਭਿੱਜ ਕੇ ਘੰਟਿਆਂਬੱਧੀ ਇੰਤਜ਼ਾਰ ਕੀਤਾ, ਫੋਟੋ ਤੱਕ ਨਹੀਂ ਹੋਈ। ਪੂਰਾ ਦਿਨ ਖਰਾਬ ਹੋ ਗਿਆ। ਆਫਿਸ ਵੀ ਨਹੀਂ ਜਾ ਸਕੀ।’

ਕੀ ਕਿਹਾ ਸੈਂਟਰ ਇੰਚਾਰਜ 

ਸੈਂਟਰ ਇੰਚਾਰਜ ਦੀਪਕ ਠਾਕੁਰ ਨੇ ਕਿਹਾ ਕਿ ਸਰਵਰ ਦੀ ਮੁਸ਼ਕਲ ਸਿਰਫ ਲੁਧਿਆਣਾ ਵਿਚ ਨਹੀਂ, ਦੂਜੇ ਸ਼ਹਿਰਾਂ ਵਿਚ ਵੀ ਆਈ ਹੈ। ਏ.ਆਰ.ਟੀ.ਓ. ਨੇ ਦੱਸਿਆ ਕਿ ਜ਼ਿਆਦਾ ਲੋਡ ਤੇ ਤਕਨੀਕੀ ਖਰਾਬੀ ਕਾਰਨ ਸਰਵਰ ਪ੍ਰਭਾਵਿਤ ਹੋਇਆ, ਜਲਦ ਠੀਕ ਕਰਨ ਦਾ ਯਤਨ ਹੋ ਰਿਹਾ ਹੈ ਪਰ ਲੋਕ ਕਹਿ ਰਹੇ ਹਨ ਕਿ ਸਿਰਫ ਭਰੋਸਾ ਕਾਫੀ ਨਹੀਂ, ਪੱਕਾ ਹੱਲ ਚਾਹੀਦਾ ਹੈ। ਦੂਜੇ ਪਾਸੇ ਲੋਕ ਦੱਸ ਰਹੇ ਹਨ ਕਿ ਆਰ.ਟੀ.ਓ. ਸੈਂਟਰ ’ਤੇ ਆਮ ਕਰਕੇ ਸਰਵਰ ਡਾਊਨ, ਮੱਧਮ ਸਪੀਡ ਤੇ ਕੈਮਰਾ ਖ਼ਰਾਬ ਹੋਣ ਵਰਗੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ। ਵਿਭਾਗ ਨੂੰ ਹੁਣ ਜਾਗਣਾ ਪਵੇਗਾ, ਨਹੀਂ ਤਾਂ ਰੋਜ਼ ਦੀ ਇਹ ਪ੍ਰੇਸ਼ਾਨੀ ਵਧਦੀ ਹੀ ਜਾਵੇਗੀ। ਸਥਿਤੀ ਅਜਿਹੀ ਹੈ ਕਿ ਲੋਕ ਹੁਣ ਟੈਸਟ ਦੇਣ ਤੋਂ ਪਹਿਲਾਂ ਹੀ ਡਰਨ ਲੱਗੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS