DM ਗਗਨਦੀਪ ਖ਼ੁਦਕੁਸ਼ੀ ਮਾਮਲੇ 'ਚ ਮਜੀਠੀਆ ਨੇ ਖੋਲ੍ਹੇ ਵੱਡੇ ਰਾਜ਼, ਚਿੱਠੀਆਂ ਲਿਆਂਦੀਆਂ ਸਾਹਮਣੇ

DM ਗਗਨਦੀਪ ਖ਼ੁਦਕੁਸ਼ੀ ਮਾਮਲੇ 'ਚ ਮਜੀਠੀਆ ਨੇ ਖੋਲ੍ਹੇ ਵੱਡੇ ਰਾਜ਼, ਚਿੱਠੀਆਂ ਲਿਆਂਦੀਆਂ ਸਾਹਮਣੇ

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਡੀ. ਐੱਮ. ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ 'ਚ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੈ। ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਡਾ. ਰੰਧਾਵਾ ਨੇ ਆਪਣੀ ਮੌਤ ਤੋਂ ਪਹਿਲਾਂ ਕਈ ਵਾਰ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਕੇ ਆਪਣੇ ਨਾਲ ਹੋ ਰਹੀ ਬਦਤਮੀਜ਼ੀ ਅਤੇ ਜਾਨੀ ਖ਼ਤਰੇ ਬਾਰੇ ਜਾਣੂੰ ਕਰਵਾਇਆ ਸੀ ਪਰ ਸਰਕਾਰੀ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਹੋਈ।

PunjabKesari

ਚਿੱਠੀਆਂ ਰਾਹੀਂ ਲਗਾਈ ਸੀ ਇਨਸਾਫ਼ ਦੀ ਗੁਹਾਰ 
ਮਜੀਠੀਆ ਨੇ ਫੇਸਬੁੱਕ ਪੇਜ਼ 'ਤੇ ਡੀ.ਐੱਮ. ਰੰਧਾਵਾ ਵੱਲੋਂ ਲਿਖੀਆਂ ਚਿੱਠੀਆਂ ਨੂੰ ਪੋਸਟ ਕਰਦਿਆਂ ਕਿਹਾ ਕਿ ਰੰਧਾਵਾ ਨੇ ਚਿੱਠੀ ਲਿਖ ਕੇ 13 ਮਾਰਚ 2026 ਨੂੰ ਆਪਣੇ ਨਾਲ ਹੋਈ ਬਦਤਮੀਜ਼ੀ, ਡਰਾਉਣ ਅਤੇ ਧਮਕਾਉਣ ਦੀਆਂ ਘਟਨਾਵਾਂ ਦਾ ਪੂਰਾ ਵੇਰਵਾ ਚਿੱਠੀਆਂ ਵਿੱਚ ਦਿੱਤਾ ਸੀ। ਉਨ੍ਹਾਂ ਨੇ 14 ਮਾਰਚ 2026 ਨੂੰ ਐੱਮ. ਡੀ. ਵੇਅਰਹਾਊਸ ਗੌਤਮ ਜੈਨ ਨੂੰ ਦੋ ਚਿੱਠੀਆਂ ਅਤੇ ਫੂਡ ਗ੍ਰੇਨ ਇੰਪਲਾਇਜ ਯੂਨੀਅਨ ਦੇ ਪ੍ਰਧਾਨ ਵਿਨੇ ਸ਼ਰਮਾ ਨੂੰ ਵੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ 16 ਮਾਰਚ 2026 ਨੂੰ ਉਨ੍ਹਾਂ ਨੇ ਡੀ. ਸੀ. ਤਰਨਤਾਰਨ ਨੂੰ ਚਿੱਠੀ ਲਿਖ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰੇ ਬਾਰੇ ਦੱਸਿਆ ਸੀ ਪਰ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦਾ ਨਤੀਜਾ ਸਿਫ਼ਰ ਰਿਹਾ।

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS