ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਸਾਊਦੀ ਅਰਬ ਦੀ ਈਸਟ-ਵੈਸਟ ਤੇਲ ਪਾਈਪਲਾਈਨ 'ਤੇ ਡਰੋਨ ਹਮਲੇ ਹੋਏ ਹਨ। ਜਿਸ ਨਾਲ ਪਾਈਪਲਾਈਨ ਪ੍ਰਭਾਵਿਤ ਹੋਈ ਹੈ।ਇਸ ਹਮਲੇ ਨਾਲ ਅਮਰੀਕਾ-ਈਰਾਨ ਜੰਗਬੰਦੀ ਦੇ ਐਲਾਨ ਤੋਂ ਬਾਅਦ ਬਾਜ਼ਾਰ ਉਪਰ ਉਠਣ ਦੀ ਜੋ ਉਮੀਦ ਜਾਗੀ ਸੀ ਉਹ ਟੁੱਟ ਗਈ ਹੈ।
ਇਸ ਮਾਮਲੇ ਤੋਂ ਜਾਣੂ ਦੋ ਲੋਕਾਂ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ 1,200 ਕਿਲੋਮੀਟਰ ਪਾਈਪਲਾਈਨ 'ਤੇ ਬਣੇ ਇੱਕ ਪੰਪਿੰਗ ਸਟੇਸ਼ਨ 'ਤੇ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਹਮਲਾ ਹੋਇਆ। ਇਹ ਪਾਈਪਲਾਈਨ ਕੱਚੇ ਤੇਲ ਨੂੰ ਖਾੜੀ ਤੋਂ ਲਾਲ ਸਾਗਰ ਤੱਕ ਨਿਰਯਾਤ ਲਈ ਲੈ ਜਾਂਦੀ ਹੈ। ਇੱਕ ਸਰੋਤ ਨੇ ਪੁਸ਼ਟੀ ਕੀਤੀ ਕਿ ਹਮਲਾ ਇੱਕ ਡਰੋਨ ਦੁਆਰਾ ਕੀਤਾ ਗਿਆ, ਜਿਸ ਦੇ ਨੁਕਸਾਨ ਦਾ ਇਸ ਸਮੇਂ ਮੁਲਾਂਕਣ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਜਦੋ ਤੋਂ ਹੋਰਮੁਜ਼ ਜਲਡਮਰੂ ਰਾਹੀਂ ਸ਼ਿਪਿੰਗ ਲਗਭਗ ਬੰਦ ਹੋ ਗਈ ਹੈ ਉਦੋਂ ਤੋਂ ਇਹ ਪਾਈਪਲਾਈਨ ਸਾਊਦੀ ਅਰਬ ਲਈ ਇੱਕ ਆਰਥਿਕ ਜੀਵਨ ਰੇਖਾ ਬਣ ਗਈ ਹੈ। ਇਸ ਬੁਨਿਆਦੀ ਢਾਂਚੇ ਵਿੱਚ ਇਸਦੇ ਰਸਤੇ 'ਤੇ ਕਈ ਪੰਪਿੰਗ ਸਟੇਸ਼ਨ ਸ਼ਾਮਲ ਹਨ।
Credit : www.jagbani.com