'ਅਜਿਹੇ ਧਮਾਕੇ ਕਰਾਂਗੇ, ਜਿਹੜੇ ਪਹਿਲਾਂ ਕਦੇ ਨਹੀਂ ਦੇਖੇ..!' ਜੰਗਬੰਦੀ ਦੇ ਦੂਜੇ ਹੀ ਦਿਨ Trump ਨੇ ਦੇ'ਤੀ ਵਾਰਨਿੰਗ

'ਅਜਿਹੇ ਧਮਾਕੇ ਕਰਾਂਗੇ, ਜਿਹੜੇ ਪਹਿਲਾਂ ਕਦੇ ਨਹੀਂ ਦੇਖੇ..!' ਜੰਗਬੰਦੀ ਦੇ ਦੂਜੇ ਹੀ ਦਿਨ Trump ਨੇ ਦੇ'ਤੀ ਵਾਰਨਿੰਗ

ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਹੋਈ ਦੋ ਹਫ਼ਤਿਆਂ ਦੀ ਜੰਗਬੰਦੀ ਦੇ ਮਹਿਜ਼ ਇੱਕ ਦਿਨ ਬਾਅਦ ਹੀ ਬੇਹੱਦ ਸਖ਼ਤ ਤੇਵਰ ਦਿਖਾਉਂਦਿਆਂ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕੀ ਫੌਜ, ਜੰਗੀ ਜਹਾਜ਼ ਅਤੇ ਹਥਿਆਰ ਈਰਾਨ ਦੇ ਆਲੇ-ਦੁਆਲੇ ਉਦੋਂ ਤੱਕ ਤਾਇਨਾਤ ਰਹਿਣਗੇ, ਜਦੋਂ ਤੱਕ ਇੱਕ 'ਅਸਲੀ ਸਮਝੌਤਾ' ਪੂਰੀ ਤਰ੍ਹਾਂ ਲਾਗੂ ਨਹੀਂ ਹੋ ਜਾਂਦਾ। ਟਰੰਪ ਨੇ ਕਿਹਾ ਕਿ ਇਸ ਵਿੱਚ ਅਮਰੀਕੀ ਜਹਾਜ਼, ਹਵਾਈ ਜਹਾਜ਼ ਅਤੇ ਫੌਜ ਸ਼ਾਮਲ ਹੋਵੇਗੀ। ਨਾਲ ਹੀ ਵਾਧੂ ਗੋਲਾ-ਬਾਰੂਦ, ਹਥਿਆਰ ਅਤੇ ਉਹ ਸਭ ਕੁਝ ਸ਼ਾਮਲ ਹੋਵੇਗਾ ਜੋ ਦੁਸ਼ਮਣ ਦੇ ਕਮਜ਼ੋਰ ਕੀਤੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਜ਼ਰੂਰੀ ਹੋਵੇ। 

PunjabKesari

ਈਰਾਨ ਨੂੰ ਮੰਨਣੀਆਂ ਪੈਣਗੀਆਂ ਸ਼ਰਤਾਂ 

ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਕਾਰਨ ਕਰਕੇ ਸਮਝੌਤੇ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਕਾਰਵਾਈ ਵੱਡੀ, ਮਜ਼ਬੂਤ ​​ਅਤੇ ਅਜਿਹੀ ਹੋਵੇਗੀ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੀ ਹੋਵੇਗੀ। ਟਰੰਪ ਦੀ ਇਸ ਚੇਤਾਵਨੀ ਨਾਲ ਖਦਸ਼ਾ ਪੈਦਾ ਹੋ ਗਿਆ ਹੈ ਕਿ ਈਰਾਨ ਵਿਚ ਹਾਲਾਤ ਮੁੜ ਖਰਾਬ ਹੋ ਸਕਦੇ ਹਨ। ਟਰੰਪ ਨੇ 'ਟਰੂਥ ਸੋਸ਼ਲ' 'ਤੇ ਆਪਣੀ ਪੋਸਟ ਰਾਹੀਂ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪ੍ਰਮਾਣੂ ਹਥਿਆਰ ਨਹੀਂ ਬਣਾਏਗਾ ਅਤੇ ਹੋਰਮੁਜ਼ ਜਲਡਮਰੂਮੱਧ ਨੂੰ ਹਰ ਹਾਲ ਵਿੱਚ ਖੁੱਲ੍ਹਾ ਅਤੇ ਸੁਰੱਖਿਅਤ ਰੱਖਿਆ ਜਾਵੇਗਾ। ਟਰੰਪ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਚੀਜ਼ਾਂ ਸਹੀ ਦਿਸ਼ਾ ਵਿੱਚ ਨਹੀਂ ਜਾਂਦੀਆਂ, ਤਾਂ ਅਜਿਹੀ ਗੋਲੀਬਾਰੀ ਸ਼ੁਰੂ ਹੋਵੇਗੀ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਈਰਾਨ ਕਾਫ਼ੀ ਕਮਜ਼ੋਰ ਹੋ ਚੁੱਕਾ ਹੈ, ਪਰ ਦੁਸ਼ਮਣ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅਮਰੀਕੀ ਫੌਜ ਉੱਥੇ ਹੀ ਡਟੀ ਰਹੇਗੀ।

39 ਦਿਨਾਂ ਦੀ ਜੰਗ ਤੋਂ ਬਾਅਦ ਮਿਲੀ ਰਾਹਤ 

ਜ਼ਿਕਰਯੋਗ ਹੈ ਕਿ ਈਰਾਨ ਅਤੇ ਅਮਰੀਕਾ-ਇਜ਼ਰਾਈਲ ਗਠਜੋੜ ਵਿਚਕਾਰ 28 ਫਰਵਰੀ ਤੋਂ ਸ਼ੁਰੂ ਹੋਈ ਜੰਗ 8 ਅਪ੍ਰੈਲ ਨੂੰ ਰੁਕ ਗਈ ਹੈ। ਇਹ ਜੰਗਬੰਦੀ ਦੋ ਹਫ਼ਤਿਆਂ ਲਈ ਕੀਤੀ ਗਈ ਹੈ ਤਾਂ ਜੋ ਗੱਲਬਾਤ ਰਾਹੀਂ ਸਥਾਈ ਸ਼ਾਂਤੀ ਦਾ ਰਾਹ ਕੱਢਿਆ ਜਾ ਸਕੇ। ਇਸ ਫੈਸਲੇ 'ਤੇ ਇਜ਼ਰਾਈਲ ਨੇ ਵੀ ਆਪਣੀ ਸਹਿਮਤੀ ਜਤਾਈ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਜੰਗਬੰਦੀ ਦੇ ਬਾਵਜੂਦ ਨਹੀਂ ਰੁਕਣਗੇ ਸਾਈਬਰ ਹਮਲੇ; ਈਰਾਨੀ ਹੈਕਰਾਂ ਨੇ US ਤੇ ਇਜ਼ਰਾਈਲ ਨੂੰ ਦਿੱਤੀ ਵੱਡੀ ਚੇਤਾਵਨੀ

ਅਮਰੀਕੀ ਫੌਜ ਮੁੜ ਹਮਲੇ ਲਈ ਤਿਆਰ 

ਦੂਜੇ ਪਾਸੇ ਅਮਰੀਕਾ ਦੇ ਚੀਫ ਆਫ ਸਟਾਫ ਜਨਰਲ ਡੈਨ ਕੇਨ ਨੇ ਪੈਂਟਾਗਨ ਵਿੱਚ ਕਿਹਾ ਹੈ ਕਿ ਜੰਗਬੰਦੀ ਦਾ ਮਤਲਬ ਸਿਰਫ਼ ਇੱਕ 'ਠਹਿਰਾਅ' ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਸਮਝੌਤੇ ਵਿੱਚ ਅਸਫਲ ਰਹਿੰਦਾ ਹੈ, ਤਾਂ ਅਮਰੀਕੀ ਫੌਜ ਉਸੇ ਗਤੀ ਅਤੇ ਸ਼ੁੱਧਤਾ ਨਾਲ ਦੁਬਾਰਾ ਜੰਗੀ ਮੁਹਿੰਮ ਸ਼ੁਰੂ ਕਰ ਦੇਵੇਗੀ, ਜਿਵੇਂ ਕਿ ਪਿਛਲੇ 38 ਦਿਨਾਂ ਵਿੱਚ ਦਿਖਾਈ ਗਈ ਹੈ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS