''ਦੁੱਗਣੇ ਹੋ ਗਏ ਬੱਸਾਂ ਦੇ ਕਿਰਾਏ ! ਪੂਰੇ ਪੈਸੇ ਦਿਓ ਨਹੀਂ ਤਾਂ ਉਤਰ ਜਾਓ..!'' ਪਾਕਿ 'ਚ ਜਨਤਾ ਦਾ ਹੋਇਆ ਬੁਰਾ ਹਾਲ

''ਦੁੱਗਣੇ ਹੋ ਗਏ ਬੱਸਾਂ ਦੇ ਕਿਰਾਏ ! ਪੂਰੇ ਪੈਸੇ ਦਿਓ ਨਹੀਂ ਤਾਂ ਉਤਰ ਜਾਓ..!'' ਪਾਕਿ 'ਚ ਜਨਤਾ ਦਾ ਹੋਇਆ ਬੁਰਾ ਹਾਲ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਛਿੜੀ ਹੋਈ ਜੰਗ ਕਾਰਨ ਜਿੱਥੇ ਸਾਰੀ ਦੁਨੀਆ ਤੇਲ ਤੇ ਗੈਸ ਦੀ ਕਿੱਲਤ ਨਾਲ ਜੂਝ ਰਹੀ ਹੈ, ਉੱਥੇ ਹੀ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ 'ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਤੰਗੀ ਦੇ ਦੌਰ 'ਚ ਹੁਣ ਪਾਕਿਸਤਾਨ ਦੇ ਇਕਾਨਮੀ ਹੱਬ ਕਰਾਚੀ ਵਿੱਚ ਆਮ ਲੋਕਾਂ ਨੂੰ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਦੇ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੰਧ ਸਰਕਾਰ ਵੱਲੋਂ ਕਿਰਾਏ ਸਥਿਰ ਰੱਖਣ ਅਤੇ ਤੇਲ 'ਤੇ ਸਬਸਿਡੀ ਦੇਣ ਦੇ ਹੁਕਮਾਂ ਦੇ ਬਾਵਜੂਦ, ਬੱਸ ਅਤੇ ਰਿਕਸ਼ਾ ਮਾਲਕਾਂ ਨੇ ਕਿਰਾਇਆਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ।

ਪਾਕਿਸਤਾਨੀ ਅਖ਼ਬਾਰ 'ਡਾਨ' ਅਨੁਸਾਰ, ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਤੋਂ ਬਚਾਉਣ ਲਈ ਟਰਾਂਸਪੋਰਟਰਾਂ ਨੂੰ ਸਬਸਿਡੀ ਦੇਣ ਦਾ ਵਾਅਦਾ ਕੀਤਾ ਸੀ, ਪਰ ਟਰਾਂਸਪੋਰਟ ਯੂਨੀਅਨਾਂ ਨੇ ਪੁਰਾਣੇ ਕਿਰਾਏ ਲਾਗੂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਕਰਾਚੀ ਵਿੱਚ ਘੱਟ ਦੂਰੀ ਦਾ ਕਿਰਾਇਆ, ਜੋ ਪਹਿਲਾਂ 20-30 ਰੁਪਏ ਸੀ, ਹੁਣ 50-60 ਰੁਪਏ ਵਸੂਲਿਆ ਜਾ ਰਿਹਾ ਹੈ। ਸਵਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਸਰਕਾਰੀ ਹੁਕਮਾਂ ਦਾ ਹਵਾਲਾ ਦਿੰਦੇ ਹਨ, ਤਾਂ ਉਨ੍ਹਾਂ ਨੂੰ ਗੱਡੀ ਵਿੱਚੋਂ ਉਤਰਨ ਲਈ ਕਹਿ ਦਿੱਤਾ ਜਾਂਦਾ ਹੈ। ਉੱਥੇ ਹੀ ਕਾਲਜ ਜਾਣ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ 60 ਰੁਪਏ ਦਾ ਵਾਧੂ ਖ਼ਰਚਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ। ਸਕੂਲ ਵੈਨਾਂ ਦੀਆਂ ਫੀਸਾਂ ਵਿੱਚ ਵੀ 1,000 ਤੋਂ 2,000 ਰੁਪਏ ਪ੍ਰਤੀ ਮਹੀਨਾ ਦਾ ਵਾਧਾ ਕੀਤਾ ਗਿਆ ਹੈ।

ਦੂਜੇ ਪਾਸੇ, ਖ਼ੈਬਰ ਪਖ਼ਤੂਨਖ਼ਵਾ ਅਤੇ ਪੇਸ਼ਾਵਰ ਵਿੱਚ CNG ਸਟੇਸ਼ਨ ਬੰਦ ਹੋਣ ਕਾਰਨ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਹਨ। ਗੈਸ ਦੀ ਘਾਟ ਕਾਰਨ ਜ਼ਿਆਦਾਤਰ ਸਕੂਲ ਵੈਨਾਂ ਅਤੇ ਬੱਸਾਂ ਖੜ੍ਹੀਆਂ ਹੋ ਗਈਆਂ ਹਨ। ਜੋ ਗੱਡੀਆਂ ਪੈਟਰੋਲ 'ਤੇ ਚੱਲ ਰਹੀਆਂ ਹਨ, ਉਨ੍ਹਾਂ ਨੇ ਕਿਰਾਏ ਇੰਨੇ ਵਧਾ ਦਿੱਤੇ ਹਨ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ।

ਮੌਜੂਦਾ ਹਾਲ ਦੇਖਦੇ ਹੋਏ ਪਾਕਿਸਤਾਨੀ ਜਨਤਾ ਨੇ ਸਵਾਲ ਉਠਾਇਆ ਹੈ ਕਿ ਜੇਕਰ ਸਰਕਾਰ ਦੇ ਹੁਕਮਾਂ ਨੂੰ ਲਾਗੂ ਹੀ ਨਹੀਂ ਕਰਵਾਇਆ ਜਾ ਸਕਦਾ, ਤਾਂ ਅਜਿਹੇ ਐਲਾਨਾਂ ਦਾ ਕੀ ਫਾਇਦਾ ? ਲੋਕਾਂ ਨੇ ਮੰਗ ਕੀਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟਰਾਂਸਪੋਰਟਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਇਸ ਮਹਿੰਗਾਈ ਦੇ ਦੌਰ 'ਚ ਆਮ ਜਨਤਾ ਨੂੰ ਕੁਝ ਰਾਹਤ ਮਿਲ ਸਕੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS