ਇੰਟਰਨੈਸ਼ਨਲ ਡੈਸਕ: ਅਮਰੀਕਾ ਅਤੇ ਈਰਾਨ ਵਿਚਾਲੇ ਸੰਭਾਵੀ ਵਿਨਾਸ਼ਕਾਰੀ ਜੰਗ ਨੂੰ ਰੋਕਣ ਵਿੱਚ ਪਾਕਿਸਤਾਨ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਦੀ ਚਰਚਾ ਹੁਣ ਦੁਨੀਆ ਭਰ ਵਿੱਚ ਹੋ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਫੌਜ ਮੁਖੀ ਅਸੀਮ ਮੁਨੀਰ ਦੀਆਂ ਕੋਸ਼ਿਸ਼ਾਂ ਦੀ ਜਨਤਕ ਤੌਰ 'ਤੇ ਸ਼ਲਾਘਾ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਵਿੱਚ ਖੁਸ਼ੀ ਦੀ ਲਹਿਰ ਹੈ।
ਪਾਕਿਸਤਾਨੀ ਮੀਡੀਆ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਵੱਲੋਂ ਇਹ ਮੰਗ ਜ਼ੋਰ-ਸ਼ੋਰ ਨਾਲ ਉਠਾਈ ਜਾ ਰਹੀ ਹੈ ਕਿ ਇੱਕ ਵੱਡੇ ਫੌਜੀ ਟਕਰਾਅ ਨੂੰ ਟਾਲਣ ਅਤੇ ਦੋਵਾਂ ਧਿਰਾਂ ਨੂੰ ਗੱਲਬਾਤ ਦੀ ਮੇਜ਼ 'ਤੇ ਲਿਆਉਣ ਲਈ ਸ਼ਹਿਬਾਜ਼ ਸ਼ਰੀਫ਼ ਅਤੇ ਅਸੀਮ ਮੁਨੀਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਪਾਕਿਸਤਾਨੀ ਟੀਵੀ ਚੈਨਲ ਏਆਰਵਾਈ 'ਤੇ ਬਹਿਸ ਦੌਰਾਨ ਪੈਨਲ ਵਿਚ ਸ਼ਾਮਲ ਲੋਕਾਂ ਨੇ ਇਸ ਜੰਗਬੰਦੀ ਪਾਕਿਸਤਾਨ ਦੀ ਡਿਪਲੋਮੈਟਿਕ ਜਿੱਤ ਦੱਸਿਆ। ਪਾਕਿਸਤਾਨੀਆਂ ਦਾ ਤਰਕ ਹੈ ਕਿ ਇਸਲਾਮਾਬਾਦ ਦੀ ਵਿਚੋਲਗੀ ਨੇ ਦੁਨੀਆ ਨੂੰ ਇੱਕ ਵੱਡੀ ਤਬਾਹੀ ਤੋਂ ਬਚਾਇਆ ਹੈ। ਪਾਕਿਸਤਾਨ ਵਿਚ ਇਹ ਮੰਗ ਅਜਿਹੇ ਸਮੇਂ ਉੱਠਰਹੀ ਹੈ ਜਦੋਂ ਹਾਲ ਹੀ ਵਿਚ ਹੋਈ ਈਰਾਨ-ਅਮਰੀਕਾ ਜੰਗਬੰਦੀ ਦੇ ਬਣੇ ਰਹਿਣ ਦੀ ਸੰਭਾਵਨਾ ਘੱਟ ਹੈ। ਜਿੱਥੇ ਪਾਕਿਸਤਾਨ ਵਿੱਚ ਜਸ਼ਨ ਦਾ ਮਾਹੌਲ ਹੈ, ਉੱਥੇ ਹੀ ਕੁਝ ਵਿਦੇਸ਼ੀ ਮਾਹਰ ਇਸ ਮੰਗ ਦਾ ਮਜ਼ਾਕ ਵੀ ਉਡਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਵਿਦਿਆਰਥੀਆਂ ਲਈ 21 ਦਿਨਾਂ ਦਾ ਅਲਟੀਮੇਟਮ! ਕੈਨੇਡਾ ਨੇ 'ਗੜਬੜੀ' ਕਰਨ ਵਾਲਿਆਂ 'ਤੇ ਕੱਸੀ ਨਕੇਲ
ਵਿਦੇਸ਼ੀ ਪੱਤਰਕਾਰ ਦਾ ਤੰਜ਼: 'ਪਾਕਿਸਤਾਨ ਨੂੰ ਭਾਰਤ 'ਚ ਮਿਲਾ ਦਿਓ'
ਸਕਾਟਲੈਂਡ ਦੇ ਸਾਬਕਾ ਮੰਤਰੀ ਹਮਜ਼ਾ ਯੂਸਫ਼ ਨੇ ਵੀ ਪਾਕਿਸਤਾਨ ਦੀ ਕੋਸ਼ਿਸ਼ਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜਦੋਂ ਰਾਸ਼ਟਰਪਤੀ ਟਰੰਪ ਵੱਲੋਂ ਈਰਾਨੀ ਸਭਿਅਤਾ ਨੂੰ ਮਿਟਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਉਦੋਂ ਪਾਕਿਸਤਾਨ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ। ਪਾਕਿਸਤਾਨ ਆਪਣੇ ਵਿਚੋਲਗੀ ਯਤਨਾਂ ਲਈ ਧੰਨਵਾਦ ਦਾ ਹੱਕਦਾਰ ਹੈ।
ਹਮਜ਼ਾ ਦੀ ਪਾਕਿਸਤਾਨ ਦੀ ਪ੍ਰਸ਼ੰਸਾ ਅਤੇ ਯੂਰਪ ਦੀ ਘਟਦੀ ਮਹੱਤਤਾ 'ਤੇ ਬ੍ਰਿਟਿਸ਼ ਪੱਤਰਕਾਰ ਟੌਮੀ ਰੌਬਿਨਸਨ ਨੇ ਵਿਅੰਗ ਕੱਸਿਆ। ਰੌਬਿਨਸਨ ਨੇ ਹਮਜ਼ਾ ਯੂਸਫ਼ ਦੇ ਟਵੀਟ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਪਨਾਹ ਮਿਲਣ ਦਾ ਮੁੱਦਾ ਚੁੱਕਿਆ। ਰੌਬਿਨਸਨ ਨੇ ਤੰਜ਼ ਕਸਦਿਆਂ ਲਿਖਿਆ, "ਪਾਕਿਸਤਾਨ ਨੂੰ ਫਿਰ ਤੋਂ ਭਾਰਤ ਬਣਾ ਦਿਓ। ਮੈਨੂੰ ਉਸ ਦੇਸ਼ 'ਤੇ ਭਰੋਸਾ ਨਹੀਂ ਹੈ ਜਿਸ ਨੇ ਓਸਾਮਾ ਬਿਨ ਲਾਦੇਨ ਨੂੰ ਲੁਕਾ ਕੇ ਪਨਾਹ ਦਿੱਤੀ ਸੀ"। ਉਸਨੇ ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਮਿਲਣ ਵਾਲੇ ਸੁਰੱਖਿਅਤ ਪਨਾਹਗਾਹਾਂ ਵੱਲ ਇਸ਼ਾਰਾ ਕਰਕੇ ਜਵਾਬ ਦਿੱਤਾ।
10 ਅਪ੍ਰੈਲ ਨੂੰ ਇਸਲਾਮਾਬਾਦ 'ਚ ਹੋਵੇਗੀ ਫੈਸਲਾਕੁੰਨ ਬੈਠਕ
ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਅਮਰੀਕਾ ਅਤੇ ਈਰਾਨ ਦੇ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਦੋਵਾਂ ਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਨੂੰ ਸ਼ੁੱਕਰਵਾਰ, 10 ਅਪ੍ਰੈਲ 2026 ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੱਤਾ ਹੈ। ਇਸ ਬੈਠਕ ਵਿੱਚ ਵਿਵਾਦਾਂ ਨੂੰ ਸੁਲਝਾਉਣ ਲਈ ਇੱਕ ਨਿਰਣਾਇਕ ਸਮਝੌਤੇ 'ਤੇ ਅੱਗੇ ਗੱਲਬਾਤ ਕੀਤੀ ਜਾਵੇਗੀ।
Credit : www.jagbani.com