ਦੁਬਈ (ਭਾਸ਼ਾ): ਅਮਰੀਕਾ ਅਤੇ ਇਜ਼ਰਾਈਲ ਨਾਲ ਹੋਣ ਵਾਲੀ ਸੰਭਾਵਿਤ ਗੱਲਬਾਤ ਤੋਂ ਪਹਿਲਾਂ ਈਰਾਨ ਨੇ ਇੱਕ ਵਾਰ ਫਿਰ ਦਬਾਅ ਬਣਾਉਣ ਦੀ ਰਣਨੀਤੀ ਅਪਣਾਈ ਹੈ। ਈਰਾਨੀ ਸਮਾਚਾਰ ਏਜੰਸੀਆਂ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਇੱਕ ਚਾਰਟ ਤੋਂ ਸੰਕੇਤ ਮਿਲਦੇ ਹਨ ਕਿ ਦੇਸ਼ ਦੇ ਅਰਧ-ਸੈਨਿਕ 'ਰਿਵੋਲਿਊਸ਼ਨਰੀ ਗਾਰਡ' ਨੇ ਜੰਗ ਦੌਰਾਨ ਹੋਰਮੁਜ਼ ਜਲਡਮਰੂਮੱਧ ਵਿੱਚ ਸਮੁੰਦਰੀ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ ਹਨ।
ਸ਼ਿਪਿੰਗ ਮਾਰਗ 'ਚ 'ਖ਼ਤਰੇ ਦਾ ਘੇਰਾ
ਰਿਵੋਲਿਊਸ਼ਨਰੀ ਗਾਰਡ ਦੇ ਕਰੀਬੀ ਮੰਨੀ ਜਾਂਦੀ 'ਤਸਨੀਮ' ਅਤੇ 'ਆਈ.ਐੱਸ.ਐੱਨ.ਏ.' (ISNA) ਏਜੰਸੀਆਂ ਅਨੁਸਾਰ ਜਹਾਜ਼ਾਂ ਦੁਆਰਾ ਵਰਤੇ ਜਾਣ ਵਾਲੇ ਆਮ ਮਾਰਗ "ਟ੍ਰੈਫਿਕ ਸੇਪਰੇਸ਼ਨ ਸਕੀਮ" 'ਤੇ ਫਾਰਸੀ ਭਾਸ਼ਾ "ਖ਼ਤਰੇ ਦਾ ਖੇਤਰ" ਵਜੋਂ ਅੰਕਿਤ ਕੀਤਾ ਇੱਕ ਵੱਡਾ ਘੇਰਾ ਦਿਖਾਇਆ ਗਿਆ ਹੈ।। ਮੰਨਿਆ ਜਾ ਰਿਹਾ ਹੈ ਕਿ ਇਸੇ ਇਲਾਕੇ ਵਿੱਚ ਰਿਵੋਲਿਊਸ਼ਨਰੀ ਗਾਰਡ ਵੱਲੋਂ ਕਥਿਤ ਤੌਰ 'ਤੇ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ''ਅਜਿਹੇ ਧਮਾਕੇ ਕਰਾਂਗੇ, ਜਿਹੜੇ ਪਹਿਲਾਂ ਕਦੇ ਨਹੀਂ ਦੇਖੇ..!'' ਜੰਗਬੰਦੀ ਦੇ ਦੂਜੇ ਹੀ ਦਿਨ Trump ਨੇ ਦੇ'ਤੀ ਵਾਰਨਿੰਗ
ਜਹਾਜ਼ਾਂ ਨੂੰ ਬਦਲਵੇਂ ਰਸਤੇ ਦੀ ਸਲਾਹ
ਚਾਰਟ ਰਾਹੀਂ ਜਹਾਜ਼ਾਂ ਨੂੰ ਲਾਰਕ ਟਾਪੂ ਦੇ ਨੇੜੇ ਈਰਾਨ ਦੀ ਮੁੱਖ ਭੂਮੀ ਦੇ ਕੋਲੋਂ ਉੱਤਰੀ ਮਾਰਗ ਰਾਹੀਂ ਗੁਜ਼ਰਨ ਦਾ ਸੁਝਾਅ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੰਗ ਦੌਰਾਨ ਕੁਝ ਜਹਾਜ਼ਾਂ ਨੇ ਪਹਿਲਾਂ ਹੀ ਇਸ ਬਦਲਵੇਂ ਮਾਰਗ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਚਾਰਟ ਵਿਚ 28 ਫਰਵਰੀ ਤੋਂ ਲੈ ਕੇ 9 ਅਪ੍ਰੈਲ ਤੱਕ ਦੀ ਮਿਆਦ ਦਰਸਾਈ ਗਈ ਹੈ।ਗੌਰਤਲਬ ਹੈ ਕਿ ਈਰਾਨ ਨੇ ਇਹ ਕਾਰਵਾਈ ਲੇਬਨਾਨ 'ਤੇ ਇਜ਼ਰਾਇਲੀ ਹਮਲੇ ਮਗਰੋਂ ਕੀਤੀ ਹੈ। ਈਰਾਨ ਨੇ ਹੋਰਮੁਜ਼ ਬੰਦ ਕਰਦਿਆਂ ਜਹਾਜ਼ਾਂ ਨੂੰ ਬਦਲਵੇਂ ਰਸਤੇ ਜਾਣ ਦੀ ਸਲਾਹ ਦਿੱਤੀ ਹੈ। ਈਰਾਨ ਦੀ ਅਜਿਹੀ ਕਾਰਵਾਈ ਨਾਲ ਦੁਨੀਆ ਭਰ ਵਿਚ ਤੇਲ-ਗੈਸ ਦਾ ਸੰਕਟ ਵੱਧ ਸਕਦਾ ਹੈ।
ਸੁਰੰਗਾਂ ਹਟਾਉਣ 'ਤੇ ਅਨਿਸ਼ਚਿਤਤਾ
ਹਾਲਾਂਕਿ ਅਮਰੀਕਾ ਅਤੇ ਈਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ ਚੱਲ ਰਹੀ ਹੈ, ਪਰ ਅਜੇ ਤੱਕ ਇਹ ਬਿਲਕੁਲ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਰਿਵੋਲਿਊਸ਼ਨਰੀ ਗਾਰਡ ਨੇ ਇਨ੍ਹਾਂ ਵਿਛਾਈਆਂ ਗਈਆਂ ਸੁਰੰਗਾਂ ਨੂੰ ਹਟਾਇਆ ਹੈ ਜਾਂ ਨਹੀਂ। ਮਾਹਰਾਂ ਦਾ ਮੰਨਣਾ ਹੈ ਕਿ ਇਹ ਕਦਮ ਆਉਣ ਵਾਲੀ ਗੱਲਬਾਤ ਤੋਂ ਪਹਿਲਾਂ ਅਮਰੀਕਾ ਅਤੇ ਇਜ਼ਰਾਈਲ 'ਤੇ ਦਬਾਅ ਬਣਾਉਣ ਦੀ ਇੱਕ ਰਣਨੀਤੀ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com