ਕੈਨੇਡਾ ਤੋਂ ਡਿਪੋਰਟ ਹੋਵੇਗਾ ਦਿਲਪ੍ਰੀਤ ! ਅਦਾਲਤ 'ਚ ਕਬੂਲਿਆ ਆਪਣਾ ਗੁਨਾਹ

ਕੈਨੇਡਾ ਤੋਂ ਡਿਪੋਰਟ ਹੋਵੇਗਾ ਦਿਲਪ੍ਰੀਤ ! ਅਦਾਲਤ 'ਚ ਕਬੂਲਿਆ ਆਪਣਾ ਗੁਨਾਹ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕੈਲਗਰੀ ਵਿਖੇ ਇੱਕ 29 ਸਾਲਾ ਨੌਜਵਾਨ ਦਿਲਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਸਵੀਕਾਰ ਕੀਤਾ ਕਿ ਉਸ ਨੇ ਰੈੱਡ ਐੱਫ.ਐੱਮ. ਦੇ ਨਿਊਜ਼ ਡਾਇਰੈਕਟਰ ਅਤੇ ਹੋਸਟ ਰਿਸ਼ੀ ਕੁਮਾਰ 'ਤੇ ਹਮਲਾ ਕੀਤਾ ਸੀ। ਉਸ ਨੇ ਮੰਨਿਆ ਕਿ ਇਹ ਹਮਲਾ ਉਸ ਨੇ ਸਤੰਬਰ 2024 ਦੇ ਇੱਕ ਪ੍ਰੋਗਰਾਮ ਦੌਰਾਨ ਕਹੀਆਂ ਗਈਆਂ ਗੱਲਾਂ ਦੇ ਵਿਰੋਧ ਵਿੱਚ ਕੀਤਾ ਸੀ।

24 ਸਤੰਬਰ 2024 ਨੂੰ ਦਸ਼ਮੇਸ਼ ਕਲਚਰਲ ਸੈਂਟਰ ਵਿੱਚ 'ਜਬਰਨ ਵਸੂਲੀ' ਦੇ ਮੁੱਦੇ 'ਤੇ ਇੱਕ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਪਾਰਕਿੰਗ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਸੀ। ਰਿਸ਼ੀ ਕੁਮਾਰ ਨੇ ਆਪਣੇ ਰੇਡੀਓ ਪ੍ਰੋਗਰਾਮ ਵਿੱਚ ਇਸ ਘਟਨਾ ਦੀ ਨਿਖੇਧੀ ਕੀਤੀ ਸੀ ਅਤੇ ਇਸ ਦਾ ਸਬੰਧ 2022 ਦੇ ਇੱਕ ਪ੍ਰਦਰਸ਼ਨ ਨਾਲ ਜੋੜਿਆ ਸੀ।

ਦਿਲਪ੍ਰੀਤ ਸਿੰਘ ਰਿਸ਼ੀ ਕੁਮਾਰ ਦੀ ਇਸ ਟਿੱਪਣੀ ਤੋਂ ਨਾਰਾਜ਼ ਸੀ। 29 ਸਤੰਬਰ 2024 ਨੂੰ ਜਦੋਂ ਰਿਸ਼ੀ ਕੁਮਾਰ ਇੱਕ ਸਮਾਗਮ ਤੋਂ ਬਾਅਦ ਆਪਣੀ ਕਾਰ ਵੱਲ ਜਾ ਰਹੇ ਸਨ, ਤਾਂ ਦਿਲਪ੍ਰੀਤ ਨੇ ਉਨ੍ਹਾਂ ਦੇ ਮੂੰਹ 'ਤੇ ਮੁੱਕਾ ਮਾਰਿਆ ਅਤੇ ਫਿਰ ਜ਼ਮੀਨ 'ਤੇ ਡਿੱਗੇ ਹੋਏ ਰਿਸ਼ੀ ਕੁਮਾਰ ਦੇ ਸਿਰ 'ਤੇ ਕਈ ਵਾਰ ਹਮਲਾ ਕੀਤਾ।

Dilpreet Singh, 29, has pleaded guilty to assault causing bodily harm in connection with a 2024 attack on RED FM's News Director & Radio Host Rishi Kumar (Nagar). Justice Peter Barley accepted the plea and ordered pre-sentence reports, with sentencing set for later this year. The… pic.twitter.com/qtzs5kQSdb

— RED FM™ CALGARY (@REDFMCALGARY) April 14, 2026

ਅਦਾਲਤ ਵਿੱਚ ਦੱਸਿਆ ਗਿਆ ਕਿ ਇਸ ਹਮਲੇ ਕਾਰਨ ਰਿਸ਼ੀ ਕੁਮਾਰ ਦੀ ਅੱਖ 'ਤੇ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਨ੍ਹਾਂ ਦੀ ਸਰਜਰੀ ਕਰਨੀ ਪਈ। ਡਾਕਟਰਾਂ ਅਨੁਸਾਰ ਭਵਿੱਖ ਵਿੱਚ ਉਨ੍ਹਾਂ ਦੀ ਅੱਖ ਦਾ ਰੈਟਿਨਾ ਵੱਖ ਹੋਣ ਜਾਂ ਕਾਲਾ ਮੋਤੀਆ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।

ਦਿਲਪ੍ਰੀਤ ਸਿੰਘ ਨੇ ਰਿਸ਼ੀ ਕੁਮਾਰ 'ਤੇ ਹਲਮਾ ਕਰਨ ਅਤੇ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦਾ ਗੁਨਾਹ ਕਬੂਲ ਕੀਤਾ ਹੈ। ਦਿਲਪ੍ਰੀਤ ਦੇ ਵਕੀਲ ਪੀਟਰ ਹੋਰੇ ਨੇ ਅਦਾਲਤ ਵਿੱਚ ਕਿਹਾ ਕਿ ਇਸ ਗੁਨਾਹ ਕਾਰਨ ਉਸ ਦੇ ਮੁਵੱਕਿਲ ਨੂੰ ਇਮੀਗ੍ਰੇਸ਼ਨ ਸਬੰਧੀ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ ਤੇ ਉਸ ਨੂੰ ਕੈਨੇਡਾ ਤੋਂ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਮਾਮਲੇ 'ਚ ਅਦਾਲਤ ਦਾ ਕੀ ਫ਼ੈਸਲਾ ਆਉਂਦਾ ਹੈ, ਇਹ ਤਾਂ ਅਗਲੀ ਸੁਣਵਾਈ 'ਤੇ ਸਾਫ਼ ਹੋਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS