ਚੰਡੀਗੜ੍ਹ: ਅਮਰੀਕਾ ਮਗਰੋਂ ਹੁਣ ਆਸਟ੍ਰੇਲੀਆ ਵੱਲੋਂ ਵੀ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਆਸਟ੍ਰੇਲੀਅਨ ਪ੍ਰਸ਼ਾਸਨ ਵੱਲੋਂ ਅੱਜ 15 ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਮਗਰੋਂ ਡਿਪੋਰਟ ਕਰ ਦਿੱਤਾ ਗਿਆ ਹੈ। ਡਿਪੋਰਟ ਹੋਣ ਵਾਲਿਆਂ ਵਿਚ ਸਭ ਤੋਂ ਵੱਧ ਪੰਜਾਬੀ ਸ਼ਾਮਲ ਹਨ।
ਜਾਣਕਾਰੀ ਮੁਤਾਬਕ, ਆਸਟ੍ਰੇਲੀਆ ਵੱਲੋਂ 15 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਇਨ੍ਹਾਂ ਵਿਚ ਕੁੱਲ 11 ਪੰਜਾਬੀ ਸ਼ਾਮਲ ਹਨ। ਡਿਪੋਰਟ ਹੋਏ ਪੰਜਾਬੀਆਂ ਵਿਚ 1 ਮਹਿਲਾ ਅਤੇ 10 ਮੁੰਡੇ ਹਨ। ਇਸ ਤੋਂ ਇਲਾਵਾ 2 ਪ੍ਰਵਾਸੀ ਤੇਲੰਗਾਨਾ, 1 ਹਰਿਆਣਾ ਅਤੇ 1 ਉੱਤਰਾਖੰਡ ਦਾ ਰਹਿਣ ਵਾਲਾ ਹੈ। ਇਨ੍ਹਾਂ ਦੀ ਫ਼ਲਾਈਟ ਅੱਜ ਦਿੱਲੀ ਏਅਰਪੋਰਟ 'ਤੇ ਲੈਂਡ ਹੋਵੇਗੀ। ਫ਼ਿਲਹਾਲ ਡਿਪੋਰਟ ਹੋਣ ਵਾਲੇ ਪੰਜਾਬੀਆਂ ਦੀ ਪੂਰੇ ਵੇਰਵੇ ਸਾਹਮਣੇ ਨਹੀਂ ਆਏ ਕਿ ਇਹ ਸਾਰੇ ਕਿਹੜੇ-ਕਿਹੜੇ ਪਿੰਡਾਂ-ਸ਼ਹਿਰਾਂ ਨਾਲ ਸਬੰਧ ਰੱਖਦੇ ਹਨ।
Credit : www.jagbani.com