ਆਹ ਹੁੰਦੀ ਐ ਕਿਸਮਤ...! ਵਿਦੇਸ਼ ਜਾਣ ਲਈ ਨਹੀਂ ਫੜ ਸਕਿਆ ਫ਼ਲਾਈਟ, ਪੰਜਾਬ 'ਚ ਹੀ ਮਿਲ ਗਿਆ 'ਖਜ਼ਾਨਾ'

ਆਹ ਹੁੰਦੀ ਐ ਕਿਸਮਤ...! ਵਿਦੇਸ਼ ਜਾਣ ਲਈ ਨਹੀਂ ਫੜ ਸਕਿਆ ਫ਼ਲਾਈਟ, ਪੰਜਾਬ 'ਚ ਹੀ ਮਿਲ ਗਿਆ 'ਖਜ਼ਾਨਾ'

ਲੁਧਿਆਣਾ: ਛੁੱਟੀਆਂ ਕੱਟਣ ਲਈ ਵਿਦੇਸ਼ ਤੋਂ ਪੰਜਾਬ ਵਿਚ ਆਏ ਮੁੰਡੇ ਦੀ ਕਿਸਮਤ ਨੇ ਅਜਿਹੀ ਪਲਟੀ ਮਾਰੀ, ਕਿ ਹੁਣ ਉਸ ਨੂੰ ਆਪਣੇ ਸੁਫ਼ਨੇ ਪੂਰੇ ਕਰਨ ਲਈ ਪਰਿਵਾਰ ਨੂੰ ਛੱਡ ਕੇ ਜਾਣ ਦੀ ਲੋੜ ਹੀ ਨਹੀਂ ਰਹੀ। ਛੁੱਟੀਆਂ ਮਗਰੋਂ ਵਾਪਸ ਵਿਦੇਸ਼ ਜਾਣ ਲੱਗਿਆਂ ਉਸ ਦੀ ਫ਼ਲਾਈਟ ਰੱਦ ਹੋ ਗਈ ਤੇ ਇੱਥੇ ਉਸ ਦੀ 25 ਲੱਖ ਰੁਪਏ ਦੀ ਲਾਟਰੀ ਨਿਕਲ ਆਈ। 

ਦਰਅਸਲ, ਲੁਧਿਆਣਾ ਦੇ ਕੁਹਾੜਾ ਨਾਲ ਸਬੰਧਿਤ ਸ਼ਮਿੰਦਰ ਸਿੰਘ ਦਾ ਪੰਜਾਬ ਸਟੇਟ ਡੀਅਰ ਲਾਟਰੀ ਤੋਂ 25 ਲੱਖ ਦਾ ਇਨਾਮ ਲੱਗਿਆ ਹੈ। ਸ਼ਵਿੰਦਰ ਸਿੰਘ ਹੰਗਰੀ ਵਿਚ ਮੁਰਗੀ ਫਾਰਮ 'ਤੇ ਕੰਮ ਕਰਦਾ ਹੈ ਅਤੇ ਛੁੱਟੀਆਂ ਕੱਟਣ ਦੇ ਲਈ ਪਰਿਵਾਰ ਕੋਲ ਪੰਜਾਬ ਆਇਆ ਸੀ। ਜਦੋਂ ਉਹ ਵਾਪਸ ਵਿਦੇਸ਼ ਜਾਣ ਲੱਗਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਟਿਕਟ ਕੈਂਸਲ ਹੋ ਗਈ ਹੈ। ਉਹ ਕੁਹਾੜਾ ਦੇ ਬਾਜ਼ਾਰ ਵਿਚ ਆ ਕੇ ਰੁਕਿਆ ਤਾਂ ਉਸ ਨੇ 100 ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ, ਜਿਸ 'ਤੇ 25 ਲੱਖ ਰੁਪਏ ਦਾ ਇਨਾਮ ਲੱਗਿਆ ਹੈ। ਉਸ ਨੇ ਦੱਸਿਆ ਕਿ ਇਨ੍ਹਾਂ ਪੈਸਿਆਂ ਨਾਲ ਉਸ ਦਾ ਘਰ ਬਣਾਉਣ ਦਾ ਸੁਫ਼ਨਾ ਪੂਰਾ ਹੋਵੇਗਾ, ਕਿਉਂਕਿ ਵਿਦੇਸ਼ ਵਿਚ ਇੰਨੇ ਪੈਸੇ ਇਕੱਠੇ ਕਰਨ ਲਈ ਉਸ ਨੂੰ ਕਾਫ਼ੀ ਸਮਾਂ ਲੱਗ ਜਾਣਾ ਸੀ। ਇਸ ਲਾਟਰੀ ਨਾਲ ਉਸ ਦੀਆਂ ਕਈ ਉਮੀਦਾਂ ਪੂਰੀਆਂ ਹੋਣਗੀਆਂ। ਉੱਧਰ ਪਰਿਵਾਰ ਵਿਚ ਵੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਹੈ। ਪੂਜਾ ਲਾਟਰੀ ਵੱਲੋਂ ਸ਼ਮਿੰਦਰ ਤੇ ਉਸ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ। 

Credit : www.jagbani.com

  • TODAY TOP NEWS