ਚੰਡੀਗੜ੍ਹ/ਮਾਛੀਵਾੜਾ (ਟੱਕਰ) : ਪੰਜਾਬ ਪੁਲਸ ਵਿਚ ਵੱਡਾ ਫੇਰਬਦਲ ਹੋਇਆ ਹੈ। 129 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਜਾਰੀ ਹੋਏ ਹੁਕਮਾਂ ਅਨੁਸਾਰ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਜਾਰੀ ਕੀਤੀ ਗਈ ਸੂਚੀ ਅਨੁਸਾਰ ਮੁੱਖ ਤਬਾਦਲੇ ਇਸ ਪ੍ਰਕਾਰ ਹਨ ਸਰਬਜੀਤ ਸਿੰਘ: ਡੀ.ਐਸ.ਪੀ. ਪੀ.ਬੀ.ਆਈ. ਹੋਮੀਸਾਈਡ ਅਤੇ ਫੋਰੈਂਸਿਕ, ਤਰਨਤਾਰਨ ਤੋਂ ਬਦਲ ਕੇ ਏ.ਸੀ.ਪੀ. ਐਸ.ਡੀ. ਸਿਵਲ ਲਾਈਨਜ਼, ਲੁਧਿਆਣਾ ਲਗਾਇਆ ਗਿਆ ਹੈ। ਗੁਰਇਕਬਾਲ ਸਿੰਘ ਨੂੰ ਲੁਧਿਆਣਾ ਤੋਂ ਬਦਲ ਕੇ ਡੀ.ਐਸ.ਪੀ. ਐਸ.ਡੀ. ਬਨੂੜ, ਪਟਿਆਲਾ ਤਾਇਨਾਤ ਕੀਤੇ ਗਏ ਹਨ। ਭਾਰਤ ਭੂਸ਼ਣ ਨੂੰ ਫਗਵਾੜਾ ਤੋਂ ਚੱਬੇਵਾਲ (ਹੁਸ਼ਿਆਰਪੁਰ) ਭੇਜਿਆ ਗਿਆ ਹੈ, ਜਦਕਿ ਪਲਵਿੰਦਰ ਸਿੰਘ ਨੂੰ ਚੱਬੇਵਾਲ ਤੋਂ ਬਦਲ ਕੇ ਫਗਵਾੜਾ ਲਗਾਇਆ ਗਿਆ ਹੈ। ਹਰਵਿੰਦਰ ਸਿੰਘ ਨੂੰ ਪਟਿਆਲਾ ਤੋਂ ਬਦਲ ਕੇ ਡੀ.ਐਸ.ਪੀ. ਪੀ.ਬੀ.ਆਈ. ਐਨ.ਡੀ.ਪੀ.ਐਸ.-ਕਮ-ਨਾਰਕੋਟਿਕਸ, ਰੋਪੜ ਵਜੋਂ ਨਿਯੁਕਤ ਕੀਤੇ ਗਏ ਹਨ। ਤਬਾਦਲਿਆਂ ਦੀ ਪੂਰੀ ਸੂਚੀ ਖ਼ਬਰ ਵਿਚ ਹੇਠਾਂ ਦੇਖੀ ਜਾ ਸਕਦੀ ਹੈ।








Credit : www.jagbani.com