IPL 2026 : ਸਟੱਬਸ ਤੇ ਰਾਹੁਲ ਦੇ ਅਰਧ ਸੈਂਕੜੇ, ਦਿੱਲੀ ਨੇ RCB ਨੂੰ 6 ਵਿਕਟਾਂ ਨਾਲ ਹਰਾਇਆ

IPL 2026 : ਸਟੱਬਸ ਤੇ ਰਾਹੁਲ ਦੇ ਅਰਧ ਸੈਂਕੜੇ, ਦਿੱਲੀ ਨੇ RCB ਨੂੰ 6 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ : ਆਈਪੀਐੱਲ 2026 ਦਾ 26ਵਾਂ ਮੈਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਤੇ ਦਿੱਲੀ ਕੈਪੀਟਲਸ (DC) ਵਿਚਾਲੇ ਖੇਡਿਆ ਗਿਆ। ਮੈਚ 'ਚ ਦਿੱਲੀ ਨੇ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਦੀ ਟੀਮ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ ਤੇ ਦਿੱਲੀ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ। 

ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੇ 19.5 ਓਵਰਾਂ 'ਚ 4 ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ ਤੇ 6 ਵਿਕਟਾਂ ਨਾਲ ਮੈਚ ਜਿੱਤ ਲਿਆ।। ਦਿੱਲੀ ਲਈ ਟ੍ਰਿਸਟਨ ਸਟੱਬਸ ਨੇ 60 ਦੌੜਾਂ,  ਕੇਐੱਲ ਰਾਹੁਲ ਨੇ 57 ਦੌੜਾਂ,  ਦੌੜਾਂ, ਅਕਸ਼ਰ ਪਟੇਲ ਨੇ 26 ਦੌੜਾਂ, ਕਰੁਣ ਨਾਇਰ ਨੇ 5 ਦੌੜਾਂ, ਸਮੀਰ ਰਿਜ਼ਵੀ ਨੇ 2 ਦੌੜਾਂ, ਮਥੁਮ ਨਿਸਾਂਕਾ ਨੇ 1 ਦੌੜ ਤੇ ਡੇਵਿਡ ਮਿਲਰ ਨੇ 22 ਦੌੜਾਂ ਬਣਾਈਆਂ। ਬੈਂਗਲੁਰੂ ਲਈ ਭੁਵਨੇਸ਼ਵਰ ਕੁਮਾਰ ਨੇ 3 ਤੇ ਕਰੁਣਾਲ ਪੰਡਯਾ ਨੇ 1 ਵਿਕਟਾਂ ਲਈਆਂ।

ਦੋਵੇਂ ਟੀਮਾਂ ਦੀ ਪਲੇਇੰਗ 11

ਦਿੱਲੀ ਕੈਪੀਟਲਜ਼ : ਪਥੁਮ ਨਿਸਾਂਕਾ, ਕੇਐਲ ਰਾਹੁਲ (ਵਿਕਟਕੀਪਰ), ਸਮੀਰ ਰਿਜ਼ਵੀ, ਅਕਸ਼ਰ ਪਟੇਲ (ਕਪਤਾਨ), ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਆਕਿਬ ਨਬੀ ਡਾਰ, ਲੁੰਗੀ ਨਗੀਡੀ, ਕੁਲਦੀਪ ਯਾਦਵ, ਟੀ ਨਟਰਾਜਨ, ਮੁਕੇਸ਼ ਕੁਮਾਰ

ਰਾਇਲ ਚੈਲੰਜਰਜ਼ ਬੈਂਗਲੁਰੂ: ਵਿਰਾਟ ਕੋਹਲੀ, ਫਿਲਿਪ ਸਾਲਟ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਰੋਮੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਸੁਯਸ਼ ਸ਼ਰਮਾ, ਜੋਸ਼ ਹੇਜ਼ਲਵੁੱਡ।

Credit : www.jagbani.com

  • TODAY TOP NEWS