IPL 2026: ਰਿੰਕੂ ਸਿੰਘ ਦਾ ਅਰਧ ਸੈਂਕੜਾ, KKR ਨੇ ਰਾਜਸਥਾਨ ਨੂੰ 4 ਵਿਕਟਾਂ ਨਾਲ ਹਰਾਇਆ

IPL 2026: ਰਿੰਕੂ ਸਿੰਘ ਦਾ ਅਰਧ ਸੈਂਕੜਾ, KKR ਨੇ ਰਾਜਸਥਾਨ ਨੂੰ 4 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ- ਆਈਪੀਐੱਲ 2026  ਦਾ 28ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (KKR) ਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਖੇਡਿਆ ਗਿਆ। ਮੈਚ 'ਚ ਕੋਲਕਾਤਾ ਨੇ ਰਾਜਸਥਾਨ ਨੂੰ 4 ਵਿਕਟਾਂ  ਨਾਲ ਹਰਾਇਆ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 155 ਦੌੜਾਂ ਬਣਾਈਆਂ ਤੇ ਕੋਲਕਾਤਾ ਨੂ ਜਿੱਤ ਲਈ 156 ਦੌੜਾਂ ਦਾ ਟੀਚਾ ਦਿੱਤਾ। 

ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਦੀ ਟੀਮ ਨੇ 19.4 ਓਵਰਾਂ 'ਚ 6 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਮੈਚ ਜਿੱਤ ਲਿਆ। ਕੋਲਕਾਤਾ ਲਈ ਰਿੰਕੂ ਸਿੰਘ ਨੇ 53 ਦੌੜਾਂ, ਅਨੁਕੂਲ ਰਾਏ ਨੇ 29 ਦੌੜਾਂ ਕੈਮਰਨ ਗ੍ਰੀਨ ਨੇ 27 ਦੌੜਾਂ, ਰੋਵਮੈਨ ਪਾਵੇਲ ਨੇ 23 ਦੌੜਾਂ, ਰਮਨਦੀਪ ਸਿੰਘ ਨੇ 10 ਦੌੜਾਂ ਤੇ ਅੰਗਕ੍ਰਿਸ਼ ਰਘੂਵੰਸ਼ੀ ਨੇ 10 ਦੌੜਾਂ ਬਣਾਈਆਂ।  ਰਾਜਸਥਾਨ ਲਈ ਜੋਫਰਾ ਆਰਚਰ ਨੇ 1 ਵਿਕਟ, ਨੰਦਰੇ ਬਰਗਰ ਨੇ 1 ਵਿਕਟ, ਰਵੀ ਬਿਸ਼ਨੋਈ 1 ਵਿਕਟ, ਯਸ਼ ਰਾਜ ਪੁੰਜਾ ਨੇ 1 ਵਿਕਟ ਤੇ ਰਵਿੰਦਰ ਜਡੇਜਾ ਨੇ 2 ਵਿਕਟਾਂ ਲਈਆਂ।

ਟੀਮਾਂ:

ਕੋਲਕਾਤਾ ਨਾਈਟ ਰਾਈਡਰਜ਼ (ਪਲੇਇੰਗ ਇਲੈਵਨ): ਅਜਿੰਕਿਆ ਰਹਾਣੇ (ਕਪਤਾਨ), ਟਿਮ ਸੇਫਰਟ (ਵਿਕਟਕੀਪਰ), ਕੈਮਰੂਨ ਗ੍ਰੀਨ, ਰੋਵਮੈਨ ਪਾਵੇਲ, ਰਿੰਕੂ ਸਿੰਘ, ਸੁਨੀਲ ਨਰਾਇਣ, ਰਮਨਦੀਪ ਸਿੰਘ, ਅਨੁਕੁਲ ਰਾਏ, ਵੈਭਵ ਅਰੋੜਾ, ਕਾਰਤਿਕ ਤਿਆਗੀ, ਵਰੁਣ ਚੱਕਰਵਰਤੀ

ਰਾਜਸਥਾਨ ਰਾਇਲਜ਼ (ਪਲੇਇੰਗ ਇਲੈਵਨ): ਵੈਭਵ ਸੂਰਿਆਵੰਸ਼ੀ, ਯਸ਼ਸਵੀ ਜਾਇਸਵਾਲ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਸ਼ਿਮਰੋਨ ਹੇਟਮਾਇਰ, ਡੋਨੋਵਨ ਫਰੇਰਾ, ਰਵਿੰਦਰ ਜਡੇਜਾ, ਜੋਫਰਾ ਆਰਚਰ, ਨੰਦਰੇ ਬਰਗਰ, ਬ੍ਰਿਜੇਸ਼ ਸ਼ਰਮਾ, ਰਵੀ ਬਿਸ਼ਨੋਈ

Credit : www.jagbani.com

  • TODAY TOP NEWS