"ਮੈਨੂੰ ਝਾਲਮੁੜੀ ਖਵਾਓ"..., ਦੇਸੀ ਅੰਦਾਜ਼ 'ਚ ਕਰਿਆਨੇ ਦੀ ਦੁਕਾਨ 'ਤੇ ਜਾ ਪੁੱਜੇ PM ਮੋਦੀ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਪੱਛਮੀ ਬੰਗਾਲ ਦੇ ਆਦਿਵਾਸੀ ਬਹੁਲ ਇਲਾਕਿਆਂ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਇੱਕ ਬੇਹੱਦ ਵੱਖਰਾ ਅਤੇ ਦਿਲਚਸਪ ਅੰਦਾਜ਼ ਦੇਖਣ ਨੂੰ ਮਿਲਿਆ। ਝਾਰਗ੍ਰਾਮ ਵਿੱਚ ਇੱਕ ਤੋਂ ਬਾਅਦ ਇੱਕ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਦੌਰਾਨ, ਪੀਐੱਮ ਮੋਦੀ ਦਾ ਕਾਫ਼ਲਾ ਬੰਗਾਲ ਦੇ ਮਸ਼ਹੂਰ ਸਟ੍ਰੀਟ ਫੂਡ 'ਝਾਲਮੁੜੀ' ਦਾ ਸਵਾਦ ਲੈਣ ਲਈ ਇੱਕ ਦੁਕਾਨ 'ਤੇ ਰੁਕ ਗਿਆ। ਪ੍ਰਧਾਨ ਮੰਤਰੀ ਨੇ ਖੁਦ ਦੁਕਾਨਦਾਰ ਤੋਂ ਝਾਲਮੁੜੀ ਖਰੀਦੀ ਅਤੇ ਉਸ ਦਾ ਆਨੰਦ ਲਿਆ।

ਝਾਲਮੁੜੀ ਦੀ ਦੁਕਾਨ 'ਤੇ ਪਹੁੰਚ ਕੇ ਪੀਐੱਮ ਮੋਦੀ ਨੇ ਦੁਕਾਨਦਾਰ ਨੂੰ ਕਿਹਾ, "ਮੈਨੂੰ ਝਾਲਮੁੜੀ ਖਵਾਓ"। ਇਸ ਦੌਰਾਨ ਜਦੋਂ ਦੁਕਾਨਦਾਰ ਨੇ ਝਾਲਮੁੜੀ ਤਿਆਰ ਕਰਦੇ ਸਮੇਂ ਪੀਐੱਮ ਮੋਦੀ ਨੂੰ ਪੁੱਛਿਆ ਕਿ ਕੀ ਉਹ ਪਿਆਜ਼ ਖਾਂਦੇ ਹਨ, ਤਾਂ ਉਨ੍ਹਾਂ ਨੇ ਬਹੁਤ ਹੀ ਹਲਕੇ-ਫੁਲਕੇ ਅੰਦਾਜ਼ ਵਿੱਚ ਜਵਾਬ ਦਿੱਤਾ, "ਹਾਂ, ਪਿਆਜ਼ ਖਾਂਦੇ ਹਾਂ, ਦਿਮਾਗ ਨਹੀਂ"। ਉਨ੍ਹਾਂ ਦਾ ਇਹ ਜਵਾਬ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਹੱਸ ਪਏ। ਦੁਕਾਨਦਾਰ ਵੱਲੋਂ ਪੈਸੇ ਲੈਣ ਤੋਂ ਇਨਕਾਰ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਉਸ ਨੂੰ ਪੈਸੇ ਦਿੱਤੇ। ਪੀਐੱਮ ਮੋਦੀ ਨੇ ਇਸ ਮੁਲਾਕਾਤ ਦਾ ਇੱਕ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਐਕਸ' (X) 'ਤੇ ਸਾਂਝਾ ਕੀਤੀ ਹੈ।

ਜਿੱਥੇ ਇੱਕ ਪਾਸੇ ਪੀਐੱਮ ਮੋਦੀ ਲੋਕਾਂ ਵਿੱਚ ਘੁਲਦੇ-ਮਿਲਦੇ ਨਜ਼ਰ ਆਏ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਰੈਲੀ ਦੌਰਾਨ ਮਮਤਾ ਬੈਨਰਜੀ ਦੀ ਸਰਕਾਰ 'ਤੇ ਜ਼ਬਰਦਸਤ ਹਮਲਾ ਬੋਲਿਆ। ਉਨ੍ਹਾਂ ਦੋਸ਼ ਲਾਇਆ ਕਿ ਪੱਛਮੀ ਬੰਗਾਲ ਵਿੱਚ ਟੀਐਮਸੀ (TMC) ਦੇ ਰਾਜ ਵਿੱਚ "ਨਾ ਪੜ੍ਹਾਈ ਹੈ, ਨਾ ਕਮਾਈ ਹੈ ਅਤੇ ਨਾ ਹੀ ਦਵਾਈ"। ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਟੀਐਮਸੀ ਸਰਕਾਰ ਦਾ ਜਾਣਾ ਤੈਅ ਹੈ।

Credit : www.jagbani.com

  • TODAY TOP NEWS