ਪੰਜਾਬ: ਨਸ਼ੇ ਦੀ ਤੋੜ 'ਚ ਹੈਵਾਨ ਬਣੇ ਪੁੱਤ ਵੱਲੋਂ ਮਾਂ ਦਾ ਕਤਲ! ਛਾਤੀ 'ਚ ਲੱਤਾਂ ਮਾਰ-ਮਾਰ ਪਾੜ'ਤਾ ਕਾਲਜਾ

ਪੰਜਾਬ: ਨਸ਼ੇ ਦੀ ਤੋੜ 'ਚ ਹੈਵਾਨ ਬਣੇ ਪੁੱਤ ਵੱਲੋਂ ਮਾਂ ਦਾ ਕਤਲ! ਛਾਤੀ 'ਚ ਲੱਤਾਂ ਮਾਰ-ਮਾਰ ਪਾੜ'ਤਾ ਕਾਲਜਾ

ਲੁਧਿਆਣਾ: ਨਸ਼ੇ ਨੇ ਇਕ ਹੋਰ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ। ਸ਼ਿਮਲਾਪੁਰੀ ਦੇ ਬਸੰਤ ਨਗਰ ਵਿਚ ਨਸ਼ੇ ਦੀ ਲਤ ਨੇ ਇਕ ਪੁੱਤਰ ਨੂੰ ਇਸ ਕਦਰ ਅੰਨ੍ਹਾ ਅਤੇ ਵਹਿਸ਼ੀ ਬਣਾ ਦਿੱਤਾ ਕਿ ਉਸ ਨੇ ਆਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਨਸ਼ੇ ਲਈ ਪੈਸਿਆਂ ਖਾਤਰ 28 ਸਾਲ ਦੇ ਪਰਵਿੰਦਰ ਸਿੰਘ ਉਰਫ਼ ਦੀਪਕ ਨੇ ਆਪਣੀ 51 ਸਾਲਾ ਮਾਂ ਮਨਪ੍ਰੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰੂਹ ਕੰਬਾਅ ਦੇਣ ਵਾਲੀ ਇਸ ਵਾਰਦਾਤ ਤੋਂ ਬਾਅਦ ਮੁਲਜ਼ਮ ਪੁੱਤਰ ਪੂਰੀ ਰਾਤ ਮਾਂ ਦੀ ਲਾਸ਼ ਕੋਲ ਬੈਠ ਕੇ ਰੋਂਦਾ ਰਿਹਾ ਅਤੇ ਸਵੇਰ ਹੁੰਦੇ ਹੀ ਮੌਤ ਨੂੰ ਹਾਰਟ ਅਟੈਕ ਦੱਸ ਕੇ ਸਭ ਨੂੰ ਗੁੰਮਰਾਹ ਕਰਨ ਲੱਗਾ। 

ਜਾਣਕਾਰੀ ਮੁਤਾਬਕ, ਇਹ ਵਾਰਦਾਤ 18 ਅਪ੍ਰੈਲ ਦੀ ਰਾਤ ਦੀ ਹੈ ਜਦੋਂ ਪਰਵਿੰਦਰ ਨਸ਼ੇ ਦੀ ਤੋੜ ਵਿਚ ਤੜਫ ਰਿਹਾ ਸੀ। ਉਸ ਨੇ ਆਪਣੀ ਮਾਂ ਤੋਂ ਨਸ਼ੇ ਲਈ ਪੈਸੇ ਮੰਗੇ, ਪਰ ਮਮਤਾ ਦੀ ਖਾਤਰ ਮਾਂ ਨੇ ਉਸ ਨੂੰ ਨਸ਼ੇ ਵੱਲ ਵਧਣ ਤੋਂ ਰੋਕਣ ਲਈ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਆਪਣੀ ਮਾਂ ਦੀ ਛਾਤੀ 'ਤੇ ਇੰਨੀ ਜ਼ੋਰ ਦੀ ਲੱਤ ਮਾਰੀ ਕਿ ਉਸ ਦਾ ਕਾਲਜਾ ਤੱਕ ਫਟ ਗਿਆ ਅਤੇ ਸਰੀਰ ਦੇ ਅੰਦਰੂਨੀ ਅੰਗ ਡੈਮੇਜ ਹੋ ਗਏ। ਦਮ ਘੁੱਟਣ ਅਤੇ ਅੰਦਰੂਨੀ ਸੱਟਾਂ ਕਾਰਨ ਮਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।

ਅਗਲੀ ਸਵੇਰ ਮੁਲਜ਼ਮ ਨੇ ਆਪਣੀ ਨਾਨੀ ਅਤੇ ਮਾਮੇ ਨੂੰ ਫ਼ੋਨ ਕਰਕੇ ਗੁੰਮਰਾਹ ਕੀਤਾ ਕਿ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਪਰਿਵਾਰ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਿਹਾ ਸੀ, ਪਰ ਮ੍ਰਿਤਕਾ ਦੇ ਵੱਖ ਰਹਿ ਰਹੇ ਪਤੀ ਸੁਖਵਿੰਦਰ ਸਿੰਘ ਨੇ ਦੇਖਿਆ ਕਿ ਮਨਪ੍ਰੀਤ ਦੀ ਨੱਕ ਵਿਚੋਂ ਖੂਨ ਵਹਿ ਰਿਹਾ ਹੈ ਅਤੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ। ਜਦੋਂ ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਤਾਂ ਮੁਲਜ਼ਮ ਪੁੱਤਰ ਆਪਣੇ ਪਿਤਾ ਨਾਲ ਵੀ ਭਿੜ ਗਿਆ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। 

ਡਾਬਾ ਪੁਲਸ ਦੀ ਪੁੱਛਗਿੱਛ ਵਿਚ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਵਲ ਹਸਪਤਾਲ ਵਿਚ ਹੋਏ ਪੋਸਟਮਾਰਟਮ ਨੇ ਇਸ ਦਰਿੰਦਗੀ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਮੌਤ ਕੁਦਰਤੀ ਨਹੀਂ ਸਗੋਂ ਇਕ ਸੋਚਿਆ-ਸਮਝਿਆ ਕਤਲ ਸੀ।
 

Credit : www.jagbani.com

  • TODAY TOP NEWS