Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ

Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ

ਜਲੰਧਰ- ਜਲੰਧਰ ਦੇ ਭਗਵਾਨ ਵਾਲਮੀਕਿ ਚੌਕ ਨੇੜੇ ਇਕ ਲਾਟਰੀ ਦੀ ਦੁਕਾਨ 'ਤੇ ਇਕ ਮਜ਼ਦੂਰ ਨੇ 7 ਰੁਪਏ 'ਚ 30 ਲਾਟਰੀਆਂ ਖ਼ਰੀਦੀਆਂ। ਜਿਸ ਤੋਂ ਬਾਅਦ ਅੱਜ ਉਸ ਨੇ 3 ਲੱਖ ਰੁਪਏ ਦਾ ਇਨਾਮ ਜਿੱਤਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੇ 3 ਲੱਖ ਰੁਪਏ ਜਿੱਤੇ ਹਨ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। 

ਦਰਅਸਲ ਮਲਕੀਤ ਰਾਮ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ 7 ਰੁਪਏ ਪ੍ਰਤੀ ਲਾਟਰੀ ਦੇ ਹਿਸਾਬ ਨਾਲ 30 ਲਾਟਰੀ ਟਿਕਟਾਂ ਖ਼ਰੀਦੀਆਂ। ਕੋਟਲਾ ਜੰਗਾ ਦੇ ਰਹਿਣ ਵਾਲੇ ਮਲਕੀਤ ਰਾਮ ਨੇ ਕਿਹਾ ਕਿ ਉਹ ਮਕੈਨਿਕ ਦਾ ਕੰਮ ਕਰਦਾ ਹੈ। ਉਸ ਨੇ ਕੱਲ੍ਹ ਸ਼ਾਮ 7 ਰੁਪਏ ਪ੍ਰਤੀ ਲਾਟਰੀ ਦੇ ਹਿਸਾਬ ਨਾਲ 210 ਰੁਪਏ ਦੀਆਂ 30 ਲਾਟਰੀ ਟਿਕਟਾਂ ਖ਼ਰੀਦੀਆਂ। ਅੱਜ ਸਵੇਰੇ ਉਸ ਨੂੰ ਦੁਕਾਨਦਾਰ ਤੋਂ ਪਤਾ ਲੱਗਾ ਕਿ ਉਸ ਨੇ 3 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਮਲਕੀਤ ਨੇ ਕਿਹਾ ਕਿ ਇਹ ਉਸ ਦਾ ਪਹਿਲਾ ਮੌਕਾ ਸੀ ਜਦੋਂ ਉਸ ਨੇ ਲਾਟਰੀ ਖ਼ਰੀਦੀ ਸੀ।

PunjabKesari

ਮਲਕੀਤ ਨੇ ਦੱਸਿਆ ਕਿ ਉਹ 500 ਤੋਂ 600 ਰੁਪਏ 'ਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਹ ਗ਼ਰੀਬ ਹੈ ਅਤੇ ਅਜਿਹੇ ਵਿਚ ਉਸ ਨੇ ਪੈਸੇ ਕਮਾਉਣ ਨੂੰ ਲੈ ਕੇ ਲਾਟਰੀ ਖ਼ਰੀਦੀ ਹੈ। ਘਰ 'ਚ ਚਾਰ ਪਰਿਵਾਰਕ ਮੈਂਬਰ ਹਨ। ਅੱਜ ਅਚਾਨਕ ਉਸ ਦੀ ਕਿਸਮਤ ਚਮਕ ਗਈ ਅਤੇ ਉਸ ਨੇ 3 ਲੱਖ ਰੁਪਏ ਦਾ ਇਨਾਮ ਜਿੱਤ ਲਿਆ।

PunjabKesari

ਲਾਟਰੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਮਲਕੀਤ ਨੇ ਪਿਛਲੇ ਦਿਨ ਨਾਗਾਲੈਂਡ ਸਟੇਟ ਲਾਟਰੀ ਦੀਆਂ 30 ਟਿਕਟਾਂ ਖ਼ਰੀਦੀਆਂ ਸਨ। ਉਸ ਨੇ 210 ਰੁਪਏ 'ਚ 30 ਲਾਟਰੀਆਂ ਖ਼ਰੀਦੀਆਂ ਅਤੇ 3 ਲੱਖ ਰੁਪਏ ਦਾ ਇਨਾਮ ਜਿੱਤਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਲਾਟਰੀ ਦਾ ਇਨਾਮ ਰੋਜ਼ਾਨਾ ਕੱਢਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਪਿਛਲੇ ਸਾਲ 7 ਲੱਖ ਰੁਪਏ ਦਾ ਇਨਾਮ ਨਿਕਲ ਚੁੱਕਾ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


 

Credit : www.jagbani.com

  • TODAY TOP NEWS