ਅਮਰੀਕਾ-ਇਰਾਨ ਦੇ ਤਣਾਅ 'ਚ ਚੀਨ ਦੀ ਐਂਟਰੀ ! ਦੋਵਾਂ ਦੇਸ਼ਾਂ ਨੂੰ ਦੇ'ਤੀ 'ਨਸੀਹਤ'

ਅਮਰੀਕਾ-ਇਰਾਨ ਦੇ ਤਣਾਅ 'ਚ ਚੀਨ ਦੀ ਐਂਟਰੀ ! ਦੋਵਾਂ ਦੇਸ਼ਾਂ ਨੂੰ ਦੇ'ਤੀ 'ਨਸੀਹਤ'

ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਵਿੱਚ ਚੀਨ ਦੇ ਰਾਜਦੂਤ ਫੂ ਕੌਂਗ ਨੇ ਚਿਤਾਵਨੀ ਦਿੱਤੀ ਹੈ ਕਿ 'ਸਟ੍ਰੇਟ ਆਫ ਹੋਰਮੁਜ਼' ਵਿੱਚ ਜਾਰੀ ਨਾਕਾਬੰਦੀ ਦੁਨੀਆ ਭਰ ਦੀ ਆਰਥਿਕਤਾ ਲਈ ਭਿਆਨਕ ਸਾਬਿਤ ਹੋ ਰਹੀ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਰਾਨ ਵਿੱਚ ਜੰਗਬੰਦੀ ਕਰਵਾਉਣਾ ਅਤੇ ਇਸ ਅਹਿਮ ਸਮੁੰਦਰੀ ਰਸਤੇ ਨੂੰ ਖੋਲ੍ਹਣਾ ਇਸ ਸਮੇਂ ਦੁਨੀਆ ਦਾ ਸਭ ਤੋਂ ਜ਼ਰੂਰੀ ਮੁੱਦਾ ਹੋਣਾ ਚਾਹੀਦਾ ਹੈ। 

ਚੀਨੀ ਦੂਤ ਨੇ ਕਿਹਾ ਕਿ ਜੇਕਰ ਹੋਰਮੁਜ਼ ਨੂੰ ਜਲਦੀ ਨਾ ਖੋਲ੍ਹਿਆ ਗਿਆ, ਤਾਂ ਦੁਨੀਆ ਭਰ ਵਿੱਚ ਤੇਲ, ਗੈਸ ਅਤੇ ਖਾਦਾਂ ਦੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ, ਜਿਸ ਨਾਲ ਕਰੋੜਾਂ ਲੋਕ ਗਰੀਬੀ ਅਤੇ ਭੁੱਖਮਰੀ ਦੀ ਲਪੇਟ ਵਿੱਚ ਆ ਸਕਦੇ ਹਨ। ਫੂ ਕੌਂਗ ਨੇ ਦੱਸਿਆ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਲਗਾਤਾਰ ਸਾਰੀਆਂ ਧਿਰਾਂ ਨਾਲ ਸੰਪਰਕ ਵਿੱਚ ਹਨ। ਚੀਨ ਇਸ ਸੰਕਟ ਨੂੰ ਸੁਲਝਾਉਣ ਲਈ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਵਿਚੋਲਗੀ ਦੀਆਂ ਕੋਸ਼ਿਸ਼ਾਂ ਦਾ ਵੀ ਸਮਰਥਨ ਕਰ ਰਿਹਾ ਹੈ। ਇਸ ਦੌਰਾਨ ਚੀਨ ਨੇ ਅਮਰੀਕਾ ਤੇ ਇਰਾਨ ਨੂੰ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਅਤੇ ਦੁਨੀਆ ਭਰ 'ਚ ਸ਼ਾਂਤੀ ਲਈ ਹੋਰਮੁਜ਼ ਤੋਂ ਆਪਣੀ ਨਾਕਾਬੰਦੀ ਹਟਾਉਣ ਦੀ ਅਪੀਲ ਕੀਤੀ ਹੈ।

ਇਸ ਤੋਂ ਪਹਿਲਾਂ ਵੀ ਚੀਨ ਨੇ ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ ਦੀ ਕੀਤੀ ਗਈ ਨਾਕਾਬੰਦੀ ਨੂੰ ਖ਼ਤਰਨਾਕ ਦੱਸਿਆ ਸੀ। ਚੀਨ ਦਾ ਮੰਨਣਾ ਹੈ ਕਿ ਸਿਰਫ਼ ਮੁਕੰਮਲ ਜੰਗਬੰਦੀ ਹੀ ਇਸ ਤਣਾਅਪੂਰਨ ਸਥਿਤੀ ਨੂੰ ਸੁਧਾਰ ਸਕਦੀ ਹੈ। 'ਸਟਰੇਟ ਆਫ ਹੋਰਮੁਜ਼' ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇਲ ਮਾਰਗ (Chokepoint) ਹੈ। 

ਜ਼ਿਕਰਯੋਗ ਹੈ ਕਿ ਦੁਨੀਆ ਦਾ ਲਗਭਗ 20 ਫੀਸਦੀ ਤੇਲ ਅਤੇ 30 ਫੀਸਦੀ ਇਸੇ ਰਸਤੇ ਰਾਹੀਂ ਸਪਲਾਈ ਹੁੰਦੀ ਹੈ। ਫਰਵਰੀ 2026 ਤੋਂ ਬਾਅਦ ਇਸ ਰਸਤੇ 'ਤੇ ਹੋਈਆਂ ਹਿੰਸਕ ਘਟਨਾਵਾਂ ਕਾਰਨ ਸਮੁੰਦਰੀ ਆਵਾਜਾਈ ਵਿੱਚ 90 ਫੀਸਦੀ ਦੀ ਗਿਰਾਵਟ ਆਈ ਹੈ। UN ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਵੀ ਕਿਹਾ ਹੈ ਕਿ ਜੇਕਰ ਇਹ ਨਾਕਾਬੰਦੀ ਜਾਰੀ ਰਹੀ, ਤਾਂ ਵਿਸ਼ਵ ਵਿਕਾਸ ਦਰ 3.4 ਫ਼ੀਸਦੀ ਤੋਂ ਡਿੱਗ ਕੇ 2 ਫ਼ੀਸਦੀ ਰਹਿ ਸਕਦੀ ਹੈ ਅਤੇ ਮਹਿੰਗਾਈ 6 ਫ਼ੀਸਦੀ ਤੋਂ ਉੱਪਰ ਜਾ ਸਕਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS