ਮੋਹਾਲੀ 'ਚ ਪੋਲਿੰਗ ਬੂਥਾਂ ਬਾਹਰ ਖੜ੍ਹੇ ਦਿਖੇ ਆਊਟਸਾਈਡਰ, ਵੋਟਰਾਂ 'ਚ ਸਹਿਮ ਦਾ ਮਾਹੌਲ

ਮੋਹਾਲੀ 'ਚ ਪੋਲਿੰਗ ਬੂਥਾਂ ਬਾਹਰ ਖੜ੍ਹੇ ਦਿਖੇ ਆਊਟਸਾਈਡਰ, ਵੋਟਰਾਂ 'ਚ ਸਹਿਮ ਦਾ ਮਾਹੌਲ

ਖਰੜ/ਮੋਹਾਲੀ : ਮੋਹਾਲੀ 'ਚ ਹੋ ਰਹੀਆਂ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ-5 ਦੇ ਕੁੱਝ ਬੂਥਾਂ ਅੱਗੇ ਬਾਹਰੀ ਵਿਅਕਤੀਆਂ ਦੇ ਖੜ੍ਹੇ ਹੋਣ ਕਾਰਨ ਵੋਟਰਾਂ 'ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਸਥਾਨਕ ਲੋਕਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਬੂਥਾਂ ਦੇ ਬਾਹਰ ਆਊਟਸਾਈਡਰ ਮੌਜੂਦ ਰਹੇ, ਜਿਸ ਕਾਰਨ ਵੋਟਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ। ਜਾਣਕਾਰੀ ਅਨੁਸਾਰ ਗਿਆਨ ਜੋਤੀ ਸਕੂਲ ਦੇ ਬਾਹਰ ਸ਼ੁਰੂਆਤੀ ਸਮੇਂ ਦੌਰਾਨ ਪੁਲਸ ਦੇ ਸਖ਼ਤ ਪ੍ਰਬੰਧ ਨਜ਼ਰ ਨਹੀਂ ਆਏ ਅਤੇ ਨਾ ਹੀ ਕੋਈ ਪੁਲਸ ਮੁਲਾਜ਼ਮ ਤਾਇਨਾਤ ਦਿਸਿਆ।

ਇਸ ਦੌਰਾਨ ਬੂਥਾਂ ਦੇ ਬਾਹਰ ਕੁੱਝ ਬਾਹਰੀ ਲੋਕ ਖੜ੍ਹੇ ਨਜ਼ਰ ਆਏ, ਜਿਸ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ। ਮੀਡੀਆ ਵੱਲੋਂ ਜਦੋਂ ਇਸ ਸਬੰਧੀ ਐੱਸ. ਐੱਚ. ਓ. ਫੇਜ਼-1 ਸੁਖਬੀਰ ਸਿੰਘ ਦਾ ਧਿਆਨ ਇਸ ਮਾਮਲੇ ਵੱਲ ਦਿਵਾਇਆ ਗਿਆ ਤਾਂ ਉਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਹਰਕਤ 'ਚ ਆਇਆ ਅਤੇ ਬੂਥਾਂ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e


 

Credit : www.jagbani.com

  • TODAY TOP NEWS