ਮਜੀਠਾ : ਮਜੀਠਾ ਹਲਕੇ ਵਿਚ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਲਈ ਮਾਨਯੋਗ ਹਾਈ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਆਬਜ਼ਰਵਰਾਂ ਨੇ ਮੋਰਚਾ ਸੰਭਾਲ ਲਿਆ ਹੈ। ਹਾਈ ਕੋਰਟ ਦੀਆਂ ਹਦਾਇਤਾਂ 'ਤੇ ਪਹੁੰਚੇ ਇਹ ਪ੍ਰਤੀਨਿਧੀ ਸਾਰੀ ਚੋਣ ਪ੍ਰਕਿਰਿਆ ਦਾ ਬਾਰੀਕੀ ਨਾਲ ਨਿਰੀਖਣ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਬਜ਼ਰਵਰ ਸੇਜਲ ਅਤੇ ਗੌਰਵ ਬਹਿਲ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਚੋਣਾਂ ਨੂੰ ਸਹੀ ਤਰੀਕੇ ਨਾਲ ਆਬਜ਼ਰਵ ਕਰਨ ਦੀ ਲਗਾਈ ਗਈ ਹੈ ਅਤੇ ਉਹ ਇਸ ਸਬੰਧੀ ਹਾਈ ਕੋਰਟ ਨੂੰ ਰਿਪੋਰਟ ਭੇਜਣਗੇ।
ਉਨ੍ਹਾਂ ਕਿਹਾ ਕਿ ਉਹ ਹਰ ਇਕ ਮੁੱਦੇ ਨੂੰ ਗੰਭੀਰਤਾ ਨਾਲ ਕਰ ਰਹੇ ਹਨ। ਨਿਰੀਖਣ ਦੌਰਾਨ ਖਾਸ ਤੌਰ 'ਤੇ ਅੰਗਹੀਣ (ਹੈਂਡੀਕੈਪਡ) ਵੋਟਰਾਂ ਲਈ ਕੀਤੇ ਗਏ ਪ੍ਰਬੰਧਾਂ ਵਿਚ ਵੱਡੀ ਕਮੀ ਦੇਖਣ ਨੂੰ ਮਿਲੀ ਹੈ। ਆਬਜ਼ਰਵਰਾਂ ਨੇ ਕੀਤਾ ਕਿ ਅੰਗਹੀਣਾਂ ਲਈ ਵੀਲ੍ਹਚੇਅਰ ਵਰਗੇ ਜ਼ਰੂਰੀ ਪ੍ਰਬੰਧ ਢੁਕਵੇਂ ਨਹੀਂ ਹਨ, ਜਿਸ ਕਾਰਨ ਵੋਟਰਾਂ ਨੂੰ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੇਕਰ ਬੂਥ ਇੰਚਾਰਜਾਂ ਦੀ ਤਰਫੋਂ ਪ੍ਰਬੰਧਾਂ ਵਿਚ ਕੋਈ ਵੀ ਲਾਪਰਵਾਹੀ ਪਾਈ ਗਈ ਤਾਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਹ ਟੀਮ ਸ਼ਾਮ 5:00 ਵਜੇ ਤੱਕ ਚੋਣ ਬੂਥਾਂ 'ਤੇ ਮੌਜੂਦ ਰਹੇਗੀ ਅਤੇ ਆਪਣੀ ਰਿਪੋਰਟ ਤਿਆਰ ਕਰਕੇ ਅੱਜ ਹੀ ਹਾਈ ਕੋਰਟ ਵਿਚ ਜਮ੍ਹਾਂ ਕਰਵਾਏਗੀ। ਆਬਜ਼ਰਵਰਾਂ ਅਨੁਸਾਰ ਰਿਪੋਰਟ ਵਿਚ ਵੋਟਿੰਗ ਦੌਰਾਨ ਸਾਹਮਣੇ ਆਉਣ ਵਾਲੀਆਂ ਸਾਰੀਆਂ ਖਾਮੀਆਂ ਨੂੰ ਦਰਜ ਕੀਤਾ ਜਾਵੇਗਾ।
Credit : www.jagbani.com