ਮੋਹਾਲੀ 'ਚ 109 ਸਾਲਾ ਬੇਬੇ ਨੇ ਪਾਈ ਵੋਟ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ

ਮੋਹਾਲੀ 'ਚ 109 ਸਾਲਾ ਬੇਬੇ ਨੇ ਪਾਈ ਵੋਟ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ

ਮੋਹਾਲੀ : ਮੋਹਾਲੀ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਵਿਧਾਇਕ ਕੁਲਵੰਤ ਸਿੰਘ ਨੇ ਵੀ ਆਪਣੇ ਪਰਿਵਾਰ ਸਮੇਤ ਵਾਰਡ ਨੰਬਰ-42 'ਚ ਵੋਟ ਪਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਵੋਟ ਦਾ ਅਧਿਕਾਰ ਸਭ ਤੋਂ ਵੱਡੀ ਤਾਕਤ ਹੈ ਅਤੇ ਹਰ ਨਾਗਰਿਕ ਨੂੰ ਆਪਣੇ ਇਸ ਸੰਵਿਧਾਨਿਕ ਹੱਕ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ। ਮੋਹਾਲੀ ਦੇ ਪੋਲਿੰਗ ਬੂਥਾਂ 'ਤੇ ਬਜ਼ੁਰਗਾਂ 'ਚ ਵੀ ਵੋਟ ਪਾਉਣ ਲਈ ਕਾਫ਼ੀ ਉਤਸ਼ਾਹ ਦੇਖਿਆ ਗਿਆ। ਵਾਰਡ ਨੰਬਰ-24 ਤੋਂ 109 ਸਾਲਾ ਬਜ਼ੁਰਗ ਬੇਬੇ ਵੀ ਵੋਟ ਪਾਉਣ ਲਈ ਪੁੱਜੀ।

ਦੁਪਹਿਰ 12 ਵਜੇ ਤੱਕ 44 ਫ਼ੀਸਦੀ ਵੋਟਿੰਗ

ਮੋਹਾਲੀ 'ਚ 44 ਫ਼ੀਸਦੀ ਵੋਟਿੰਗ
ਵਾਰਡ ਨੰਬਰ-26-50 'ਚ 44.11 ਫ਼ੀਸਦੀ ਵੋਟਿੰਗ
ਕੁਰਾਲੀ 'ਚ 32.16 ਫ਼ੀਸਦੀ ਵੋਟਿੰਗ
ਜ਼ੀਰਕਪੁਰ 'ਚ 25.03 ਫ਼ੀਸਦੀ ਵੋਟਿੰਗ
ਨਵਾਂਗਾਓਂ 'ਚ 32 ਫ਼ੀਸਦੀ ਵੋਟਿੰਗ

10 ਤੱਕ ਕਿੰਨੇ 27 ਫ਼ੀਸਦੀ ਹੋਈ ਵੋਟਿੰਗ

ਮੋਹਾਲੀ 'ਚ ਸਵੇਰੇ 10 ਵਜੇ ਤੱਕ 27 ਫ਼ੀਸਦੀ ਵੋਟਿੰਗ
ਵਾਰਡ ਨੰਬਰ-26-50 'ਚ 13.9 ਫ਼ੀਸਦੀ ਵੋਟਿੰਗ
ਵਾਰਡ ਨੰਬਰ 1-25 'ਚ 13.18 ਫ਼ੀਸਦੀ ਵੋਟਿੰਗ
ਡੇਰਾਬੱਸੀ 'ਚ 13.9 ਫ਼ੀਸਦੀ ਵੋਟਿੰਗ
ਕੁਰਾਲੀ 'ਚ 16.30 ਫ਼ੀਸਦੀ ਵੋਟਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e
 

Credit : www.jagbani.com

  • TODAY TOP NEWS