ਸਪੋਰਟਸ ਡੈਸਕ--ਭਾਰਤ ਅਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਚੌਥਾ ਟੈਸਟ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਮੈਦਾਨ 'ਤੇ ਸ਼ੁਰੂ ਹੋ ਗਿਆ ਹੈ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 4 ਵਿਕਟਾਂ ਦੇ ਨੁਕਸਾਨ 'ਤੇ 264 ਦੌੜਾਂ ਬਣਾਈਆਂ ਹਨ। ਪਰ ਭਾਰਤ ਨੂੰ ਵੱਡਾ ਝਟਕਾ ਉਦੋਂ ਲੱਗਾ ਜਦੋਂ ਰਿਸ਼ਭ ਪੰਤ ਵੋਕਸ ਦੀ ਗੇਂਦ 'ਤੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ। ਸ਼ਾਰਦੁਲ ਠਾਕੁਰ ਅਤੇ ਰਵਿੰਦਰ ਜਡੇਜਾ ਨਾਬਾਦ ਰਹੇ।
ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਮੈਚ ਵਿੱਚ ਟਾਸ ਜਿੱਤ ਕੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪੰਜ ਮੈਚਾਂ ਦੀ ਇਸ ਦਿਲਚਸਪ ਲੜੀ ਵਿੱਚ, ਇੰਗਲੈਂਡ ਇਸ ਸਮੇਂ 2-1 ਨਾਲ ਅੱਗੇ ਹੈ। ਇਹ ਮੈਚ ਟੀਮ ਇੰਡੀਆ ਲਈ 'ਕਰੋ ਜਾਂ ਮਰੋ' ਵਰਗਾ ਹੈ। ਜੇਕਰ ਭਾਰਤ ਇਹ ਟੈਸਟ ਹਾਰ ਜਾਂਦਾ ਹੈ, ਤਾਂ ਇੰਗਲੈਂਡ ਸੀਰੀਜ਼ ਜਿੱਤ ਲਵੇਗਾ।
ਮਾਨਚੈਸਟਰ ਲਈ ਭਾਰਤ ਦੇ ਪਲੇਇੰਗ 11: ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅੰਸ਼ੁਲ ਕੰਬੋਜ
ਮਾਨਚੈਸਟਰ ਲਈ ਇੰਗਲੈਂਡ ਦੇ ਪਲੇਇੰਗ 11: ਜੈਕ ਕਰਾਊਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ (ਵਿਕਟਕੀਪਰ), ਲਿਆਮ ਡਾਸਨ, ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਫਰਾ ਆਰਚਰ।
Credit : www.jagbani.com