ਟੋਰਾਂਟੋ - ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਭਗਵਾਨ ਸ਼੍ਰੀ ਰਾਮ ਦੀ 51 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਗਈ ਹੈ। ਇਹ ਉੱਤਰੀ ਅਮਰੀਕਾ ਮਹਾਦੀਪ ’ਚ ਸਭ ਤੋਂ ਉੱਚੀ ਭਗਵਾਨ ਰਾਮ ਦੀ ਮੂਰਤੀ ਹੈ।
ਹਾਲ ਹੀ ’ਚ ਹਜ਼ਾਰਾਂ ਸ਼ਰਧਾਲੂਆਂ ਦੀ ਮੌਜੂਦਗੀ ’ਚ ਇਸ ਮੂਰਤੀ ਤੋਂ ਪਰਦਾ ਉਠਾਇਆ ਗਿਆ। ਇਸ ਮੌਕੇ ਕੈਨੇਡਾ ਦੀ ਮੰਤਰੀ ਰੇਚੀ ਵਲਡੇਜ਼, ਟ੍ਰੇਜ਼ਰੀ ਬੋਰਡ ਦੇ ਪ੍ਰਧਾਨ ਸ਼ਫਕਤ ਅਲੀ ਅਤੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਹਾਜ਼ਰ ਸਨ।
Credit : www.jagbani.com