ਵੱਡੀ ਖ਼ਬਰ : ਪ੍ਰਵਾਸੀਆਂ ਨਾਲ ਭਰਿਆ ਸਮੁੰਦਰੀ ਜਹਾਜ਼ ਡੁੱਬਿਆ, 27 ਦੀ ਮੌਤ

ਵੱਡੀ ਖ਼ਬਰ : ਪ੍ਰਵਾਸੀਆਂ ਨਾਲ ਭਰਿਆ ਸਮੁੰਦਰੀ ਜਹਾਜ਼ ਡੁੱਬਿਆ, 27 ਦੀ ਮੌਤ

ਰੋਮ-: ਪ੍ਰਵਾਸੀਆਂ ਨੂੰ ਲਿਜਾ ਰਹੇ ਇਕ ਸਮੁੰਦਰੀ ਜਹਾਜ਼ ਦੇ ਡੁੱਬਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇੱਕ ਵਾਰ ਫਿਰ ਚੰਗੇ ਭੱਵਿਖ ਦੇ ਸੁਪਨੇ ਅੱਖਾਂ ਵਿੱਚ ਸਜਾਕੇ ਭੂ-ਮੱਧ ਸਾਗਰ ਵਿੱਚ ਮੌਤ ਦਾ ਸਫ਼ਰ ਕਰਨ ਵਾਲੇ 2 ਦਰਜਨ ਤੋਂ ਵਧੇਰੇ ਲੋਕਾਂ ਨੂੰ ਉਂਦੋਂ ਦਰਦਨਾਕ ਮੌਤ ਨੇ ਆਉਣ ਘੇਰਿਆ ਜਦੋਂ ਇਹ ਗਰੀਬੀ ਦੇ ਮਾਰੇ ਪ੍ਰਵਾਸੀ ਕਿਰਤੀ ਇਟਲੀ ਦੇ ਨੇੜੇ ਟਾਪੂ ਲੈਂਪੇਡੂਸਾ ਦੇ ਭੂ-ਮੱਧ ਸਾਗਰ ਦੇ ਰਾਸਤੇ ਲੀਬੀਆ ਦੇ ਜ਼ਾਵੀਆ ਸਮੁੰਦਰੀ ਤੱਟ ਤੋਂ ਇਟਲੀ ਨੂੰ ਜਾ ਰਹੇ ਸਨ। ਇਟਲੀ ਦੇ ਇਤਾਲਵੀ ਤੱਟ ਰੱਖਿਅਕ ਅਤੇ ਸੰਯੁਕਤ ਰਾਸ਼ਟਰ ਏਜੰਸੀ ਨੇ ਮੀਡੀਏ ਵਿੱਚ ਜਾਣਕਾਰੀ ਨਸ਼ਰ ਕਰਦਿਆਂ ਦੱਸਿਆ ਕਿ ਇਹ 2 ਕਿਸ਼ਤੀਆਂ, ਜਿਸ ਵਿੱਚ ਕਰੀਬ 100 ਤੋਂ ਵੱਧ ਪ੍ਰਵਾਸੀ ਸਵਾਰ ਸਨ, ਖਤਰਨਾਕ ਸਮੁੰਦਰ ਦੇ ਰਸਤੇ ਸਫ਼ਰ ਕਰ ਰਹੇ ਸਨ। ਜਦੋਂ ਇਹ ਕਿਸ਼ਤੀਆਂ ਲੈਂਪੇਡੂਸਾ ਕੋਲੋ ਲੰਘ ਰਹੀਆਂ ਸਨ ਤਾਂ ਸਮੁੰਦਰ ਦੇ ਤੇਜ ਪਾਣੀ ਦੀਆਂ ਲਹਿਰਾਂ ਕਾਰਨ ਆਪਣਾ ਸੰਤੁਲਨ ਗੁਆ ਬੈਠੀਆਂ, ਜਿਸ ਕਾਰਨ ਇੱਕ ਕਿਸ਼ਤੀ ਜ਼ਿਆਦਾ ਯਾਤਰੀਆਂ ਕਾਰਨ ਪਲਟ ਗਈ ਤੇ ਬਹੁਤੇ ਪ੍ਰਵਾਸੀ ਪਾਣੀ ਵਿੱਚ ਗੋਤੇ ਖਾਣ ਲੱਗੇ ਜਦੋਂ ਕਿ ਦੂਜੀ ਕਿਸ਼ਤੀ ਨੂੰ ਕੋਈ ਜ਼ਿਆਦਾ ਨੁਕਸਾਨ ਨਹੀ ਹੋਇਆ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਲਈ ਹਾਈ ਕਮਿਸ਼ਨਰ (ਯੂ.ਐਨ.ਐਚ.ਸੀ.ਆਰ) ਫਿਲਿਪੋ ਗ੍ਰਾਂਡੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

PunjabKesari

PunjabKesari

PunjabKesari

ਐਕਸ 'ਤੇ ਇੱਕ ਪੋਸਟ ਵਿੱਚ ਗ੍ਰਾਂਡੀ ਨੇ ਕਿਹਾ,"#ਲੈਂਪੇਡੂਸਾ ਨੇੜੇ ਇੱਕ ਦੁਖਦਾਈ ਜਹਾਜ਼ ਹਾਦਸੇ ਮਗਰੋਂ ਘੱਟੋ-ਘੱਟ 27 ਲੋਕ ਡੁੱਬ ਗਏ ਹਨ। 2025 ਵਿੱਚ ਕੇਂਦਰੀ ਮੈਡੀਟੇਰੀਅਨ ਵਿੱਚ 700 ਤੋਂ ਵੱਧ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਹਾਦਸਿਆਂ ਦੇ ਮੱਦੇਨਜ਼ਰ ਸਮੁੰਦਰ ਵਿੱਚ ਬਚਾਅ, ਸੁਰੱਖਿਅਤ ਰਸਤੇ, ਆਵਾਜਾਈ ਵਾਲੇ ਦੇਸ਼ਾਂ ਦੀ ਮਦਦ ਕਰਨਾ ਅਤੇ ਮੂਲ ਕਾਰਨਾਂ ਦੇ ਹੱਲ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।" ਇਸ ਹਾਦਸੇ ਵਿੱਚ 27 ਪ੍ਰਵਾਸੀਆਂ ਦੀਆਂ ਲਾਸ਼ਾ ਮਿਲ ਚੁੱਕੀਆਂ ਹਨ ਜਦੋਂ ਕਿ 30-40 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਹ ਘਟਨਾ ਸਿਸਲੀ ਅਤੇ ਟਿਊਂਨੀਸ਼ੀਆ ਦੇ ਵਿਚਕਾਰ ਛੋਟੇ ਸਟੈਪਿੰਗ-ਸਟੋਨ ਟਾਪੂ ਤੇ ਹਾਲ ਹੀ ਵਿੱਚ ਵਾਪਰੀ ਸਭ ਤੋਂ ਭਿਆਨਕ ਦੁਖਾਤਾਂ ਵਿੱਚੋਂ ਇੱਕ ਹੈ। ਸੰਨ 2015 ਵਿੱਚ ਅਜਿਹੇ ਹੀ ਹਾਦਸੇ ਵਿੱਚ 700 ਤੋਂ ਵੱਧ ਲੋਕ ਡੁੱਬ ਗਏ ਸਨ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਸਾਲ 2025 ਵਿੱਚ ਹੁਣ ਤੱਕ ਭੁ-ਮੱਧ ਸਾਗਰ ਵਿੱਚ 675 ਪ੍ਰਵਾਸੀਆਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜਦੋਂ ਕਿ ਕਈ ਪ੍ਰਵਾਸੀਆਂ ਅਜਿਹੇ ਲਾਪਤਾ ਹਨ ਜਿਹਨਾਂ ਦਾ ਹੁਣ ਤੱਕ ਕੋਈ ਥਹੁ-ਪਤਾ ਨਹੀ ਲੱਗ ਸਕਿਆ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਕਈ ਵਿਦਿਆਰਥੀ ਜ਼ਖਮੀ

PunjabKesari

ਹਾਲ ਹੀ ਵਿੱਚ ਇਹ ਹੋਇਆ ਹਾਦਸਾ ਜਿਹਨਾਂ ਵਿੱਚ ਪਹਿਲੀਆਂ 8 ਲਾਸ਼ਾਂ ਵਿੱਚ ਇੱਕ ਨਵਜੰਮਿਆਂ ਬੱਚਾ,4 ਔਰਤਾਂ ਤੇ ਮਰਦਾਂ ਤੋਂ ਇਲਾਵਾ 3 ਕਿਸ਼ੋਰ (ਦੋ ਮੁੰਡੇ ਅਤੇ ਇੱਕ ਕੁੜੀ) ਸ਼ਾਮਲ ਹਨ। ਮੌਤ ਦੇ ਮੂੰਹ ਵਿੱਚੋਂ ਲੰਘਦਾ ਇਹ ਸਫ਼ਰ ਖੁਸ਼ਕਿਸਮਤ ਲੋਕ ਹੀ ਸਹੀ ਸਲਾਮਤ ਤੈਅ ਕਰ ਪਾਉਂਦੇ ਹਨ। ਇਸ ਹਾਦਸੇ ਵਿੱਚ ਬਚੇ ਲੋਕਾਂ ਨੂੰ ਕੈਂਪਾਂ ਵਿੱਚ ਪਹੁੰਚਾ ਦਿੱਤਾ ਗਿਆ ਜਦੋਂ ਕਿ ਬਾਕੀ ਪ੍ਰਵਾਸੀਆਂ ਦੀ ਭਾਲ ਜਾਰੀ ਹੈ। ਬਚੇ ਲੋਕਾਂ ਵਿੱਚ 56 ਮਰਦ ਅਤੇ 4 ਔਰਤਾਂ ਸ਼ਾਮਲ ਹਨ।  ਮੌਤ ਦਾ ਇਹ ਸਫ਼ਰ ਕਰਨ ਵਾਲੇ ਇਹ ਪ੍ਰਵਾਸੀ ਮਿਸਰੀ, ਸੋਮਾਲੀ, ਪਾਕਿਸਤਾਨੀ ਅਤੇ ਸੁਡਾਨੀ ਨਾਗਰਿਕ ਸਨ ਜਿਹੜੇ ਕਿ ਚੰਗੇ ਭੱਵਿਖ ਦੀ ਆਸ ਵਿੱਚ ਆਪਣਾ ਵਰਤਮਾਨ ਖਤਰੇ ਵਿੱਚ ਪਾ ਇਸ ਸਫ਼ਰ ਨੂੰ ਕਰਨ ਲਈ ਮਜ਼ਬੂਰ ਸਨ। ਇੰਟਰਨੈਸ਼ਨ ਆਰਗੇਨਾਈਜੇ਼ਸਨ ਫਾਰ ਮਾਈਗਰੇਸ਼ਨ ਅਨੁਸਾਰ ਸੰਨ 2014 ਤੋਂ ਲੈਕੇ ਹੁਣ ਤੱਕ 31000 ਤੋਂ ਵੱਧ ਲੋਕ ਉੱਤਰੀ ਅਫ਼ਰੀਕਾ, ਇਟਲੀ ਅਤੇ ਮਾਲਟਾ ਵਿਚਕਾਰ ਸਮੁੰਦਰੀ ਰਸਤੇ ਜਾਣ ਦੇ ਗੈਰ-ਕਾਨੂੰਨੀ ਢੰਗ ਨਾਲ ਜਾਣ ਦੀ ਕੋਸ਼ਿਸ਼ ਕਰਦੇ ਮਾਰੇ ਗਏ ਜਾਂ ਲਾਪਤਾ ਹੋ ਗਏ।

ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ ਕਿ ਇਹ ਘਟਨਾ ਬੇਹੱਦ ਦੁੱਖਦਾਈ ਹੈ। ਸਰਕਾਰ ਉੱਤਰੀ ਅਫ਼ਰੀਕੀ ਦੇਸ਼ਾਂ ਨਾਲ ਸਰਗਰਮੀ ਨਾਲ ਕੰਮ ਕਰ ਰਹੀ ਹੈ। ਅਨਿਯਮਿਤ ਰਵਾਨਗੀ ਨੂੰ ਰੋਕਣ ਅਤੇ ਸਰਹੱਦੀ ਨਿਯੰਤਰਣ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਮਝੌਤਿਆਂ ਤੇ ਦਸਤਖ਼ਤ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS