ਅਨੌਖਾ ਕਾਲਜ: ਵਿਦਿਆਰਥੀ ਨਹੀਂ ਸਗੋਂ ਭੂਤ ਲਗਾਉਂਦੇ ਨੇ ਕਲਾਸਾਂ ਤੇ ਹਾਜ਼ਰੀ, ਆਤਮਾਵਾਂ ਕਰਦੀਆਂ ਨੇ Practicals

ਅਨੌਖਾ ਕਾਲਜ: ਵਿਦਿਆਰਥੀ ਨਹੀਂ ਸਗੋਂ ਭੂਤ ਲਗਾਉਂਦੇ ਨੇ ਕਲਾਸਾਂ ਤੇ ਹਾਜ਼ਰੀ, ਆਤਮਾਵਾਂ ਕਰਦੀਆਂ ਨੇ Practicals

ਨੈਸ਼ਨਲ ਡੈਸਕ : ਹਰੇਕ ਸ਼ਹਿਰ ਵਿੱਚ ਕੁਝ ਅਜਿਹੀਆਂ ਥਾਵਾਂ ਜ਼ਰੂਰ ਹੁੰਦੀਆਂ ਹਨ, ਜਿੱਥੇ ਲੋਕ ਜਾਣ ਤੋਂ ਡਰਦੇ ਹਨ। ਮੰਨਿਆ ਜਾਂਦਾ ਹੈ ਕਿ ਇਹਨਾਂ ਥਾਵਾਂ 'ਤੇ ਭੂਤ-ਪ੍ਰੇਤ ਅਤੇ ਉਹਨਾਂ ਦੀਆਂ ਆਤਮਾਵਾਂ ਹੁੰਦੀਆਂ ਹਨ। ਹਾਲ ਹੀ ਵਿੱਚ, ਹੈਦਰਾਬਾਦ ਤੋਂ ਇੱਕ ਅਜਿਹੀ ਜਗ੍ਹਾ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਲੋਕ ਜਾਣ ਤੋਂ ਡਰਦੇ ਹਨ। ਇਹ ਜਗ੍ਹਾ ਖੈਰਤਾਬਾਦ ਦਾ ਪੁਰਾਣਾ ਸਾਇੰਸ ਕਾਲਜ ਹੈ, ਜੋ ਕਦੇ ਵਿਦਿਆਰਥੀਆਂ ਨਾਲ ਭਰਿਆ ਹੁੰਦਾ ਸੀ ਪਰ ਅੱਜ ਇਹ ਹੈਦਰਾਬਾਦ ਦੀਆਂ ਸਭ ਤੋਂ ਡਰਾਉਣੀਆਂ ਥਾਵਾਂ ਵਿੱਚੋਂ ਇੱਕ ਬਣ ਗਿਆ ਹੈ।

ਪੜ੍ਹੋ ਇਹ ਵੀ - OMG! ਖੇਡ-ਖੇਡ 'ਚ ਜ਼ਹਿਰੀਲਾ ਸੱਪ ਚਬਾ ਗਈ ਕੁੜੀ, ਪਈਆਂ ਭਾਜੜਾਂ, ਪੂਰੀ ਖ਼ਬਰ ਉੱਡਾ ਦੇਵੇਗੀ ਹੋਸ਼

ਕਾਲਜ ਦੇ ਭੂਤ-ਪ੍ਰੇਤ ਹੋਣ ਦੀਆਂ ਕਹਾਣੀਆਂ
ਸਥਾਨਕ ਲੋਕਾਂ ਦੇ ਅਨੁਸਾਰ ਖੈਰਤਾਬਾਦ ਸਾਇੰਸ ਕਾਲਜ ਵਿਚ ਭੂਤ-ਪ੍ਰੇਤ ਹੋਣ ਪਿੱਛੇ ਕਈ ਕਹਾਣੀਆਂ ਹਨ। ਇੱਕ ਕਹਾਣੀ ਦੇ ਅਨੁਸਾਰ, ਜਦੋਂ ਕਾਲਜ ਚੱਲ ਰਿਹਾ ਸੀ, ਤਾਂ ਉਦੋਂ ਇਮਾਰਤ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ, ਜਿਸ ਤੋਂ ਬਾਅਦ ਕਾਲਜ ਬੰਦ ਕਰ ਦਿੱਤਾ ਗਿਆ। ਉਦੋਂ ਤੋਂ ਇਹ ਜਗ੍ਹਾ ਸੁੰਨਸਾਨ ਹੈ ਅਤੇ ਲੋਕਾਂ ਦਾ ਮੰਨਣਾ ਹੈ ਕਿ ਰਾਤ ਦੇ ਸਮੇਂ ਇੱਥੋਂ ਡਰਾਉਣੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਜਿਵੇਂ ਕੋਈ ਅਜੇ ਵੀ ਉੱਥੇ ਰਹਿੰਦਾ ਹੈ।

ਪੜ੍ਹੋ ਇਹ ਵੀ - ਕੈਨੇਡਾ ਜਹਾਜ਼ ਹੋਇਆ ਕ੍ਰੈਸ਼, ਮੱਚ ਗਏ ਭਾਂਬੜ

ਬਿਨਾਂ ਇਜਾਜ਼ਤ ਦੇ ਲਾਸ਼ਾਂ 'ਤੇ ਹੁੰਦੇ ਸੀ ਟੈਸਟ 
ਇੱਕ ਹੋਰ ਕਹਾਣੀ ਦੇ ਅਨੁਸਾਰ ਇਸ ਕਾਲਜ ਦੀ ਸਾਇੰਸ ਲੈਬ ਵਿੱਚ ਬਿਨਾਂ ਇਜਾਜ਼ਤ ਦੇ ਲਾਸ਼ਾਂ 'ਤੇ ਗੈਰ-ਕਾਨੂੰਨੀ ਪ੍ਰਯੋਗ ਕੀਤੇ ਗਏ ਸਨ। ਜਦੋਂ ਸਰਕਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਾਲਜ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲਾਸ਼ਾਂ 'ਤੇ ਪ੍ਰਯੋਗ ਕੀਤੇ ਗਏ ਸਨ, ਉਨ੍ਹਾਂ ਨੂੰ ਉੱਥੇ ਹੀ ਛੱਡ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀਆਂ ਆਤਮਾਵਾਂ ਅਜੇ ਵੀ ਕਾਲਜ ਵਿੱਚ ਭਟਕਦੀਆਂ ਹਨ।

ਪੜ੍ਹੋ ਇਹ ਵੀ - ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ

ਗਾਰਡ ਦੀ ਰਹੱਸਮਈ ਮੌਤ
ਇਸ ਕਾਲਜ ਦੀ ਦਹਿਸ਼ਤ ਉਸ ਸਮੇਂ ਹੋਰ ਵੀ ਵੱਧ ਗਈ, ਜਦੋਂ ਕਾਲਜ ਦੇ ਅੰਦਰ ਇੱਕ ਸੁਰੱਖਿਆ ਗਾਰਡ ਦੀ ਲਾਸ਼ ਰਹੱਸਮਈ ਢੰਗ ਨਾਲ ਮਿਲੀ। ਕਿਹਾ ਜਾਂਦਾ ਹੈ ਕਿ ਉਸਨੇ ਰਾਤ ਨੂੰ ਕਿਸੇ ਦੀ ਆਵਾਜ਼ ਸੁਣੀ ਅਤੇ ਜਦੋਂ ਉਹ ਜਾਂਚ ਕਰਨ ਲਈ ਅੰਦਰ ਗਿਆ ਤਾਂ ਉਹ ਗਾਇਬ ਹੋ ਗਿਆ। ਅਗਲੀ ਸਵੇਰ ਉਸਦੀ ਲਾਸ਼ ਮਿਲੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਲੋਕਾਂ ਨੇ ਇੱਥੇ ਆਉਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਅਤੇ ਇਹ ਜਗ੍ਹਾ ਹੈਦਰਾਬਾਦ ਦੀ ਸਭ ਤੋਂ ਭੂਤ ਵਾਲੀ ਜਗ੍ਹਾ ਵਜੋਂ ਬਦਨਾਮ ਹੋ ਗਈ।

ਪੜ੍ਹੋ ਇਹ ਵੀ - ਹੁਣ ਘਰ ਬੈਠੇ ਮੰਗਵਾਓ ਸ਼ਰਾਬ ਦੀ ਬੋਤਲ! ਨਹੀਂ ਕੱਢਣੇ ਪੈਣੇ ਠੇਕਿਆਂ ਦੇ ਗੇੜੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS