ਇਕ ਹੋਰ ਮੰਗਭਾਗੀ ਖ਼ਬਰ; ਜਸਵਿੰਦਰ ਭੱਲਾ ਤੋਂ ਬਾਅਦ ਮਸ਼ਹੂਰ Singer ਦੀ ਹੋਈ ਸੜਕ ਹਾਦਸੇ 'ਚ ਮੌਤ

ਇਕ ਹੋਰ ਮੰਗਭਾਗੀ ਖ਼ਬਰ; ਜਸਵਿੰਦਰ ਭੱਲਾ ਤੋਂ ਬਾਅਦ ਮਸ਼ਹੂਰ Singer ਦੀ ਹੋਈ ਸੜਕ ਹਾਦਸੇ 'ਚ ਮੌਤ

ਐਂਟਰਟੇਨਮੈਂਟ ਡੈਸਕ- ਪੰਜਾਬੀ ਸਿਨੇਮਾ ਅਤੇ ਕਾਮੇਡੀ ਜਗਤ ਦੇ ਇੱਕ ਦਿੱਗਜ ਅਦਾਕਾਰ ਜਸਵਿੰਦਰ ਭੱਲਾ ਹੁਣ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਨੇ ਸ਼ੁੱਕਰਵਾਰ ਸਵੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਿਆ। 65 ਸਾਲਾ ਭੱਲਾ ਜੀ ਦੇ ਦੇਹਾਂਤ ਦੀ ਖ਼ਬਰ ਨੇ ਪੂਰੇ ਪੰਜਾਬੀ ਫਿਲਮ ਇੰਡਸਟਰੀ ਅਤੇ ਲੱਖਾਂ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।
ਹੁਣ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬ੍ਰੈਂਟ ਹਿੰਡਸ ਅਮਰੀਕੀ ਸੰਗੀਤ ਜਗਤ ਦਾ ਇੱਕ ਜਾਣਿਆ-ਪਛਾਣਿਆ ਨਾਮ ਸੀ। ਹੈਵੀ ਮੈਟਲ ਬੈਂਡ ਮਸਟੋਡਨ ਦੇ ਸਾਬਕਾ ਗਾਇਕ-ਗਿਟਾਰਿਸਟ ਅਤੇ ਗ੍ਰੈਮੀ ਅਵਾਰਡ ਜੇਤੂ ਬ੍ਰੈਂਟ ਹਿੰਡਸ ਦੀ 51 ਸਾਲ ਦੀ ਉਮਰ ਵਿੱਚ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਾਬਕਾ ਗਾਇਕ ਦੀ ਮੌਤ ਇੱਕ ਸੜਕ ਹਾਦਸੇ ਕਾਰਨ ਹੋਈ, ਜਿਸਦੀ ਜਾਣਕਾਰੀ ਉਸਦੇ ਬੈਂਡ ਮੈਂਬਰਾਂ ਨੇ ਦਿੱਤੀ। ਇਸ ਘਟਨਾ ਨਾਲ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

PunjabKesari
ਕਿਵੇਂ ਹੋਈ ਮੌਤ?
ਬ੍ਰੈਂਟ ਹਿੰਡਸ ਦੀ ਮੌਤ ਦੀ ਜਾਣਕਾਰੀ ਉਸਦੇ ਬੈਂਡ ਅਧਿਕਾਰੀਆਂ ਨੇ ਦਿੱਤੀ। ਹਾਲਾਂਕਿ, ਅਟਲਾਂਟਾ ਪੁਲਸ ਦੇ ਅਨੁਸਾਰ ਗਾਇਕ ਦੀ ਬੁੱਧਵਾਰ ਦੇਰ ਰਾਤ ਹਾਰਲੇ-ਡੇਵਿਡਸਨ ਮੋਟਰਸਾਈਕਲ ਚਲਾਉਂਦੇ ਸਮੇਂ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ BMW SUV ਡਰਾਈਵਰ ਨੇ ਸੜਕ 'ਤੇ ਮੋੜ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰੈਂਟ ਹਿੰਡਸ ਮੌਕੇ 'ਤੇ ਬੇਹੋਸ਼ ਹੋ ਗਿਆ ਸੀ।
ਗਾਇਕ-ਗਿਟਾਰਿਸਟ ਦੇ ਬੈਂਡ ਨੇ ਦੁੱਖ ਪ੍ਰਗਟ ਕੀਤਾ
ਜਿਵੇਂ ਹੀ ਇਹ ਦੁਖਦਾਈ ਘਟਨਾ ਸਾਹਮਣੇ ਆਈ, ਮਰਹੂਮ ਬ੍ਰੈਂਟ ਹਿੰਡਸ ਦੇ ਬੈਂਡ ਨੇ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ, 'ਅਸੀਂ ਬਹੁਤ ਦੁਖੀ ਅਤੇ ਹੈਰਾਨ ਹਾਂ ਅਤੇ ਅਜੇ ਵੀ ਸ਼ਾਨਦਾਰ ਕਲਾਕਾਰ ਦੇ ਜਾਣ ਦੇ ਦੁੱਖ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਹੇ ਹਾਂ।' ਇੱਕ ਅਜਿਹੇ ਵਿਅਕਤੀ ਲਈ ਜਿਸਦੇ ਨਾਲ ਅਸੀਂ ਇੰਨੀਆਂ ਸਫਲਤਾਵਾਂ, ਪ੍ਰਾਪਤੀਆਂ ਅਤੇ ਸੰਗੀਤ ਬਣਾਇਆ ਜਿਸਨੇ ਇੰਨੇ ਸਾਰੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ।'
ਬ੍ਰੈਂਟ ਹਿੰਡਸ ਕੌਣ ਸੀ?
ਬ੍ਰੈਂਟ ਹਿੰਡਸ ਦਾ ਜਨਮ 16 ਜਨਵਰੀ 1974 ਨੂੰ ਹੇਲੇਨਾ, ਅਮਰੀਕਾ ਵਿੱਚ ਹੋਇਆ ਸੀ। ਵਿਲੀਅਮ ਬ੍ਰੈਂਟ ਹਿੰਡਸ ਇੱਕ ਅਮਰੀਕੀ ਸੰਗੀਤਕਾਰ ਸੀ, ਜਿਸਨੂੰ ਅਟਲਾਂਟਾ ਹੈਵੀ ਮੈਟਲ ਬੈਂਡ ਮਸਟੋਡਨ ਦੇ ਮੁੱਖ ਗਿਟਾਰਿਸਟ ਵਜੋਂ ਜਾਣਿਆ ਜਾਂਦਾ ਹੈ। ਮਸਟੋਡਨ ਦੇ ਦੋ ਐਲਬਮ ਬਹੁਤ ਮਸ਼ਹੂਰ ਹੋਏ, ਜਿਨ੍ਹਾਂ ਵਿੱਚੋਂ ਇੱਕ 2017 ਦਾ "ਐਮਪਰਰ ਆਫ਼ ਸੈਂਡ" ਅਤੇ ਦੂਜਾ "ਵਨਸ ਮੋਰ ਰਾਊਂਡ ਦ ਸਨ" ਹੈ ਜੋ 2014 ਵਿੱਚ ਆਇਆ ਸੀ। ਇਹ ਵੀ ਦੱਸ ਦੇਈਏ ਕਿ ਬ੍ਰੈਂਟ ਨੇ ਮਾਰਚ 2025 ਵਿੱਚ ਬੈਂਡ ਛੱਡ ਦਿੱਤਾ ਸੀ। ਉਸਦੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਸੀ। ਹਾਲਾਂਕਿ, ਬੈਂਡ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਸੀ।

Credit : www.jagbani.com

  • TODAY TOP NEWS