ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਈ ਸਵਿਫਟ ਕਾਰ, ਅੰਦਰ ਸਵਾਰ ਸਨ ਦੋ ਪੁਲਸ ਅਧਿਕਾਰੀ

ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਈ ਸਵਿਫਟ ਕਾਰ, ਅੰਦਰ ਸਵਾਰ ਸਨ ਦੋ ਪੁਲਸ ਅਧਿਕਾਰੀ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪਹਾੜਾਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਵੱਧ ਗਿਆ ਸੀ। ਇਸ ਦੌਰਾਨ ਬੀਤੇ ਦਿਨ ਫਿਰ 2 ਲੱਖ 70 ਕਿਊਸਿਕ ਪਾਣੀ ਰਾਵੀ ਦਰਿਆ 'ਚ ਛੱਡਿਆ ਗਿਆ, ਜਿਸ ਕਾਰਨ ਪਾਣੀ ਪੱਧਰ ਹੋਰ ਵੀ ਵੱਧ ਗਿਆ ਹੈ। ਇਸ ਦਰਮਿਆਨ ਅੱਜ ਸਵੇਰੇ ਇਕ ਸਵਿਫਟ ਕਾਰ ਦੋ ਪੁਲਸ ਕਰਮਚਾਰੀ ਸਵਾਰ ਹੋ ਕੇ ਜਾ ਰਹੇ ਸਨ ਤਾਂ ਅਚਾਨਕ ਗੱਡੀ ਪਾਣੀ ਦੇ ਤੇਜ਼ ਵਹਾਅ ਰੁੜਨ ਲੱਗ ਗਈ ਪਰ ਇੱਥੇ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਨੇੜਲੇ ਖੇਤਾਂ 'ਚ ਵੜ ਗਈ ਅਤੇ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS