ਵੈੱਬ ਡੈਸਕ- ਭਾਰਤੀ ਪਰਿਵਾਰਾਂ 'ਚ ਖਾਣ-ਪੀਣ ਨਾਲ ਜੁੜੀਆਂ ਕਈ ਪਰੰਪਰਾਵਾਂ ਅਤੇ ਮਾਨਤਾਵਾਂ ਅੱਜ ਵੀ ਮੰਨੀਆਂ ਜਾਂਦੀਆਂ ਹਨ। ਉਨ੍ਹਾਂ 'ਚੋਂ ਇੱਕ ਇਹ ਹੈ ਕਿ ਥਾਲੀ ਵਿੱ'ਚ ਤਿੰਨ ਰੋਟੀਆਂ ਇਕੋ ਵਾਰ ਨਹੀਂ ਰੱਖੀਆਂ ਜਾਂਦੀਆਂ। ਮਾਵਾਂ, ਨਾਨੀਆਂ ਤੇ ਦਾਦੀਆਂ ਅਕਸਰ ਕਹਿੰਦੀ ਹਨ – “ਤਿੰਨ ਨਾ ਲਓ, ਦੋ ਜਾਂ ਚਾਰ ਲਓ।” ਇਸ ਦੇ ਪਿੱਛੇ ਕਈ ਧਾਰਮਿਕ, ਜੋਤਿਸ਼ੀ ਅਤੇ ਸਿਹਤ ਨਾਲ ਜੁੜੇ ਕਾਰਨ ਦੱਸੇ ਜਾਂਦੇ ਹਨ।
ਧਾਰਮਿਕ ਅਤੇ ਜੋਤਿਸ਼ੀ ਮਾਨਤਾਵਾਂ
ਅੰਕ ਜੋਤਿਸ਼ ਵਿੱਚ ਤਿੰਨ ਅੰਕ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਨਕਾਰਾਤਮਕ ਊਰਜਾ ਨਾਲ ਜੋੜਿਆ ਜਾਂਦਾ ਹੈ। ਪੁਰਾਣੀ ਮਾਨਤਾ ਹੈ ਕਿ ਮ੍ਰਿਤਕ ਦੇ ਨਾਮ ’ਤੇ ਭੋਜਨ ਦੌਰਾਨ ਹੀ ਥਾਲੀ 'ਚ ਤਿੰਨ ਰੋਟੀਆਂ ਰੱਖੀਆਂ ਜਾਂਦੀਆਂ ਹਨ। ਇਸ ਲਈ ਜੀਵਤ ਵਿਅਕਤੀ ਲਈ ਤਿੰਨ ਰੋਟੀਆਂ ਰੱਖਣ ਨੂੰ ਅਸ਼ੁਭ ਮੰਨਿਆ ਜਾਂਦਾ ਹੈ।
ਬਜ਼ੁਰਗਾਂ ਦੀ ਸਿੱਖਿਆ
ਦਾਦੀ-ਨਾਨੀ ਤੋਂ ਮਿਲੀ ਇਹ ਸਿੱਖਿਆ ਪੀੜ੍ਹੀ ਦਰ ਪੀੜ੍ਹੀ ਘਰਾਂ 'ਚ ਰਿਵਾਜ ਬਣ ਗਈ। ਪਹਿਲਾਂ ਧਾਰਮਿਕ ਮਾਨਤਾਵਾਂ ਦੇ ਕਾਰਨ ਇਸ ਦਾ ਪਾਲਣ ਹੁੰਦਾ ਸੀ, ਪਰ ਹੌਲੀ-ਹੌਲੀ ਇਹ ਸਿਹਤ ਨਾਲ ਜੁੜੀ ਆਦਤ ਵਾਂਗ ਮੰਨੀ ਜਾਣ ਲੱਗੀ। ਇਹ ਸਿਖਾਉਂਦੀ ਹੈ ਕਿ ਭੋਜਨ ਹਮੇਸ਼ਾ ਸੰਤੁਲਿਤ ਮਾਤਰਾ 'ਚ ਕਰਨਾ ਚਾਹੀਦਾ ਹੈ।
ਸਿਹਤ ਦੇ ਨਜ਼ਰੀਏ ਨਾਲ
ਹੈਲਥ ਮਾਹਿਰਾਂ ਦੇ ਅਨੁਸਾਰ ਵੀ ਤਿੰਨ ਰੋਟੀਆਂ ਇਕੋ ਵਾਰ ਖਾਣਾ ਹਰ ਕਿਸੇ ਲਈ ਉੱਚਿਤ ਨਹੀਂ। ਸੰਤੁਲਿਤ ਭੋਜਨ 'ਚ 2 ਰੋਟੀਆਂ, ਇਕ ਕਟੋਰੀ ਦਾਲ, ਸਬਜ਼ੀ ਅਤੇ ਕੁਝ ਚੌਲ ਕਾਫ਼ੀ ਮੰਨੇ ਜਾਂਦੇ ਹਨ। ਤਿੰਨ ਰੋਟੀਆਂ ਨਾਲ ਪਚਾਉਣ ਦੀ ਸਮੱਸਿਆ, ਭਾਰਾਪਨ ਅਤੇ ਭਾਰ ਵਧਣ ਦਾ ਖ਼ਤਰਾ ਬਣ ਸਕਦਾ ਹੈ।
ਹੋਰ ਖਾਣ-ਪੀਣ ਦੀਆਂ ਪਰੰਪਰਾਵਾਂ
ਭਾਰਤੀ ਸੰਸਕ੍ਰਿਤੀ 'ਚ ਕਈ ਹੋਰ ਨਿਯਮ ਵੀ ਮੰਨੇ ਜਾਂਦੇ ਹਨ- ਜਿਵੇਂ ਰਾਤ ਨੂੰ ਦਹੀਂ ਨਾ ਖਾਣਾ, ਭੋਜਨ ਤੋਂ ਬਾਅਦ ਕੁਝ ਮਿੱਠਾ ਜ਼ਰੂਰ ਖਾਣਾ, ਜਾਂ ਲੂਣ ਚੁਟਕੀ ਨਾਲ ਹੀ ਸ਼ਾਮਲ ਕਰਨਾ। ਇਹ ਸਾਰੀਆਂ ਆਦਤਾਂ ਖਾਣ-ਪੀਣ 'ਚ ਅਨੁਸ਼ਾਸਨ ਅਤੇ ਸੰਤੁਲਨ ਬਣਾਈ ਰੱਖਣ ਲਈ ਮੰਨੀਆਂ ਗਈਆਂ ਹਨ।
ਸੱਚਾਈ ਕੀ ਹੈ?
ਵਿਗਿਆਨਕ ਤੌਰ ’ਤੇ ਤਿੰਨ ਰੋਟੀਆਂ ਨਾ ਰੱਖਣ ਦਾ ਕੋਈ ਸਿੱਧਾ ਕਾਰਨ ਨਹੀਂ ਮਿਲਦਾ। ਇਹ ਮੁੱਖ ਤੌਰ ’ਤੇ ਧਾਰਮਿਕ ਅਤੇ ਪਰੰਪਰਾ ਆਦਤਾਂ ਨਾਲ ਜੁੜਿਆ ਹੈ। ਫਿਰ ਵੀ, ਸਿਹਤ ਦੇ ਪੱਖੋਂ 2 ਜਾਂ ਚਾਰ ਰੋਟੀਆਂ ਖਾਣਾ ਸੰਤੁਲਿਤ ਭੋਜਨ ਦੀ ਨਿਸ਼ਾਨੀ ਮੰਨੀ ਜਾ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com