ਨੈਸ਼ਨਲ ਡੈਸਕ- ਭਾਰਤ ਦੇ ਲੋਕ ਘੁੰਮਣ-ਫ਼ਿਰਨ ਦੇ ਨਾਲ-ਨਾਲ ਖਾਣ-ਪੀਣ ਦੇ ਵੀ ਕਾਫ਼ੀ ਸ਼ੌਕੀਨ ਹੁੰਦੇ ਹਨ। ਇਸੇ ਦੌਰਾਨ ਜੇਕਰ ਤੁਸੀਂ ਅਕਸਰ ਬਾਹਰ ਖਾਣਾ ਖਾਂਦੇ ਹੋ, ਤਾਂ ਇਹ ਖ਼ਬਰ ਤੁਹਾਡੇ ਹੋਸ਼ ਉਡਾ ਸਕਦੀ ਹੈ।
ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਹਾਲ ਹੀ ਵਿੱਚ ਦੇਸ਼ ਦੀਆਂ ਕਈ ਮਸ਼ਹੂਰ ਫੂਡ ਚੇਨਾਂ 'ਤੇ ਅਚਾਨਕ ਛਾਪੇਮਾਰੀ ਕੀਤੀ ਹੈ, ਅਤੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। FSSAI ਦੇ ਅਨੁਸਾਰ, 8 ਵੱਡੀਆਂ ਅਤੇ ਮਸ਼ਹੂਰ ਫੂਡ ਚੇਨਾਂ ਸੁਰੱਖਿਆ, ਸਫਾਈ ਅਤੇ ਗੁਣਵੱਤਾ ਦੇ ਮਿਆਰਾਂ 'ਤੇ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ।
FSSAI ਦੀ ਰਿਪੋਰਟ ਦੇ ਅਨੁਸਾਰ, ਇਹ 8 ਫੂਡ ਚੇਨ ਗਾਹਕਾਂ ਦੀ ਸਿਹਤ ਨਾਲ ਖੇਡਦੀਆਂ ਹਨ। ਇਨ੍ਹਾਂ ਫੂਡ ਚੇਨਜ਼ 'ਚ ਪਿੱਜ਼ਾ ਹੱਟ, ਬਰਗਰ ਕਿੰਗ, ਕੇ.ਐੱਫ.ਸੀ. ਤੇ ਮੈਕਡੋਨਾਲਡ ਵਰਗੀਆਂ ਬੇਹੱਦ ਮਸ਼ਹੂਰ ਫੂਡ ਚੇਨਜ਼ ਵੀ ਸ਼ਾਮਲ ਹਨ। ਇਨ੍ਹਾਂ ਫੂਡ ਚੇਨਾਂ ਵਿੱਚ ਸਫਾਈ ਦੀ ਘਾਟ, ਘਟੀਆ ਸਮੱਗਰੀ ਦੀ ਵਰਤੋਂ ਅਤੇ ਘਟੀਆ ਗੁਣਵੱਤਾ ਵਾਲੇ ਤੇਲ ਦੀ ਵਰਤੋਂ ਪਾਈ ਗਈ ਹੈ।
ਇਹ ਕਾਰਵਾਈ FSSAI ਦੀ 'ਫੂਡ ਸੇਫਟੀ ਮੁਹਿੰਮ' ਦਾ ਹਿੱਸਾ ਹੈ, ਜਿਸਦਾ ਉਦੇਸ਼ ਗਾਹਕਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਭੋਜਨ ਪ੍ਰਦਾਨ ਕਰਨਾ ਹੈ। ਇਸ ਮੁਹਿੰਮ ਦੇ ਤਹਿਤ, FSSAI ਬਿਨਾਂ ਕਿਸੇ ਪੂਰਵ ਸੂਚਨਾ ਦੇ ਰੈਸਟੋਰੈਂਟਾਂ, ਹੋਟਲਾਂ ਅਤੇ ਫੂਡ ਆਉਟਲੈਟਾਂ ਦੀ ਅਚਾਨਕ ਜਾਂਚ ਕਰਦਾ ਹੈ। ਇਸ ਵਾਰ ਨਿਰੀਖਣ ਖਾਸ ਤੌਰ 'ਤੇ ਇਸ ਲਈ ਕੀਤਾ ਗਿਆ ਕਿਉਂਕਿ ਕੁਝ ਸਮੇਂ ਤੋਂ ਗਾਹਕਾਂ ਵੱਲੋਂ ਇਨ੍ਹਾਂ ਪ੍ਰਸਿੱਧ ਬ੍ਰਾਂਡਾਂ ਵਿਰੁੱਧ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ।
FSSAI ਨੇ ਇਨ੍ਹਾਂ ਸਾਰੀਆਂ 8 ਫੂਡ ਚੇਨਾਂ ਨੂੰ ਿਸ ਜਾਰੀ ਕੀਤੇ ਹਨ, ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਆਪਣੇ ਮਿਆਰਾਂ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ 'ਤੇ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ ਜਾਂ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com