ਜਲੰਧਰ 'ਚ ਚੱਲੀਆਂ ਗੋਲੀਆਂ, ਲੁਟੇਰਿਆਂ ਨੇ ਪੁਲਸ 'ਤੇ ਕਰ'ਤੀ ਫਾਇਰਿੰਗ

ਜਲੰਧਰ 'ਚ ਚੱਲੀਆਂ ਗੋਲੀਆਂ, ਲੁਟੇਰਿਆਂ ਨੇ ਪੁਲਸ 'ਤੇ ਕਰ'ਤੀ ਫਾਇਰਿੰਗ

ਜਲੰਧਰ - ਸ਼ਹਿਰ 'ਚ ਅਪਰਾਧਿਕ ਗਤੀਵਿਧੀਆਂ ਤੇ ਰੋਕ ਲਗਾਉਣ ਲਈ ਕਮਿਸ਼ਨਰੇਟ ਪੁਲਸ ਜਲੰਧਰ ਨੇ ਚਿਕ-ਚਿਕ ਹਾਊਸ ਨੇੜੇ ਪਰਮਜੀਤ ਸਿੰਘ ਪਾਸੋਂ ਗੱਡੀ ਖੋਹਣ ਵਾਲੇ ਦੋਸ਼ੀਆਂ ਦਾ ਐਨਕਾਉਂਟਰ ਕਰਕੇ ਕੁੱਝ ਹੀ ਘੰਟਿਆਂ ਵਿੱਚ ਦੋ ਗੱਡੀਆਂ ਅਤੇ ਹਥਿਆਰ ਸਮੇਤ ਕੀਤਾ ਗ੍ਰਿਫ਼ਤਾਰ।

PunjabKesari

ਵੇਰਵਾ ਸਾਝਾਂ ਕਰਦੇ, ਸੀ.ਪੀ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਮਿਤੀ 28.08.2025 ਨੂੰ ਚਿਕ-ਚਿਕ ਹਾਊਸ ਨੇੜੇ ਪਰਮਜੀਤ ਸਿੰਘ ਪਾਸੋਂ ਗੰਨ ਪੁਆਂਇਟ ਤੇ ਗੱਡੀ ਖੋਹਣ ਦੇ ਸਬੰਧ ਵਿੱਚ ਮੁਕੱਦਮਾ ਨੰਬਰ 109 ਮਿਤੀ 28.08.2025 ਅਧੀਨ ਧਾਰਾ 304(2), 3(5) BNS 2023 ਥਾਣਾ ਡਵੀਜ਼ਨ ਨੰਬਰ 2 ਵਿਖੇ ਦਰਜ ਕੀਤਾ ਗਿਆ। 

ਇਸ ਘਟਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ  ਸੀਪੀ ਜਲੰਧਰ ਵਲੋਂ ਇੱਕ ਟੀਮ ਮਨਪ੍ਰੀਤ ਸਿੰਘ ਢਿਲੋਂ ( DCP INV.), ਜੇਯੰਤ ਪੁਰੀ (ADCP INV.), ਪਰਮਜੀਤ ਸਿੰਘ (ADCP) ਅਤੇ ਅਮਨਦੀਪ ਸਿੰਘ (ACP Central) ਦੀ ਸਿੱਧੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਡਵੀਜ਼ਨ ਨੰ.2 ਜਸਵਿੰਦਰ ਸਿੰਘ ਅਤੇ CIA ਇੰਚਾਰਜ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਸ ਟੀਮ ਸਮੇਤ CIA ਸਟਾਫ ਦੀਆਂ ਟੀਮਾ ਦਾ ਗਠਨ ਕੀਤਾ ਗਿਆ। ਤਫ਼ਤੀਸ਼ ਦੌਰਾਨ CCTV ਕੈਮਰਿਆਂ, ਤਕਨੀਕੀ ਸਹਾਇਤਾ ਅਤੇ ਹੋਰ ਸਰੋਤਾਂ ਦੀ ਮਦਦ ਨਾਲ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਦੀ ਭਾਲ ਕਰਦੇ ਹੋਏ, ਪੁਲਸ ਪਾਰਟੀ ਰਈਆ ਤੋ ਕਰੀਬ ਅੱਧਾ ਕਿਲੋਮੀਟਰ ਅੰਮ੍ਰਿਤਸਰ ਵੱਲ ਪੁੱਜੇ ਤਾਂ ਖੋਹ ਕੀਤੀ ਗੱਡੀ ਮਾਰਕਾ ਬੀਟ ਨੰਬਰ PB10-DN-9944 ਅਤੇ ਇੱਕ ਹੋਰ ਗੱਡੀ ਮਾਰਕਾ ਸੈਂਟਰੋ ਨੰਬਰ PB02-BG-9103 ਰੰਗ ਚਿੱਟਾ ਦੇਖੀਆਂ ਗਈਆ। ਉਨ੍ਹਾਂ ਨੇ ਪੁਲਸ ਪਾਰਟੀ ਨੂੰ ਦੇਖ ਕੇ ਗੱਡੀਆਂ ਭੱਜਾ ਲਈਆ, ਜਦੋਂ ਪੁਲਿਸ ਪਾਰਟੀ ਵਲੋਂ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਵਾਬੀ ਕਾਰਵਾਈ ਕਰਦਿਆਂ ਹੋਇਆ ਪੁਲਸ ਪਾਰਟੀ ਵਲੋਂ ਗੱਡੀ ਮਾਰਕਾ ਸੈਂਟਰੋ ਨੰਬਰ PB02-BG-9103 ਵਿੱਚ ਸਵਾਰ ਮਨਜੋਤ ਸਿੰਘ ਉਰਫ ਮਨੀ ਪੁੱਤਰ ਅਸ਼ੋਕ ਸਿੰਘ ਵਾਸੀ ਬੁੱਢਾ ਥੇਹ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ  ਨੂੰ ਕਾਬੂ ਕਰਕੇ ਉਸ ਕੋਲੋਂ ਪਿਸਟਲ 7.62mm ਬਰਾਮਦ ਕੀਤਾ ਗਿਆ। ਜਿਸ ਤੇ ਕਾਨੂੰਨੀ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 167 ਮਿਤੀ 28.08.2025 ਅਧੀਨ ਧਾਰਾ 109, 221, 136 BNS ਅਤੇ 25 Arms Act  ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਰਜ ਕੀਤਾ ਗਿਆ। 

PunjabKesari

ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਕਾਰਵਾਈ ਦੋਰਾਨ ਦੂਜੇ ਦੋਸ਼ੀ ਹਜੂਰ ਸਿੰਘ ਉਰਫ ਮਾਨਵ ਪੁੱਤਰ ਲੇਟ ਬਲਜੀਤ ਸਿੰਘ ਵਾਸੀ ਪਿੰਡ ਬੁੱਢਾ ਥੇਹ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰੀਨ ਐਵਿਨਿਊ ਕਲੋਨੀ ਰਈਆ ਤੋਂ ਸਮੇਤ ਗੱਡੀ PB10-DN-9944 ਮਾਰਕਾ ਬੀਟ ਜੋ ਚਿੱਕ-ਚਿੱਕ ਹਾਉਸ ਜਲੰਧਰ ਤੋ ਖੋਹ ਕੀਤੀ ਗਈ ਸੀ, ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਦੋਸ਼ੀਆਂ ਕੋਲੋ ਹੋਰ ਵਾਰਦਾਤਾ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਹਜੂਰ ਸਿੰਘ ਉਰਫ ਮਾਨਵ ਪੁੱਤਰ ਤੇ ਪਹਿਲਾਂ ਵੀ ਅਪਰਾਧਿਕ ਧਾਰਾਵਾਂ ਤਹਿਤ 3 ਮੁਕੱਦਮੇ ਦਰਜ਼ ਹਨ। ਸੀਪੀ ਜਲੰਧਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੋ ਵੀ ਵਿਅਕਤੀ ਸ਼ਹਿਰ ਵਿੱਚ Law & Order ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Credit : www.jagbani.com

  • TODAY TOP NEWS