ਨੈਸ਼ਨਲ ਡੈਸਕ- ਭਾਰਤੀ ਫੌਜ ਦੀ ਸਪਲਾਈ ਯੂਨਿਟ ਆਰਮੀ ਸਰਵਿਸ ਕੋਰ (ਏਐੱਸਸੀ) ਦੇ ਇੱਕ ਕਰਨਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ 6 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਫੌਜ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਫੈਸਲਾ ਸਮਰੀ ਜਨਰਲ ਕੋਰਟ ਮਾਰਸ਼ਲ (ਐੱਸਜੀਸੀਐੱਮ) ਦੁਆਰਾ ਸੁਣਾਇਆ ਗਿਆ ਹੈ, ਜੋ ਕਿ ਫੌਜ ਵਿੱਚ ਅਨੁਸ਼ਾਸਨੀ ਮਾਮਲਿਆਂ ਲਈ ਹੁੰਦਾ ਹੈ।
ਕੌਣ ਹੈ ਇਕ ਅਧਿਕਾਰੀ
ਇਹ ਅਫਸਰ ਕਰਨਲ ਵਿਕਾਸ ਪਾਂਡੇ ਹੈ ਜਿਨ੍ਹਾਂ ਨੇ ਲੱਦਾਖ 'ਚ ਤਾਇਨਾਤ 503 ASC ਬਟਾਲੀਅਨ ਦੀ ਕਮਾਨ ਸੰਭਾਲੀ ਸੀ। ਇਹ ਬਟਾਲੀਅਨ 3 ਇਨਫੈਂਟਰੀ ਡਿਵੀਜ਼ਨ ਅਧੀਨ ਆਉਂਦੀ ਹੈ।
ਕਦੋਂ ਚੱਲਿਆ ਕੋਰਟ ਮਾਰਸ਼ਨ
- ਕਾਰਵਾਈ 16 ਫਰਵਰੀ ਨੂੰ ਸ਼ੁਰੂ ਹੋਈ
- 16 ਅਗਸਤ ਨੂੰ ਦੇਰ ਰਾਤ ਖਤਮ ਹੋਈ
- ਸਥਾਨ : N ਏਰੀਆ, ਚੰਡੀਗੜ੍ਹ
- ਕੋਰਟ ਮਾਰਸ਼ਲ ਦੀ ਅਗਵਾਈ ਇਕ ਬ੍ਰਿਗੇਡੀਅਰ ਨੇ ਕੀਤੀ, ਨਾਲ ਤਿੰਨ ਕਰਨਲ ਮੈਂਬਰ ਸਨ।
ਕੀ ਸਨ ਦੋਸ਼
ਕੁੱਲ 7 ਦੋਸ਼ ਲਗਾਏ ਗਏ ਸਨ, ਜਿਨ੍ਹਾਂ 'ਚੋਂ ਸਾਰਿਆਂ 'ਚ ਉਨ੍ਹਾਂ ਨੂੰ ਦੋਸ਼ੀ ਪਾਇਆ ਗਿਆ। ਦੋਸ਼ਾਂ ਦਾ ਸਾਰ ਇਸ ਤਰ੍ਹਾਂ ਹੈ:
1. ਰੈਜੀਮੈਂਟਲ ਫੰਡ ਖਾਤੇ ਦੀ ਦੁਰਵਰਤੋਂ:
ਉਨ੍ਹਾਂ ਨੇ ਯੈੱਸ ਬੈਂਕ, ਲੇਹ ਬ੍ਰਾਂਚ ਵਿੱਚ "ਰੈਜੀਮੈਂਟਲ ਫੰਡ ਖਾਤਾ" ਨਾਮਕ ਇੱਕ ਸੰਸਥਾਗਤ ਖਾਤਾ ਖੋਲ੍ਹਿਆ, ਚਲਾਇਆ ਅਤੇ ਬੰਦ ਕੀਤਾ। ਉਨ੍ਹਾਂ ਨੇ ਆਪਣੀ ਪੋਸਟ ਦੀ ਮੋਹਰ ਅਤੇ ਬਟਾਲੀਅਨ ਦੀ ਮੋਹਰ ਦੀ ਦੁਰਵਰਤੋਂ ਕੀਤੀ।
2. 63.66 ਲੱਖ ਰੁਪਏ ਦਾ ਗਬਨ:
ਇਹ ਰਕਮ ਖਾਤੇ ਵਿੱਚ ਜਮ੍ਹਾ ਕੀਤੀ ਗਈ ਸੀ, ਜੋ ਕਿ ਨਿਯਮਾਂ ਦੇ ਵਿਰੁੱਧ ਸੀ। ਉਨ੍ਹਾਂ ਨੇ ਆਪਣੇ ਪੋਸਟ ਦਾ ਫਾਇਦਾ ਉਠਾ ਕੇ ਇਹ ਪੈਸਾ ਇਕੱਠਾ ਕੀਤਾ।
3. ਲੱਦਾਖ ਵਿੱਚ 4 ਲੱਖ ਰੁਪਏ ਰਿਸ਼ਵਤ ਵਜੋਂ ਲੈਣਾ:
ਇਹ ਰਕਮ ਬਿਨਾਂ ਕਿਸੇ ਜਾਇਜ਼ ਸਰੋਤ ਦੇ ਪ੍ਰਾਪਤ ਕੀਤੀ ਗਈ ਸੀ।
4. ਜੈਪੁਰ ਵਿੱਚ ਫਲੈਟ ਦੀ ਖਰੀਦ:
ਉਨ੍ਹਾਂ ਨੇ ਆਪਣੀ ਪਤਨੀ ਦੇ ਨਾਮ 'ਤੇ 32.60 ਲੱਖ ਰੁਪਏ ਦਾ ਫਲੈਟ ਖਰੀਦਿਆ, ਜੋ ਕਿ ਉਨ੍ਹਾਂ ਦੀ ਐਲਾਨੀ ਆਮਦਨ ਤੋਂ ਬਹੁਤ ਜ਼ਿਆਦਾ ਸੀ।
5. BMW ਕਾਰ ਦੀ ਖਰੀਦ:
ਆਪਣੀ ਪਤਨੀ ਦੇ ਨਾਮ 'ਤੇ 48.48 ਲੱਖ ਰੁਪਏ ਦੀ ਇੱਕ ਲਗਜ਼ਰੀ BMW ਕਾਰ ਖਰੀਦੀ, ਜੋ ਕਿ ਆਮਦਨ ਦੇ ਅਨੁਪਾਤ ਤੋਂ ਵੱਧ ਪਾਈ ਗਈ।
6. 7.21 ਲੱਖ ਰੁਪਏ ਨਕਦ ਪ੍ਰਾਪਤ ਕਰਨਾ:
ਉਨ੍ਹਾਂ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਨਕਦ ਰਕਮ ਪ੍ਰਾਪਤ ਕਰਨ ਦਾ ਦੋਸ਼ੀ ਪਾਇਆ ਗਿਆ।
ਕਾਨੂੰਨੀ ਧਾਰਾਵਾਂ
ਇੱਕ ਦੋਸ਼ ਆਰਮੀ ਐਕਟ ਦੀ ਧਾਰਾ 52(f) (ਧੋਖਾਧੜੀ ਦੇ ਇਰਾਦੇ ਨਾਲ ਕੀਤਾ ਗਿਆ ਕੰਮ) ਦੇ ਤਹਿਤ ਸੀ। ਬਾਕੀ 6 ਦੋਸ਼ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੇ ਤਹਿਤ ਲਗਾਏ ਗਏ ਸਨ।
ਅਧਿਕਾਰੀ ਦੁਆਰਾ ਕੀਤੇ ਗਏ ਕਾਨੂੰਨੀ ਯਤਨ:
ਕਰਨਲ ਪਾਂਡੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਕਿਹਾ ਕਿ ਸਜ਼ਾ ਆਰਮਡ ਫੋਰਸਿਜ਼ ਟ੍ਰਿਬਿਊਨਲ (AFT) ਵਿੱਚ ਲੰਬਿਤ ਪਟੀਸ਼ਨ ਦੇ ਨਿਪਟਾਰੇ 'ਤੇ ਨਿਰਭਰ ਕਰੇਗੀ।
ਕੀ ਹੈ ‘Cashiering’?
‘Cashiering’ ਦਾ ਅਰਥ ਹੈ ਫੌਜ ਤੋਂ ਬੇਇੱਜ਼ਤੀ ਨਾਲ ਬਰਖਾਸਤਗੀ। ਇਸ ਪ੍ਰਕਿਰਿਆ ਦੇ ਤਹਿਤ, ਅਧਿਕਾਰੀ ਨੂੰ ਉਨ੍ਹਾਂ ਦੀ ਵਰਦੀ, ਬੈਜ, ਰੈਂਕ ਅਤੇ ਸਨਮਾਨ ਦੇ ਨਾਲ ਸੇਵਾ ਤੋਂ ਹਟਾ ਦਿੱਤਾ ਜਾਂਦਾ ਹੈ।
Credit : www.jagbani.com