ਸੋਨੇ ਨੇ ਤੋੜਿਆ ਹੁਣ ਤਕ ਦਾ ਰਿਕਾਰਡ! ਜਾਣੋ 10 ਗ੍ਰਾਮ Gold ਦੇ ਭਾਅ

ਸੋਨੇ ਨੇ ਤੋੜਿਆ ਹੁਣ ਤਕ ਦਾ ਰਿਕਾਰਡ! ਜਾਣੋ 10 ਗ੍ਰਾਮ Gold ਦੇ ਭਾਅ

ਬਿਜ਼ਨੈੱਸ ਡੈਸਕ- ਦੇਸ਼ ਦੀ ਰਾਜਧਾਨੀ 'ਚ ਸੋਨੇ ਦੀਆਂ ਕੀਮਤਾਂ 'ਚ ਸ਼ੁੱਕਰਵਾਰ ਨੂੰ 2,100 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ। ਹੁਣ 10 ਗ੍ਰਾਮ 24 ਕੈਰੇਟ (99.9 ਫੀਸਦੀ ਸ਼ੁੱਧਤਾ ਵਾਲਾ) ਸੋਨੇ ਦੀ ਕੀਮਤ 1,03,670 ਰੁਪਏ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਸਦੀ ਕੀਮਤ 1,01,570 ਰੁਪਏ ਸੀ। 

ਉਥੇ ਹੀ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਵੀ 2,100 ਰੁਪਏ ਮਹਿੰਗਾ ਹੋ ਕੇ 1,03,100 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਹ ਕੀਮਤਾਂ ਟੈਕਸ ਸਮੇਤ ਹਨ। ਇਸ ਤੋਂ ਪਹਿਲਾਂ 8 ਅਗਸਤ ਨੂੰ ਵੀ ਸੋਨਾ 1,03,420 ਦੇ ਪੱਧਰ 'ਤੇ ਪਹੁੰਚਿਆ ਸੀ। 

ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ

ਸੋਨੇ ਦੇ ਮੁਕਾਬਲੇ ਚਾਂਦੀ ਦੀਆਂ ਕੀਮਤਾਂ 'ਚ ਹਲਕੀ ਗਿਰਾਵਟ ਦੇਖਣ ਨੂੰ ਮਿਲੀ। ਦਿੱਲੀ ਦੇ ਬਾਜ਼ਾਰ 'ਚ ਚਾਂਦੀ 1,000 ਰੁਪਏ ਟੁੱਟ ਕੇ 1,19,000 ਰੁਪਏ ਪ੍ਰਤੀ ਕਿਲੋਗ੍ਰਾਮ (ਟੈਕਸ ਸਮੇਤ) 'ਤੇ ਆ ਗਈ। ਵੀਰਵਾਰ ਨੂੰ ਇਹ 1,20,000 ਰੁਪਏ 'ਤੇ ਸੀ। 

ਹਾਲਾਂਕਿ, ਸਰਾਫਾ ਬਾਜ਼ਾਰ (MCX) 'ਚ ਚਾਂਦੀ ਦੀਆਂ ਕੀਮਤਾਂ ਕੁਝ ਵਧੀਆਂ:

- ਸਤੰਬਰ ਫਿਊਚਰ ਚਾਂਦੀ 651 ਰੁਪਏ ਚੜ੍ਹ ਕੇ 1,17,825 ਰੁਪਏ ਪ੍ਰਤੀ ਕਿਲੋ 'ਤੇ

- ਦਸੰਬਰ ਫਿਊਚਰ 641 ਰੁਪਏ ਦੇ ਵਾਧੇ ਨਾਲ 1,19,285 ਰੁਪਏ ਪ੍ਰਤੀ ਕਿਲੋ 'ਤੇ

ਰਿਕਾਰਡ ਹੇਠਲੇ ਪੱਧਰ 'ਤੇ ਪੁੱਜੀ ਰੁਪਏ ਦੀ ਕੀਮਤ

ਭਾਰਤੀ ਰੁਪਿਆ ਸ਼ੁੱਕਰਵਾਰ ਨੂੰ ਪਹਿਲੀ ਵਾਰ ਅਮਰੀਕੀ ਡਾਲਰ ਦੇ ਮੁਕਾਬਲੇ 88 ਦੇ ਅੰਕੜੇ ਨੂੰ ਪਾਰ ਕਰ ਗਿਆ। ਡਾਲਰ ਦੇ ਮੁਕਾਬਲੇ ਰੁਪਿਆ 61 ਪੈਸੇ ਡਿੱਗ ਕੇ ₹88.19 'ਤੇ ਬੰਦ ਹੋਇਆ।

ਰੁਪਏ ਦੀ ਕਮਜ਼ੋਰੀ ਦਾ ਸਿੱਧਾ ਅਸਰ ਸੋਨੇ ਦੀਆਂ ਕੀਮਤਾਂ 'ਤੇ ਪਿਆ, ਕਿਉਂਕਿ ਜਦੋਂ ਰੁਪਿਆ ਡਿੱਗਦਾ ਹੈ, ਤਾਂ ਦਰਾਮਦ ਮਹਿੰਗੀ ਹੋ ਜਾਂਦੀ ਹੈ - ਅਤੇ ਭਾਰਤ ਸੋਨੇ ਦਾ ਇੱਕ ਵੱਡਾ ਆਯਾਤਕ ਹੈ।

Credit : www.jagbani.com

  • TODAY TOP NEWS