ਵੈੱਬ ਡੈਸਕ : ਹਿਮਾਚਲ ਪ੍ਰਦੇਸ਼ 'ਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਨੇ ਇੱਕ ਵੱਡੇ ਕਾਲੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ। ਭਾਰੀ ਬਾਰਸ਼ਾਂ ਦੌਰਾਨ ਨਦੀਆਂ ਵਿੱਚ ਲੱਕੜਾਂ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਦੀਆਂ ਕਈ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਲੋਕ ਸਵਾਲ ਕਰ ਰਹੇ ਹਨ ਕਿ ਇਹ ਸਿਰਫ ਕੁਦਰਤ ਦੀ ਮਾਰ ਹੈ ਜਾਂ ਗੈਰ-ਕਾਨੂੰਨੀ ਧੰਦਾ।
ਸੋਸ਼ਲ ਮੀਡੀਆ ਉੱਤੇ kasol_scenic_valley ਨਾਂ ਦੇ ਇੰਸਟਾਗ੍ਰਾਮ ਪੇਜ ਉੱਤੇ ਇਸ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਹੜ੍ਹਾਂ ਤੋਂ ਬਾਅਦ, ਡੈਮ ਗੈਰ-ਕਾਨੂੰਨੀ ਤੌਰ 'ਤੇ ਕੱਟੀ ਗਈ ਲੱਕੜ ਤੇ ਇਸ ਦੇ ਟੁਕੜਿਆਂ ਨਾਲ ਭਰ ਰਹੇ ਹਨ... ਪਰ ਕੋਈ ਇਸ ਬਾਰੇ ਗੱਲ ਨਹੀਂ ਕਰਦਾ। ਹਰ ਕੋਈ ਰੇਵ ਪਾਰਟੀਆਂ ਜਾਂ ਜ਼ਿਆਦਾ ਕੀਮਤ ਵਾਲੀ ਮੈਗੀ 'ਤੇ ਉਂਗਲ ਉਠਾਉਂਦਾ ਹੈ, ਪਰ ਅਸਲ ਤਬਾਹੀ ਸਾਡੇ ਜੰਗਲਾਂ ਵਿੱਚ ਚੁੱਪ-ਚਾਪ ਹੋ ਰਹੀ ਹੈ। ਜੇਕਰ ਕੁਦਰਤ ਦੀ ਇਹ ਲੁੱਟ ਬੰਦ ਨਾ ਹੋਈ, ਤਾਂ ਹਿਮਾਚਲ ਜਲਦੀ ਹੀ ਖਤਮ ਹੋ ਜਾਵੇਗਾ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਲੱਕੜ ਕੱਟਣ ਦੀਆਂ ਗਤੀਵਿਧੀਆਂ ਜਾਰੀ ਰਹੀਆਂ ਤਾਂ ਹਿਮਾਚਲ ਦਾ ਇੱਕ ਵੱਡਾ ਹਿੱਸਾ ਜੰਗਲਾਂ ਤੋਂ ਸੱਖਣਾ ਹੋ ਸਕਦਾ ਹੈ। ਇਸ ਨਾਲ ਮਿੱਟੀ ਦੇ ਕਟੌਤੀ, ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀਆਂ ਆਫ਼ਤਾਂ ਹੋਰ ਤੇਜ਼ ਹੋ ਜਾਣਗੀਆਂ, ਜਿਸਦਾ ਸਿੱਧਾ ਅਸਰ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ 'ਤੇ ਪਵੇਗਾ।
ਹੁਣ ਰਾਜ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸਥਾਨਕ ਲੋਕ ਅਤੇ ਵਾਤਾਵਰਣ ਸੰਗਠਨ ਵੀ ਇਸ ਮੁੱਦੇ 'ਤੇ ਆਪਣੀ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਗੈਰ-ਕਾਨੂੰਨੀ ਲੱਕੜ ਦੀ ਕਟਾਈ ਨੂੰ ਰੋਕਣਾ ਅਤੇ ਜੰਗਲਾਂ ਦੀ ਸਹੀ ਦੇਖਭਾਲ ਕਰਨਾ ਜ਼ਰੂਰੀ ਹੈ, ਨਹੀਂ ਤਾਂ ਹਰ ਸਾਲ ਅਜਿਹੀ ਤਬਾਹੀ ਇੱਕ ਆਮ ਗੱਲ ਬਣ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com