ਪੰਜਾਬ ਦੇ 1902 ਪਿੰਡਾਂ 'ਚ ਪਈ ਹੜ੍ਹਾਂ ਦੀ ਮਾਰ, ਮੌਤਾਂ ਦਾ ਅੰਕੜਾ ਵਧ ਕੇ ਹੋਇਆ 43

ਪੰਜਾਬ ਦੇ 1902 ਪਿੰਡਾਂ 'ਚ ਪਈ ਹੜ੍ਹਾਂ ਦੀ ਮਾਰ, ਮੌਤਾਂ ਦਾ ਅੰਕੜਾ ਵਧ ਕੇ ਹੋਇਆ 43

ਚੰਡੀਗੜ੍ਹ - ਪੰਜਾਬ ਸਰਕਾਰ ਨੇ ਸੂਬੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਅੱਜ ਭਾਵ 4 ਸਤੰਬਰ ਤੱਕ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ਅੰਦਰ ਫਸਲੀ ਖੇਤਰ 'ਤੇ ਨੁਕਸਾਨ ਦਾ ਪ੍ਰਭਾਵ 1,71,819 ਹੈਕਟੇਅਰ (ਲਗਭਗ) ਹੈ।

ਉਨਾਂ ਜ਼ਿਲ੍ਹਾ-ਵਾਰ ਦੱਸਦੇ ਹੋਏ ਕਿਹਾ ਹੈ ਅੰਮ੍ਰਿਤਸਰ, 26,701 ਹੈਕਟੇਅਰ,ਫ਼ਾਜ਼ਿਲਕਾ: 17,786 ਹੈਕਟੇਅਰ,ਫ਼ਿਰੋਜ਼ਪੁਰ: 17,221 ਹੈਕਟੇਅਰ, ਕਪੂਰਥਲਾ: 17,807 ਹੈਕਟੇਅਰ,ਗੁਰਦਾਸਪੁਰ: 40,169 ਹੈਕਟੇਅਰ, ਹੁਸ਼ਿਆਰਪੁਰ: 8,322 ਹੈਕਟੇਅਰ, ਜਲੰਧਰ: 4,800 ਹੈਕਟੇਅਰ,ਮਾਨਸਾ: 11,042 ਹੈਕਟੇਅਰ, ਸੰਗਰੂਰ: 6,560 ਹੈਕਟੇਅਰ, ਤਰਨਤਾਰਨ: 12,828 ਹੈਕਟੇਅਰ, ਹੋਰ ਜ਼ਿਲ੍ਹੇ 1,000 ਹੈਕਟੇਅਰ ਤੋਂ ਘੱਟ ਪਾਏ ਗਏ ਹਨ|

ਸਰਕਾਰ ਦੇ ਅੰਕੜਿਆਂ ਅਨੁਸਾਰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 23,ਪ੍ਰਭਾਵਿਤ ਪਿੰਡਾਂ ਦੀ ਗਿਣਤੀ 1,902  ਹੈ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਗੁਰਦਾਸਪੁਰ ਦੇ 329 ਪਿੰਡ,ਅੰਮ੍ਰਿਤਸਰ 190 ਪਿੰਡ ,ਹੁਸ਼ਿਆਰਪੁਰ: 168 ਪਿੰਡ, ਕਪੂਰਥਲਾ: 144 ਪਿੰਡ ਅਤੇ ਬਰਨਾਲਾ ਦੇ 121 ਪਿੰਡ ਸ਼ਾਮਲ ਹਨ। ਸੂਬੇ ਦੀ 3,84,205 ਆਬਾਦੀ ਪ੍ਰਭਾਵਿਤ ਹੋਈ ਹੈ ਅਤੇ 46 ਲੋਕਾਂ ਦੀ ਮੌਤਾਂ ਸਮੇਤ ਗੁਮਸ਼ੁਦਾ 3 (ਪਠਾਨਕੋਟ) ਦੀ ਰਿਪੋਰਟ ਹੈ|

ਉਨਾਂ ਕਿਹਾ ਕਿ ਜਾਨਵਰਾਂ ਦੇ ਨੁਕਸਾਨ ਅਜੇ ਅੰਦਾਜ਼ਾ ਨਹੀਂ ਲੱਗ ਪਾਇਆ, ਪਰ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ।ਇਸੀ ਤਰ੍ਹਾਂ ਘਰਾਂ ਦਾ ਨੁਕਸਾਨ ਹੜ੍ਹ ਘੱਟ ਹੋਣ ਤੋਂ ਬਾਅਦ ਹੀ ਅੰਦਾਜ਼ਾ ਲਗਾਇਆ ਜਾ ਸਕੇਗਾ। ਸਰਕਾਰ ਵੱਲੋਂ ਰਾਹਤ ਅਤੇ ਬਚਾਅ ਕਾਰਵਾਈਆਂ ਤਹਿਤ ਬਚਾਏ ਗਏ ਲੋਕ 20,000 ਤੋਂ ਵੱਧ,ਰਾਹਤ ਕੈਂਪ 23 ਜ਼ਿਲ੍ਹਿਆਂ ਵਿੱਚ ਖੋਲ੍ਹੇ ਗਏ ਹਨ ਰਾਹਤ ਕੈਂਪਾਂ ਵਿੱਚ  6,755 ਲੋਕ ਬੈਠੇ ਹਨ|

ਸਰਕਾਰ ਵੱਲੋਂ ਇਜਾਜਤ ਦੇ ਮੱਦੇਨਜ਼ਰ ਤੈਨਾਤ ਬਲਾਂ 'ਚ ਐਨ.ਡੀ.ਆਰ.ਐਫ. (NDRF) ਦੀਆਂ ਟੀਮਾਂ: 31,ਫੌਜ, ਹਵਾਈ ਸੈਨਾ ਅਤੇ ਨੇਵੀ ਦੀਆਂ ਟੀਮਾਂ: 28,
ਹੇਲੀਕਾਪਟਰ: 30-35 (ਬਚਾਅ ਅਤੇ ਰਾਹਤ ਕਾਰਵਾਈਆਂ ਲਈ),
ਐਸ.ਡੀ.ਆਰ.ਐਫ. (SDRF) ਦੀਆਂ ਟੀਮਾਂ: 2 (ਕਪੂਰਥਲਾ),
ਨੌਕਾਵਾਂ: 134 ਰਾਜ ਹੇਲੀਕਾਪਟਰ: 1 ਹਾਜਰ ਹੈ|

ਸੂਬੇ ਦੇ ਮੁੱਖ ਪ੍ਰਭਾਵਿਤ ਜ਼ਿਲਿਆ ਚ ਗੁਰਦਾਸਪੁਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਫਸਲੀ ਖੇਤਰ (40,169 ਹੈਕਟੇਅਰ) ਅਤੇ ਪਿੰਡ (329)ਹਨ,ਦੂਜੇ ਨੰਬਰ ਤੇ ਅੰਮ੍ਰਿਤਸਰ ਦਾ ਸਭ ਤੋਂ ਵੱਡਾ  ਪ੍ਰਭਾਵਿਤ ਖੇਤਰ (26,701 ਹੈਕਟੇਅਰ) ਅਤੇ 190 ਪਿੰਡ ਸਮਲ ਹਨ| ਇਸੀ ਤਰ੍ਹਾਂ ਫ਼ਾਜ਼ਿਲਕਾ/ਫ਼ਿਰੋਜ਼ਪੁਰ* ਲਗਭਗ 17,000-18,000 ਹੈਕਟੇਅਰ ਫਸਲੀ ਖੇਤਰ ਪ੍ਰਭਾਵਿਤ ਹੋਏ ਹਨ|

Credit : www.jagbani.com

  • TODAY TOP NEWS