ਨੈਸ਼ਨਲ ਡੈਸਕ- ਤੁਸੀਂ ਵੀ ਨਵਾਂ ਫ਼ੋਨ ਜਾਂ ਨਵਾਂ ਘਰੇਲੂ ਉਪਕਰਣ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੁਣ ਤੋਂ ਹੀ ਸੂਚੀ ਤਿਆਰ ਕਰ ਲਓ ਕਿਉਂਕਿ ਫਲਿੱਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੇਲ ਵਿੱਚ ਤੁਹਾਨੂੰ ਐਪਲ, ਸੈਮਸੰਗ, ਮੋਟੋਰੋਲਾ ਵਰਗੇ ਬ੍ਰਾਂਡਾਂ ਦੇ ਸਮਾਰਟਫੋਨ 'ਤੇ ਭਾਰੀ ਛੋਟ ਮਿਲੇਗੀ। ਨਾਲ ਹੀ, ਫਲਿੱਪਕਾਰਟ ਨੇ ਸੇਲ ਦੀਆਂ ਪੇਸ਼ਕਸ਼ਾਂ ਅਤੇ ਡੀਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਮਾਈਕ੍ਰੋਸਾਈਟ ਲਾਈਵ ਕੀਤੀ ਹੈ।
ਕਦੋਂ ਹੋਵੇਗੀ ਸੇਲ ਦੀ ਸ਼ੁਰੂਆਤ
ਰਿਪੋਰਟ ਮੁਤਾਬਕ, ਫਲਿੱਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ 23 ਸਤੰਬਰ ਤੋਂ ਸ਼ੁਰੂ ਹੋਵੇਗੀ। ਫਿਲਹਾਲ ਸੇਲ ਕਦੋਂ ਤਕ ਚੱਲੇਗੀ, ਇਸਦੀ ਜਾਣਕਾਰੀ ਨਹੀਂ ਮਿਲੀ। ਉਥੇ ਹੀ ਐਮਾਜ਼ੋਨ ਨੇ ਵੀ ਆਪਣੇ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਦੀ ਤਰੀਕ 23 ਸਤੰਬਰ ਤੋਂ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ, ਜੋ ਫਲਿੱਪਕਾਰਟ ਤੋਂ ਕੁਝ ਘੰਟੇ ਪਹਿਲਾਂ ਸ਼ੁਰੂ ਹੋਵੇਗੀ।
ਫਲਿੱਪਕਾਰਟ ਪਲੱਸ ਅਤੇ ਬਲੈਕ ਮੈਂਬਰਾਂ ਨੂੰ ਇਸ ਵਾਰ ਵੀ ਸੇਲ ਦਾ ਅਰਲੀ ਐਕਸੈਸ ਮਿਲੇਗਾ। ਕੰਪਨੀ ਨੇ ਦੱਸਿਆ ਹੈ ਕਿ ਇਸ ਵਾਰ ਸਟੀਲ ਡੀਲਸ, ਲਿਮਟਿਡ ਟਾਈਮ ਆਫਰਜ਼ ਅਤੇ ਫੈਸਟਿਵ ਰਸ਼ ਆਵਰਸ ਵਰਗੇ ਖਾਸ ਆਫਰਜ਼ ਗਾਹਕਾਂ ਲਈ ਉਪਲੱਬਧ ਹੋਣਗੇ।
ਇਨ੍ਹਾਂ ਪ੍ਰੋਡਕਟਸ 'ਤੇ ਮਿਲੇਗਾ ਡਿਸਕਾਊਂਟ
ਇਸ ਸੇਲ 'ਚ ਆਈਫੋਨ 16, ਮੋਟੋਰੋਲਾ ਐੱਜ 60 ਪ੍ਰੋ, ਸੈਮਸੰਗ ਗਲੈਕਸੀ ਐੱਸ 24 ਵਰਗੇ ਹਾਈਐਂਡ ਸਮਾਰਟਫੋਨਾਂ 'ਤੇ ਬੰਪਰ ਛੋਟ ਮਿਲੇਗੀ। ਇਸਤੋਂ ਇਲਾਵਾ ਵਨਪਲੱਸ ਬਡਸ 3 ਵਰਗੇ ਆਡੀਓ ਪ੍ਰੋਡਕਟਸ ਵੀ ਭਾਰੀ ਛੋਟ ਨਾਲ ਉਪਲੱਬਧ ਹੋਣਗੇ। ਸਮਾਰਟਫੋਨ ਅਤੇ ਈਅਰਬਡਸ ਤੋਂ ਇਲਾਵਾ 55 ਇੰਚ ਦੇ ਸਮਾਰਟ ਟੀਵੀ ਅਤੇ ਫਰੰਟ ਲੋਡ ਵਾਸ਼ਿੰਗ ਮਸ਼ੀਨਾਂ ਵੀ ਸਸਤੀਆਂ ਮਿਲਣਗੀਆਂ। ਫਲਿੱਪਕਾਰਟ ਨੇ ਐਕਸਿਸ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਤਹਿਤ ਇਨ੍ਹਾਂ ਬੈਂਕਾਂ ਦੇ ਕਾਰਡ ਰਾਹੀਂ ਭੁਗਤਾਨ ਕਰਨ 'ਤੇ 10 ਫੀਸਦੀ ਤਕ ਵਾਧੂ ਛੋਟ ਦਾ ਫਾਇਦਾ ਮਿਲੇਗਾ।
Credit : www.jagbani.com