ਮੋਹਾਲੀ/ਮੋਗਾ : ਮੋਗਾ ਦੇ ਉੱਘੇ ਕਾਰੋਬਾਰੀ ਰਾਜਦੀਪ ਸਿੰਘ ਜੋ ਕਿ ਮੋਹਾਲੀ ਵਿਖੇ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦੇ ਸਨ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਰਾਜਦੀਪ ਸਿੰਘ ਦਾ ਪਰਿਵਾਰ ਮੋਗਾ ਵਿਚ ਹੀ ਰਹਿੰਦਾ ਹੈ। ਰਾਜਦੀਪ ਵਲੋਂ ਬੀਤੇ ਦਿਨੀਂ ਬੈਂਕ ਦੇ ਬਾਥਰੂਮ ਵਿਚ ਗੋਲੀ ਮਾਰ ਖੁਦਕੁਸ਼ੀ ਕਰ ਲਈ ਗਈ, ਇਸ ਤੋਂ ਬਾਅਦ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਮ੍ਰਿਤਕ ਦੀ ਲਾਸ਼ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਜੇਬ੍ਹ ਵਿਚੋਂ ਇਕ ਖੁਦਕੁਸ਼ੀ ਅਤੇ ਮੋਬਾਇਲ ਵਿਚੋਂ ਇਕ ਵੀਡੀਓ ਵੀ ਮਿਲੀ ਹੈ।
ਰਾਜਦੀਪ ਸਿੰਘ ਚੰਡੀਗੜ੍ਹ ਦੇ ਸੈਕਟਰ 82 ਦੇ ਫੇਸ 11 ਵਿਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਅਤੇ ਉਸ ਵੱਲੋਂ ਬਣਾਈ ਗਈ ਵੀਡੀਓ ਵਿਚ ਦੱਸਿਆ ਗਿਆ ਕਿ ਉਸ ਨੂੰ ਪੈਸਿਆਂ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਕਤ ਨੇ ਕਿਹਾ ਕਿ ਮੈਂ ਸਾਰਾ ਮੂਲ ਦੇ ਚੁੱਕਿਆ ਹਾਂ ਪ੍ਰੋਫਿਟ ਜਦ ਹੋਇਆ ਹੀ ਨਹੀਂ ਤਾਂ ਮੈਂ ਪ੍ਰੋਫਿਟ ਕਿਸ ਤਰ੍ਹਾਂ ਦੇਵਾਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com