ਜ਼ੋਰਦਾਰ ਧਮਾਕਿਆਂ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਦਹਿਲ ਗਏ ਲੋਕ

ਜ਼ੋਰਦਾਰ ਧਮਾਕਿਆਂ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਦਹਿਲ ਗਏ ਲੋਕ

ਲੁਧਿਆਣਾ: ਲੁਧਿਆਣਾ ਦੇ ਟਿੱਬਾ ਰੋਡ ਦੀ ਗੁਰਮੇਲ ਕਾਲੋਨੀ ਵਿਚ ਬਿਜਲੀ ਦੇ ਟ੍ਰਾਂਸਫ਼ਾਰਮਰ ਵਿਚ ਟਾਟਾ 407 ਗੱਡੀ ਦੀ ਟੱਕਰ ਮਗਰੋਂ ਜ਼ੋਰਦਾਰ ਧਮਾਕਾ ਹੋ ਗਿਆ। ਇਸ ਦੌਰਾਨ ਇਕ ਤੋਂ ਬਾਅਦ ਇਕ ਲਗਾਤਾਰ ਕਈ ਧਮਾਕੇ ਹੋਏ, ਜਿਸ ਨਾਲ ਲੋਕ ਡਰ ਗਏ। ਇਸ ਹਾਦਸੇ ਵਿਚ ਜਿੱਥੇ ਟਾਟਾ 407 ਗੱਡੀ ਸੜ ਕੇ ਸੁਆਹ ਹੋ ਗਈ ਤੇ ਉੱਥੇ ਹੀ ਪਾਵਰਕਾਮ ਵਿਭਾਗ ਨੂੰ ਵੀ ਸਾਢੇ 8 ਲੱਖ ਰੁਪਏ ਦੇ ਕਰੀਬ ਵਿੱਤੀ ਨੁਕਸਾਨ ਹੋਇਆ ਹੈ। ਇਹ ਹਾਦਸਾ ਬੀਤੀ ਦੇਰ ਰਾਤ ਦਾ ਦੱਸਿਆ ਜਾ ਰਿਹਾ ਹੈ। ਹਾਦਸੇ ਕਾਰਨ ਇਕ ਤੋਂ ਬਾਅਦ ਇਕ ਲਗਾਤਾਰ ਕਈ ਜ਼ੋਰਦਾਰ ਧਮਾਕਿਆਂ ਕਾਰਨ ਇਲਾਕੇ ਦੇ ਲੋਕ ਦਹਿਲ ਗਏ ਤੇ ਘਰਾਂ ਤੋਂ ਬਾਹਰ ਨਿਕਲ ਕੇ ਗਲੀ ਮੁਹੱਲਿਆਂ ਵਿਚ ਉਕੱਠੇ ਹੋ ਗਏ। ਇਸ ਦੌਰਾਨ ਉੱਠ ਰਹੀਆਂ ਅਸਮਾਨ ਛੂੰਹਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੂੰ ਵੇਖ ਲੋਕ ਡਰ ਗਏ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਏ ਧਮਾਕੇ ਦੇ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸੇ! ਕੇਂਦਰੀ ਏਜੰਸੀਆਂ ਦੇ ਵੀ ਉੱਡੇ ਹੋਸ਼

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੀਆਂ ਔਰਤਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਵੇਂ ਇਲਾਕੇ ਵਿਚ ਬੰਬ ਫੱਟ ਗਿਆ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਹਾਦਸੇ ਵਾਲੀ ਜਗ੍ਹਾ ਜਾ ਕੇ ਵੇਖਿਆ ਤਾਂ ਸੀ. ਐੱਨ. ਜੀ. 'ਤੇ ਚੱਲਣ ਵਾਲੀ ਟਾਟਾ 407 ਗੱਡੀ ਧੂੰ-ਧੂੰ ਕੇ ਸੜ ਰਹੀ ਸੀ ਤੇ ਬਿਜਲੀ ਦੇ ਟ੍ਰਾਂਸਫ਼ਾਰਮਰ ਤੋਂ ਅੱਗ ਦੀਆਂ ਭਿਆਨਕ ਲਪਟਾਂ ਲਗਾਤਾਰ ਉੱਠਣ ਕਾਰਨ ਇਲਾਕੇ ਵਿਚ ਕਈ ਕਿੱਲੋਮੀਟਰ ਦੂਰ ਤਕ ਕਾਲੇ ਧੂੰਏਂ ਦੇ ਬੱਦਲ ਛਾ ਗਏ। ਦਹਿਸ਼ਤ ਦੇ ਮਾਹੌਲ ਵਿਚ ਲੋਕ ਆਪਣੇ ਆਪ ਨੂੰ ਸੁਰੱਖਿਅਤ ਬਚਾਉਣ ਲਈ ਇੱਧਰ-ਉੱਧਰ ਭਜਦੇ ਵੀ ਨਜ਼ਰ ਆਏ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਫ਼ਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਅੱਗ ਦੀਆਂ ਭਿਆਨਕ ਲਪਟਾਂ 'ਤੇ ਪਾਣੀ ਦੀਆਂ ਤੇਜ਼ ਬੁਛਾਰਾਂ ਮਾਰਦਿਆਂ ਅੱਗ 'ਤੇ ਕਾਬੂ ਪਾਇਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੋ ਜਵਾਨ ਸਹੇਲੀਆਂ ਦੀ 'ਕਰਤੂਤ' ਨੇ ਹਰ ਕਿਸੇ ਨੂੰ ਕੀਤਾ ਹੈਰਾਨ!

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਵਿਭਾਗ ਦੀ ਸੀ.ਐੱਮ.ਸੀ. ਡਵੀਜ਼ਨ ਵਿਚ ਤਾਇਨਾਤ ਐਕਸੀਅਨ ਸੰਜੀਵ ਕੁਮਾਰ ਜੌਲੀ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਬਿਜਲੀ ਦੇ ਟ੍ਰਾਂਸਫ਼ਾਰਮਰ ਦੇ ਨਾਲ ਹੀ ਲੋਹੇ ਦੇ ਖੰਭੇ ਵੀ ਸੜ ਕੇ ਬੁਰੀ ਤਰ੍ਹਾਂ ਪਿਘਲ ਗਏ। ਉਨ੍ਹਾਂ ਦੱਸਿਆ ਕਿ ਸੀ.ਐੱਨ.ਜੀ. ਟਾਟਾ 407 ਗੱਡੀ ਦੇ ਡਰਾਈਵਰ ਗੁਰਮੇਲ ਪਾਰਕ ਇਲਾਕੇ ਵਿਚ ਲੱਗੋ ਹੇਏ ਬਿਜਲੀ ਦੇ ਟ੍ਰਾਂਸਫ਼ਾਰਮਰ ਨੂੰ ਜ਼ੋਰਦਾਰ ਟੱਕਰ ਮਾਰਨ ਕਾਰਨ ਜ਼ਬਰਦਸਤ ਧਮਾਕੇ ਹੋਏ ਹਨ। ਸੰਜੀਵ ਕੁਮਾਰ ਜੌਲੀ ਮੁਤਾਬਕ ਗੱਡੀ ਦੇ ਟੈਂਕਰ ਵਿਚ ਥਿਨਰ ਵਾਲਾ ਕੈਮੀਕਲ ਭਰਿਆ ਹੋਇਆ ਸੀ, ਜਿਸ ਕਾਰਨ ਭਿਆਨਕ ਅੱਗ ਫ਼ੈਲ ਗਈ ਤੇ ਵੇਖਦੇ ਹੀ ਵੇਖਦੇ ਅੱਗ ਦੀਆਂ ਤੇਜ਼ ਲਪਟਾਂ ਨੇ ਟਾਟਾ 407 ਗੱਡੀ ਸਮੇਤ ਟ੍ਰਾਂਸਫ਼ਾਰਮਰ ਬਿਜਲੀ ਦੇ ਖੰਭੇ ਦੇ ਐਂਗਲ, ਹਾਈ ਵੋਲਟੇਜ ਤੇ ਲੋਅ ਵੋਲਟੇਜ ਤਾਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਗਲਤੀ ਕਾਰਨ ਪਾਵਰਕਾਮ ਵਿਭਾਗ ਨੂੰ ਤਕਰੀਬਨ ਸਾਢੇ 8 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਲਈ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਦੇ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਲਾਕੇ ਵਿਚ ਬਿਜਲੀ ਦੀ ਸਪਲਾਈ ਬਹਾਲ ਕਰਨ ਲਈ ਪਾਵਰਕਾਮ ਵਿਭਾਗ ਦੇ 22 ਅਫ਼ਸਰਾਂ ਤੇ ਮੁਲਾਜ਼ਮਾਂ ਦੀ ਟੀਮ ਸਾਰੀ ਰਾਤ ਕੰਮ ਕਰਦੀ ਰਹੀ। ਇਸ ਦੌਰਾਨ ਲੋਡ ਨੂੰ ਹੋਰ ਟ੍ਰਾਂਸਫ਼ਾਰਮਰ 'ਤੇ ਸ਼ਿਫਟ ਕਰ ਕੇ ਦੇਰ ਰਾਤ ਪ੍ਰਭਾਵਿਤ ਇਲਾਕਿਆਂ ਵਿਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਉੱਥੇ ਹੀ ਇਲਾਕੇ ਵਿਚ ਬਿਜਲੀ ਦਾ ਨਵਾਂ ਟ੍ਰਾਂਸਫ਼ਾਰਮਰ ਤੇ ਖੰਭੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS