Big Breaking: ਪੰਜਾਬ 'ਚ ਫ਼ਿਰ ਹੋ ਗਏ ਧਮਾਕੇ! ਪਿੰਡ ਜੀਦਾ 'ਚ 2 ਹੋਰ ਬਲਾਸਟ

Big Breaking: ਪੰਜਾਬ 'ਚ ਫ਼ਿਰ ਹੋ ਗਏ ਧਮਾਕੇ! ਪਿੰਡ ਜੀਦਾ 'ਚ 2 ਹੋਰ ਬਲਾਸਟ

ਬਠਿੰਡਾ: ਬਠਿੰਡਾ ਦੇ ਪਿੰਡ ਜੀਦਾ ਵਿਚ ਦੋ ਹੋਰ ਧਮਾਕੇ ਹੋ ਗਏ ਹਨ। ਇਹ ਧਮਾਕੇ ਉਸੇ ਘਰ ਵਿਚ ਹੋਏ ਹਨ, ਜਿੱਥੇ 3 ਦਿਨ ਪਹਿਲਾਂ ਇਕ ਘਰ ਵਿਚ ਦੋ ਧਮਾਕੇ ਹੋਏ ਹਨ। ਅੱਜ ਜਦੋਂ ਫੋਰੈਂਸਿਕ ਯੂਨਿਟ ਤੇ ਬੰਬ ਡਿਸਪੋਜ਼ਲ ਟੀਮ ਉਸ ਘਰ ਵਿਚ ਜਾਂਚ ਕਰ ਰਹੀ ਸੀ ਤਾਂ ਅਚਾਨਕ ਦੋ ਹੋਰ ਧਮਾਕੇ ਹੋ ਗਏ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੋ ਜਵਾਨ ਸਹੇਲੀਆਂ ਦੀ 'ਕਰਤੂਤ' ਨੇ ਹਰ ਕਿਸੇ ਨੂੰ ਕੀਤਾ ਹੈਰਾਨ!

ਜਾਣਕਾਰੀ ਮੁਤਾਬਕ ਅੱਜ ਸਵੇਰ ਤੋਂ ਮੋਬਾਈਲ ਫੋਰੈਂਸਿਕ ਸਾਇੰਸ ਯੂਨਿਟ ਬਠਿੰਡਾ ਅਤੇ ਬੰਬ ਡਿਸਪੋਜ਼ਲ ਟੀਮ ਵੱਲੋਂ ਪਿੰਡ ਜੀਦਾ ਵਿਚ ਗੁਰਪ੍ਰੀਤ ਸਿੰਘ ਦੇ ਘਰ ਦੀ ਜਾਂਚ ਕੀਤੀ ਜਾ ਰਹੀ ਸੀ। ਦੁਪਹਿਰ ਨੂੰ 1.30-2 ਵਜੇ ਦੇ ਕਰੀਬ ਘਰ ਵਿਚ 2 ਹੋਰ ਧਮਾਕੇ ਹੋ ਗਏ। ਟੀਮਾਂ ਵੱਲੋਂ ਘਰ ਦੀ ਤਲਾਸ਼ੀ ਲਈ ਡਰੋਨ ਉਤਾਰੇ ਜਾਣ ਦੀ ਵੀ ਸੂਚਨਾ ਹੈ। ਫ਼ਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਦੱਸ ਦਈਏ ਕਿ 11 ਸਤੰਬਰ ਨੂੰ ਪਿੰਡ ਜੀਦਾ ਵਿਚ ਇਕ 19 ਸਾਲਾ ਲਾਅ ਵਿਦਿਆਰਥੀ ਗੁਰਪ੍ਰੀਤ ਸਿੰਘ ਵੱਲੋਂ ਆਨਲਾਈਨ ਮੰਗਵਾਏ ਸਾਮਾਨ ਨਾਲ ਤਜ਼ਰਬਾ ਕਰਦਿਆਂ ਬਲਾਸਟ ਹੋ ਗਿਆ ਸੀ, ਇਸ ਦੌਰਾਨ ਗੁਰਪ੍ਰੀਤ ਸਿੰਘ ਖ਼ੁਦ ਵੀ ਜ਼ਖ਼ਮੀ ਹੋ ਗਿਆ ਸੀ, ਜੋ ਇਸ ਵੇਲੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।  ਇਸ ਮਗਰੋਂ ਜਦੋਂ ਉਸ ਦੇ ਪਿਤਾ ਉਕਤ ਸਾਮਾਨ ਇਕੱਠਾ ਕਰ ਰਹੇ ਸੀ ਤਾਂ ਇਕ ਹੋਰ ਧਮਾਕਾ ਹੋ ਗਿਆ। ਮਾਮਲੇ ਦੀ ਜਾਂਚ ਦੌਰਾਨ ਗੁਰਪ੍ਰੀਤ ਸਿੰਘ ਦੇ ਫ਼ੋਨ 'ਚੋਂ ਅੱਤਵਾਦੀ ਮਸੂਦ ਅਜ਼ਹਰ ਦਾ ਨੰਬਰ ਮਿਲਣ ਕਾਰਨ ਏਜੰਸੀਆਂ ਵੀ ਦੰਗ ਰਹਿ ਗਈਆਂ। ਇਹ ਮਾਮਲਾ ਕੋਈ ਵੱਡੀ ਅੱਤਵਾਦੀ ਸਾਜ਼ਿਸ਼ ਦਾ ਜਾਪਦਾ ਹੈ। 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS