ਕਹਿਰ ਓ ਰੱਬਾ! ਚਾਈਂ-ਚਾਈਂ ਮੇਲਾ ਵੇਖਣ ਗਏ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਕਹਿਰ ਓ ਰੱਬਾ! ਚਾਈਂ-ਚਾਈਂ ਮੇਲਾ ਵੇਖਣ ਗਏ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਭਵਾਨੀਗੜ੍ਹ- ਨੇੜਲੇ ਪਿੰਡ ਨਰੈਣਗੜ੍ਹ ਤੋਂ ਪਿੰਡ ਨਮਾਦਾ ਗੱਗਾਮਾੜੀ ਵਿਖੇ ਮੱਥਾਂ ਟੇਕਣ ਲਈ ਗਏ ਅੱਜ ਇਕ ਪਰਿਵਾਰ ਨਾਲ ਸਮਾਣਾ ਰੋਡ ਉਪਰ ਪਿੰਡ ਗਾਜੇਵਾਸ ਵਿਖੇ ਵਾਪਰੇ ਇਕ ਭਿਆਨਕ ਹਾਦਸੇ ’ਚ ਦੋ ਲੜਕੀਆਂ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਫ਼ਿਰ ਹੋ ਗਏ ਧਮਾਕੇ! ਪਿੰਡ ਜੀਦਾ 'ਚ 2 ਹੋਰ ਬਲਾਸਟ

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਾਜਪਾਲ ਸਿੰਘ ਪੁੱਤਰ ਜੇਠੂ ਸਿੰਘ ਵਾਸੀ ਪਿੰਡ ਨਰੈਣਗੜ੍ਹ ਨੇ ਦੱਸਿਆ ਕਿ ਉਹ ਅੱਜ ਆਪਣੀ ਪਤਨੀ ਬਲਜਿੰਦਰ ਕੌਰ, ਆਪਣੀ ਲੜਕੀ ਜਸਦੀਪ ਕੌਰ (24) ਅਤੇ ਇਕ ਹੋਰ ਛੋਟੀ ਬੱਚੀ ਹਰਨਾਜ ਕੌਰ (5) ਨੂੰ ਲੈ ਕੇ ਆਪਣੇ ਮੋਟਰਸਾਇਕਲ ਰਾਹੀ ਪਿੰਡ ਨਮਾਦਾ ਵਿਖੇ ਅੱਜ ਸਥਿਤ ਗੱਗਾਮਾੜੀ ’ਤੇ ਅੱਜ ਸ਼ੁਰੂ ਹੋਏ ਮੇਲੇ ਦੌਰਾਨ ਮੱਥਾਂ ਟੇਕਣ ਲਈ ਗਿਆ ਸੀ ਤਾਂ ਇਸ ਦੌਰਾਨ ਸਮਾਣਾ ਰੋਡ ਉਪਰ ਪਿੰਡ ਗਾਜੇਵਾਸ ਵਿਖੇ ਪੁਲਸ ਚੌਂਕੀ ਨੇੜੇ ਅਚਾਨਕ ਉਸ ਦੇ ਮੋਟਰਸਾਇਕਲ ਦਾ ਟਾਇਰ ਪੈਂਚਰ ਹੋ ਗਿਆ ਤੇ ਉਸ ਨੇ ਆਪਣੀ ਪਤਨੀ ਤੇ ਦੋਵੇ ਲੜਕੀਆਂ ਨੂੰ ਇਥੇ ਸੜਕ ਕਿਨਾਰੇ ਸਥਿਤ ਇਕ ਦੁਕਾਨ ਗੁਰੂ ਨਾਨਕ ਫਰਨੀਚਰ ਵਰਕਸ ਦੇ ਬਾਹਰ ਬਿਠਾ ਦਿੱਤਾ ਅਤੇ ਖੁਦ ਮੋਟਰਸਾਈਕਲ ਨੂੰ ਪੈਂਚਰ ਲਗਾਉਣ ਲਈ ਅੱਗੇ ਚਲਾ ਗਿਆ। ਰਾਜਪਾਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਸਮਾਣਾ ਸਾਇਡ ਤੋਂ ਸਮਾਨ ਨਾਲ ਭੱਰਿਆ ਇਕ ਵੱਡਾ ਟਰੱਕ ਟਰਾਲਾ ਆਇਆ ਅਤੇ ਇਹ ਟਰੱਕ ਟਰਾਲਾ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਇਕ ਬਿਜਲੀ ਸਪਲਾਈ ਵਾਲੇ ਟ੍ਰਾਂਸਫਾਰਮਰ ਨੂੰ ਤੋੜਦਾ ਹੋਇਆ ਦੁਕਾਨ ਦੇ ਬਾਹਰ ਬੈਠੇ ਉਸ ਦਾ ਇੰਤਜ਼ਾਰ ਕਰ ਰਹੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਜਾ ਚੜਿਆ ਅਤੇ ਇਸ ਦਰਦਨਾਕ ਅਤੇ ਭਿਆਨਕ ਹਾਦਸੇ ’ਚ ਉਸ ਦੀ ਲੜਕੀ ਜਸਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਬਲਜਿੰਦਰ ਕੌਰ ਅਤੇ ਇਕ ਹੋਰ ਛੋਟੀ ਬੱਚੀ ਹਰਨਾਜ ਕੌਰ ਗੰਭੀਰ ਰੂਪ ‘ਚ ਜਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ਼ ਲਈ ਸਮਾਣਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੋਂ ਇਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਰਾਜਪਾਲ ਸਿੰਘ  ਨੇ ਦੱਸਿਆ ਕਿ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਛੋਟੀ ਬੱਚੀ ਹਰਨਾਜ ਕੌਰ ਨੇ ਵੀ ਪਟਿਆਲਾ ਵਿਖੇ ਪਹੁੰਚ ਕੇ ਦਮ ਤੋੜ ਦਿੱਤਾ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਦੋੜ ਗਈ। ਇਸ ਹਾਦਸੇ ’ਚ ਟਰੱਕ ਟਰਾਲੇ ਦਾ ਕੰਡੈਕਟਰ ਅਤੇ ਇਕ ਨੌਜਵਾਨ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਵੀ ਇਲਾਜ਼ ਲਈ ਸਮਾਣਾ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੋ ਜਵਾਨ ਸਹੇਲੀਆਂ ਦੀ 'ਕਰਤੂਤ' ਨੇ ਹਰ ਕਿਸੇ ਨੂੰ ਕੀਤਾ ਹੈਰਾਨ!

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੜਕ ਉਪਰ ਕਿਸੇ ਹੋਰ ਮੋਟਰਸਾਇਕਲ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇਹ ਟਰੱਕ ਟਰਾਲਾ ਬੇਕਾਬੂ ਹੋ ਗਿਆ ਅਤੇ ਇਥੇ ਇਹ ਵੱਡਾ ਹਾਦਸਾ ਵਾਪਰ ਗਿਆ। ਲੋਕਾਂ ਨੇ ਪ੍ਰਸ਼ਾਸਨ ਉਪਰ ਸਵਾਲ ਖੜੇ ਕੀਤੇ ਜਦੋਂ ਪ੍ਰਸ਼ਾਸਨ ਨੂੰ ਪਤਾ ਹੈ ਕਿ ਨਮਾਦਾ ਦੇ ਮੇਲੇ ਦੌਰਾਨ ਸੜਕ ਉਪਰ ਟ੍ਰੈਫ਼ਿਕ ਜ਼ਿਆਦਾ ਹੁੰਦੀ ਹੈ ਤਾਂ ਇਥੇ ਸੜਕ ਉਪਰ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ ਇਥੇ ਪੁਲਸ ਦਾ ਵਿਸ਼ੇਸ਼ ਪ੍ਰਬੰਧ ਕਰਨਾ ਚਹੀਦਾ ਹੈ ਤੇ ਇਥੇ ਵਾਹਨਾ ਦੀ ਰਫ਼ਤਾਰ ਘੱਟ ਕਰਨ ਲਈ ਸਪੀਡ ਬਰੇਕਰ ਬਣਾਉਣੇ ਚਾਹੀਦੇ ਹਨ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS