ਲੁਧਿਆਣਾ: ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਉੱਪਰ ਹੋਈ ਫ਼ਾਇਰਿੰਗ ਮਗਰੋਂ ਪਹਿਲੀ ਵਾਰ ਚੁੱਪੀ ਤੋੜੀ ਹੈ। ਉਨ੍ਹਾਂ ਨੇ ਸਾਫ਼ ਕੀਤਾ ਹੈ ਕਿ ਇਹ ਮਾਮਲਾ ਪਰਿਵਾਰਕ ਝਗੜੇ ਦਾ ਸੀ ਤੇ ਉਹ ਉਸ ਨੂੰ ਘਰ ਦੀ ਚਾਰਦਿਵਾਰੀ ਦੇ ਅੰਦਰ ਹੀ ਨਿਬੇੜਣਾ ਚਾਹੁੰਦੇ ਸੀ। ਹਮਲੇ ਮਗਰੋਂ ਉਨ੍ਹਾਂ ਨੇ ਸਾਰੇ ਵਿਵਾਦ ਬਾਰੇ ਵਿਸਥਾਰ ਨਾਲ ਦੱਸਿਆ ਹੈ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਫ਼ਿਰ ਹੋ ਗਏ ਧਮਾਕੇ! ਪਿੰਡ ਜੀਦਾ 'ਚ 2 ਹੋਰ ਬਲਾਸਟ
ਸਿਮਰਜੀਤ ਬੈਂਸ ਨੇ ਦੱਸਿਆ ਕਿ ਉਸ ਦੀ ਆਪਣੇ ਭਰਾ ਪਰਮਜੀਤ ਸਿੰਘ ਬੈਂਸ ਨਾਲ 2023 ਵਿਚ ਵੰਡ ਹੋਈ ਸੀ, ਜਿਸ ਵਿਚ ਪਰਿਵਾਰ ਦੀ ਸਹਿਮਤੀ ਮੁਤਾਬਕ ਵੰਡ ਕੀਤੀ ਗਈ ਸੀ। ਵੰਡ ਤੋਂ ਬਾਅਦ ਉਨ੍ਹਾਂ ਦਾ ਵੱਡਾ ਭਰਾ ਅਦਾਲਤ ਚਲਾ ਗਿਆ, ਪਰ ਉੱਥੋਂ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਇਸੇ ਲੜਾਈ ਵਿਚ ਉਨ੍ਹਾਂ ਦੇ ਭਰਾ ਤੇ ਭਤੀਜੇ ਨੇ ਉਨ੍ਹਾਂ 'ਤੇ ਫ਼ਾਇਰਿੰਗ ਕੀਤੀ ਹੈ। ਬੈਂਸ ਨੇ ਇਹ ਵੀ ਕਿਹਾ ਕਿ ਉਹ ਫ਼ਾਇਰਿੰਗ ਤੋਂ ਬਾਅਦ ਵੀ ਗੱਲ ਆਪਸ ਵਿਚ ਹੀ ਸੁਲਝਾਉਣਾ ਚਾਹੁੰਦੇ ਸੀ। ਜਦੋਂ ਫ਼ਾਇਰਿੰਗ ਦੀ ਗੱਲ ਮੀਡੀਆ ਵਿਚ ਆ ਗਈ ਤਾਂ ਵੀ ਉਸ 'ਤੇ ਪਰਦੇ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਪਰ ਮਾਮਲਾ ਜ਼ਿਆਦਾ ਵਧਣ ਮਗਰੋਂ ਜਦੋਂ ਉਨ੍ਹਾਂ ਕੋਲ ਪੁਲਸ ਪਹੁੰਚ ਗਈ ਤਾਂ ਪਰਚਾ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੱਲ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ IB ਤੋਂ ਵੀ ਫ਼ੋਨ ਆਉਣ ਲੱਗ ਪਏ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੋ ਜਵਾਨ ਸਹੇਲੀਆਂ ਦੀ 'ਕਰਤੂਤ' ਨੇ ਹਰ ਕਿਸੇ ਨੂੰ ਕੀਤਾ ਹੈਰਾਨ!
ਕ੍ਰਾਸ ਫ਼ਾਇਰਿੰਗ ਦੀ ਗੱਲ ਝੁਠਲਾਈ
ਇਸ ਦੌਰਾਨ ਬੈਂਸ ਨੇ ਕ੍ਰਾਸ ਫ਼ਾਇਰਿੰਗ ਦੀ ਗੱਲ ਤੋਂ ਵੀ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਫ਼ਾਇਰਿੰਗ ਹੋਈ ਤਾਂ ਉਹ ਬਾਥਰੂਮ ਵਿਚ ਸੀ। ਉਹ ਗੋਲ਼ੀਆਂ ਦੀ ਆਵਾਜ਼ ਸੁਣ ਕੇ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਪੀ. ਏ. ਨੇ ਦੱਸਿਆ ਕਿ ਉਨ੍ਹਾਂ ਦਾ ਭਰਾ-ਭਤੀਜੇ ਫ਼ਾਇਰਿੰਗ ਕਰ ਰਹੇ ਹਨ ਤੇ ਉਨ੍ਹਾਂ ਦੀ ਗੱਡੀ ਵੀ ਭੰਨ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦਾ ਗੁੱਸਾ ਸ਼ਾਂਤ ਹੋਣ ਦੀ ਉਡੀਕ ਵਿਚ ਅੰਦਰ ਬੈਠੇ ਰਹੇ। ਜਦੋਂ ਫ਼ਾਇਰਿੰਗ ਬੰਦ ਹੋਈ ਤਾਂ ਉਨ੍ਹਾਂ ਨੇ ਗੇਟਮੈਨ ਨੂੰ ਆਵਾਜ਼ ਮਾਰ ਕੇ ਪੁੱਛਿਆ। ਉਨ੍ਹਾਂ ਦੀ ਆਵਾਜ਼ ਸੁਣ ਕੇ ਉਨ੍ਹਾਂ ਦਾ ਭਰਾ ਭਤੀਜਾ ਫ਼ਿਰ ਆ ਗਏ ਤੇ ਉਨ੍ਹਾਂ ਵੱਲ ਗੋਲ਼ੀਆਂ ਚਲਾ ਦਿੱਤੀਆਂ ਤੇ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਕੋਲ ਇਸ ਵੇਲੇ ਕੋਈ ਹਥਿਆਰ ਨਹੀਂ ਹੈ ਤੇ ਸਾਰੇ ਹਥਿਆਰ ਪੁਲਸ ਕੋਲ ਜਮ੍ਹਾਂ ਹਨ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com