Disha Patni ਦੇ ਘਰ 'ਤੇ ਗੋਲੀਬਾਰੀ ਕਰਨ ਵਾਲਿਆਂ ਦਾ ਐਨਕਾਊਂਟਰ! ਨਾਮੀ ਗੈਂਗਸਟਰਾਂ ਨਾਲ ਜੁੜੇ ਤਾਰ

Disha Patni ਦੇ ਘਰ 'ਤੇ ਗੋਲੀਬਾਰੀ ਕਰਨ ਵਾਲਿਆਂ ਦਾ ਐਨਕਾਊਂਟਰ! ਨਾਮੀ ਗੈਂਗਸਟਰਾਂ ਨਾਲ ਜੁੜੇ ਤਾਰ

ਵੈੱਬ ਡੈਸਕ: ਅਦਾਕਾਰਾ ਦਿਸ਼ਾ ਪਟਾਨੀ ਦੇ ਘਰ 'ਤੇ ਗੋਲੀਬਾਰੀ ਦੀ ਘਟਨਾ ਦਾ ਖੁਲਾਸਾ ਕਰਦੇ ਹੋਏ, ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (STF) ਨੇ ਗਾਜ਼ੀਆਬਾਦ ਵਿੱਚ ਇੱਕ ਮੁਕਾਬਲੇ ਵਿੱਚ ਦੋ ਮੁਲਜ਼ਮਾਂ ਨੂੰ ਮਾਰ ਦਿੱਤਾ। ਦੋਵਾਂ ਮੁਲਜ਼ਮਾਂ ਦੀ ਪਛਾਣ ਰਵਿੰਦਰ ਉਰਫ਼ ਕੱਲੂ ਅਤੇ ਅਰੁਣ ਵਜੋਂ ਹੋਈ ਹੈ। ਪੁਲਸ ਦੇ ਅਨੁਸਾਰ, ਉਹ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਦੇ ਸਰਗਰਮ ਮੈਂਬਰ ਸਨ। ਇਹ ਮੁਕਾਬਲਾ STF ਦੀ ਨੋਇਡਾ ਯੂਨਿਟ ਅਤੇ ਦਿੱਲੀ ਦੀ CI ਯੂਨਿਟ ਦੀ ਸਾਂਝੀ ਟੀਮ ਵਿਚਕਾਰ ਥਾਣਾ ਟੈਕਨੋ ਸਿਟੀ ਖੇਤਰ ਵਿੱਚ ਹੋਇਆ।

PunjabKesari

ਪੂਰਾ ਮਾਮਲਾ ਕੀ ਹੈ?
12 ਸਤੰਬਰ ਨੂੰ, ਅਣਪਛਾਤੇ ਹਮਲਾਵਰਾਂ ਨੇ ਬਰੇਲੀ ਜ਼ਿਲ੍ਹੇ ਵਿੱਚ ਦਿਸ਼ਾ ਪਟਾਨੀ ਦੇ ਘਰ 'ਤੇ ਗੋਲੀਬਾਰੀ ਕੀਤੀ। ਇਸ ਘਟਨਾ ਤੋਂ ਬਾਅਦ, ਕੋਤਵਾਲੀ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਿਸ ਲਿਆ ਅਤੇ ਤੁਰੰਤ ਜਾਂਚ ਅਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ। ਬਰੇਲੀ ਪੁਲਸ ਅਤੇ ਉੱਤਰ ਪ੍ਰਦੇਸ਼ STF ਨੇ ਸਾਂਝੇ ਤੌਰ 'ਤੇ ਹਮਲਾਵਰਾਂ ਦੀ ਭਾਲ ਸ਼ੁਰੂ ਕੀਤੀ।

ਦੋਵੇਂ ਮੁਲਜ਼ਮ ਹਰਿਆਣਾ ਨਾਲ ਸਬੰਧਿਤ
ਪੁਲਸ ਨੇ ਗੁਆਂਢੀ ਰਾਜਾਂ ਦੇ ਸੀਸੀਟੀਵੀ ਫੁਟੇਜ ਅਤੇ ਅਪਰਾਧ ਰਿਕਾਰਡ ਦੀ ਤੁਲਨਾ ਕਰਕੇ ਹਮਲਾਵਰਾਂ ਦੀ ਪਛਾਣ ਕੀਤੀ। ਰਵਿੰਦਰ ਪੁੱਤਰ ਕੱਲੂ ਵਾਸੀ ਕਹਾਨੀ, ਰੋਹਤਕ (ਹਰਿਆਣਾ) ਅਤੇ ਅਰੁਣ ਪੁੱਤਰ ਰਾਜੇਂਦਰ ਵਾਸੀ ਇੰਡੀਅਨ ਕਲੋਨੀ, ਗੋਹਨਾ ਰੋਡ, ਸੋਨੀਪਤ (ਹਰਿਆਣਾ)। ਰਵਿੰਦਰ ਪਹਿਲਾਂ ਵੀ ਕਈ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਸੀ। ਮੰਗਲਵਾਰ ਨੂੰ, ਸਪੈਸ਼ਲ ਟਾਸਕ ਫੋਰਸ (STF) ਟੀਮ ਨੂੰ ਗਾਜ਼ੀਆਬਾਦ ਦੇ ਟੈਕਨੋ ਸਿਟੀ ਖੇਤਰ ਵਿੱਚ ਲੁਕੇ ਹੋਏ ਅਪਰਾਧੀਆਂ ਬਾਰੇ ਜਾਣਕਾਰੀ ਮਿਲੀ।

ਜਦੋਂ ਪੁਲਸ ਨੇ ਉਨ੍ਹਾਂ ਨੂੰ ਘੇਰ ਲਿਆ, ਤਾਂ ਦੋਵਾਂ ਨੇ ਆਤਮ ਸਮਰਪਣ ਕਰਨ ਦੀ ਬਜਾਏ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ ਰਵਿੰਦਰ ਅਤੇ ਅਰੁਣ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੌਕੇ ਤੋਂ ਵੱਡੀ ਮਾਤਰਾ ਵਿੱਚ ਕਾਰਤੂਸ ਦੇ ਨਾਲ ਗਲੌਕ ਅਤੇ ਜ਼ਿਗਾਨਾ ਪਿਸਤੌਲ ਬਰਾਮਦ ਕੀਤੇ। STF ਨੇ ਕਿਹਾ ਕਿ ਇਹ ਹਥਿਆਰ ਵਿਦੇਸ਼ਾਂ ਤੋਂ ਤਸਕਰੀ ਕੀਤੇ ਗਏ ਸਨ।

2,500 ਤੋਂ ਵੱਧ ਸੀਸੀਟੀਵੀ ਫੁਟੇਜ ਦੀ ਜਾਂਚ
ਗੋਲੀਬਾਰੀ ਦੀ ਘਟਨਾ ਤੋਂ ਬਾਅਦ, ਬਰੇਲੀ ਪੁਲਸ ਨੇ 2,500 ਤੋਂ ਵੱਧ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਸ਼ੱਕੀ ਬਾਈਕ ਸ਼ੀਸ਼ਗੜ੍ਹ ਤੋਂ ਬਿਲਾਸਪੁਰ ਸੜਕ 'ਤੇ ਕੈਮਰੇ ਵਿੱਚ ਕੈਦ ਹੋ ਗਈ। ਬਾਈਕ ਸਵਾਰਾਂ ਨੇ ਪੁਲਸ ਨੂੰ ਗੁੰਮਰਾਹ ਕਰਨ ਲਈ ਕਈ ਯੂ-ਟਰਨ ਲਏ ਤੇ ਰਸਤੇ ਬਦਲ ਦਿੱਤੇ। ਦਿੱਲੀ ਤੋਂ ਮਿਲੇ ਇਨਪੁਟਸ ਦੇ ਅਨੁਸਾਰ, ਗੋਲਡੀ ਬਰਾੜ ਗੈਂਗ ਦੇ ਮੈਂਬਰ ਕੈਮਰਿਆਂ ਤੋਂ ਬਚਣ ਲਈ ਹਮੇਸ਼ਾ ਗੁੰਝਲਦਾਰ ਰਸਤੇ ਅਪਣਾਉਂਦੇ ਹਨ।

ਗੈਂਗ ਕਨੈਕਸ਼ਨ ਤੇ ਅੱਗੇ ਦੀ ਕਾਰਵਾਈ
ਐੱਸਟੀਐੱਫ ਨੇ ਪੁਸ਼ਟੀ ਕੀਤੀ ਕਿ ਦੋਵੇਂ ਦੋਸ਼ੀ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਦੇ ਮੈਂਬਰ ਸਨ, ਜੋ ਅੰਤਰਰਾਸ਼ਟਰੀ ਪੱਧਰ 'ਤੇ ਸਰਗਰਮ ਹਨ। ਇਸ ਗੈਂਗ ਦੇ ਕਈ ਰਾਜਾਂ ਵਿੱਚ ਅਪਰਾਧਾਂ ਨਾਲ ਸਬੰਧ ਹਨ। ਪੁਲਿਸ ਹੁਣ ਹੋਰ ਗੈਂਗ ਮੈਂਬਰਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਇਹ ਮੁਕਾਬਲਾ ਪੁਲਿਸ ਲਈ ਇੱਕ ਵੱਡੀ ਸਫਲਤਾ ਹੈ, ਜਿਸ ਵਿੱਚ ਦਿਸ਼ਾ ਪਟਾਨੀ ਗੋਲੀਬਾਰੀ ਮਾਮਲੇ ਦਾ ਮੁੱਖ ਦੋਸ਼ੀ ਮਾਰਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS