ਖਰੜ,- ਪਾਵਰਕਾਮ ਨੇ ਡਿਫਾਲਟਰਾਂ ’ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਪਾਵਰਕਾਮ ਨੇ ਕਰੋੜਾਂ ਰੁਪਏ ਦੇ ਬਕਾਇਆ ਬਿੱਲਾਂ ਦੀ ਵਸੂਲੀ ਕੀਤੀ ਹੈ। ਐਡੀਸ਼ਨਲ ਐੱਸ.ਈ. ਵੰਡ ਮੰਡਲ ਖਰੜ ਦੇ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੁਹਿੰਮ ਲਈ 8 ਐੱਸ.ਡੀ.ਓ. ਦੀ ਟੀਮ ਬਣਾਈ ਹੈ। ਟੀਮ ਨੇ ਖਰੜ, ਕੁਰਾਲੀ, ਮੋਰਿੰਡਾ, ਨਿਊ ਚੰਡੀਗੜ੍ਹ, ਮਾਜਰਾ ਖੇਤਰ ’ਚ ਜਾ ਕੇ ਬਿਜਲੀ ਬਿੱਲ ਅਦਾ ਨਾ ਕਰਨ ਵਾਲੇ ਡਿਫਾਲਟਰਾਂ ’ਤੇ ਕਰਵਾਈ ਕਰਦਿਆਂ 300 ਤੋਂ ਵੱਧ ਬਿਜਲੀ ਮੀਟਰਾਂ ਦੇ ਕੁਨੈਕਸ਼ਨ ਕੱਟੇ ਦਿੱਤੇ। ਇਨ੍ਹਾਂ ਡਿਫਾਲਟਰਾਂ ਤੋਂ ਪਾਵਰਕਾਮ ਨੇ 2 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ, ਜਿਸ ’ਚੋਂ ਹੁਣ ਤੱਕ 1.23 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ।
ਬਕਾਇਆ ਬਿਜਲੀ ਬਿੱਲ ਅਦਾ ਕਰਨ ਦੁਕਾਨਦਾਰ
ਉਨ੍ਹਾਂ ਬਿਜਲੀ ਖਪਤਕਾਰਾਂ ਖਾਸ ਤੌਰ ’ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬਿਜਲੀ ਬਿੱਲ ਬਕਾਏ ਹਨ ਤਾਂ ਉਹ ਤੁਰੰਤ ਅਦਾ ਕਰ ਦੇਣ। ਦੇਖਣ ’ਚ ਆਇਆ ਕਿ ਦੁਕਾਨਦਾਰ ਤੇ ਪੌਸ਼ ਸੁਸਾਇਟੀਆਂ ’ਚ ਰਹਿੰਦੇ ਲੋਕਾਂ ਦੇ ਬਿਜਲੀ ਦੇ ਮੋਟੇ ਬਿੱਲ ਬਕਾਇਆ ਰਹਿੰਦੇ ਹਨ। ਉਹ ਬਿਨਾਂ ਬਿੱਲ ਭਰੇ ਬਿਜਲੀ ਖਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਵਿੱਖ ’ਚ ਵੀ ਜਾਰੀ ਰਹੇਗੀ।
Credit : www.jagbani.com